- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਪਠਾਣਮਾਜਰਾ ਦੇ ਘਰ ਪੁੱਜੇ ਸੁਖਬੀਰ ਸਿੰਘ ਬਾਦਲ ਅਤੇ ਮਨਜਿੰਦਰ ਸਿੰਘ ਸਿਰਸਾ ਸਮੇਤ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂ

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਆਪਣੇ ਨਵੇਂ ਬਣੇ ਘਰ ਦੀ ਖੁਸ਼ੀ ’ਚ ਆਪਣੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਅਨਾਜ ਮੰਡੀ ਘਡ਼ਾਮ ਵਿਖੇ ਰਾਗੀ ਜਥਿਆਂ ਵੱਲੋਂ ਕਥਾ ਕੀਰਤਨ ਰਾਹੀਂ ਸੰਗਤ ਨੂੰ ਗੁਰਬਾਣੀ ਨਾਲ ਜੋਡ਼ਿਆ ਗਿਆ। ਇਸ ਧਾਰਮਿਕ ਸਮਾਗਮ ਵਿਚ ਜਿੱਥੇ ਹਲਕੇ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਹਾਜ਼ਰੀ ਲਵਾਈ, ਉੱਥੇ ਹੀ ਸੰਤ ਸਮਾਜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਤੋਂ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ, ਜਿਨ੍ਹਾਂ ਨੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਨਵੇਂ ਬਣੇ ਘਰ ਦੀ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਨੂੰ ਹਲਕਾ ਨਿਵਾਸੀਆਂ ਦੀ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਘਰ ਦਾ ਨਵੀਨੀਕਰਣ ਕਰਵਾਇਆ ਹੈ, ਜਿਸ ਦੀ ਖੁਸ਼ੀ ਵਿੱਚ ਇਹ ਧਾਰਮਿਕ ਸਮਾਗਮ ਕੁਝ ਮਹੀਨੇ ਪਹਿਲਾਂ ਕਰਵਾਉਣਾ ਸੀ ਪਰ ਆਮ ਆਦਮੀ ਪਾਰਟੀ ਦੇ ਨਾਲ ਵਾਦ ਵਿਵਾਦ ਪੈਦਾ ਹੋਣ ਕਾਰਨ ਉਨ੍ਹਾਂ ਨੂੰ ਕੁਝ ਸਮਾਂ ਬਾਹਰ ਰਹਿਣਾ ਪਿਆ, ਜਿਸ ਕਰਕੇ ਇਹ ਸਮਾਗਮ ਕੁਝ ਮਹੀਨੇ ਲੇਟ ਹੋ ਗਿਆ ਸੀ ਪਰ ਹੁਣ ਇਹ ਸਮਾਗਮ ਰੱਖਿਆ ਗਿਆ ਸੀ। ਇਸ ਮੌਕੇ ਵਿਧਾਇਕ ਪਠਾਣਮਾਜਰਾ ਅਤੇ ਉਨਾਂ ਦੇ ਸਪੁੱਤਰ ਹਰਜਸ਼ਨ ਸਿੰਘ ਪਠਾਣਮਾਜਰਾ ਨੇ ਆਈਆਂ ਸੰਗਤ ਤੇ ਸੰਤ ਸਮਾਜ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਪੀਰ ਭੀਖਮ ਸ਼ਾਹ ਦੀ ਦਰਗਾਹ ਦੇ ਗੱਦੀ ਨਸ਼ੀਨ ਬੀਬੀ ਭੋਲੂ ਸ਼ਾਹ ਜੀ, ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ, ਸੰਤ ਬਾਬਾ ਹਰਦੇਵ ਸਿੰਘ, ਬਾਬਾ ਸੁਖਦੇਵ ਸਿੰਘ, ਬਾਬਾ ਰਾਮ ਦੱਤ ਗਿਰੀ ਮਾਰਕੰਡਾ ਵਾਲੇ ਤੋਂ ਇਲਾਵਾ ਲਾਡੀ ਡੱਬਰੀ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਜਗਰੂਪ ਸਿੰਘ ਵਿਧਾਇਕ ਬਠਿੰਡਾ, ਸਰਵਨ ਸਿੰਘ ਧੁਨ ਵਿਧਾਇਕ ਖੇਮਕਰਨ, ਲਾਡੀ ਧੌਂਸ ਵਿਧਾਇਕ ਧਰਮਕੋਟ, ਬੀਬੀ ਗੁਰਸ਼ਰਨ ਕੌਰ ਰੰਧਾਵਾ, ਹਰਵਿੰਦਰ ਸਿੰਘ ਹਰਪਾਲਪੁਰ, ਸੰਦੀਪ ਸਿੰਘ ਰਾਜਾ ਤੁਡ਼, ਗੁਰਬਚਨ ਸਿੰਘ ਵਿਰਕ, ਜਸਪਾਲ ਸਿੰਘ ਗਗਰੌਲੀ, ਰਜਿੰਦਰ ਸਿੰਘ ਵਿਰਕ, ਕ੍ਰਿਸ਼ਨ ਸਿੰਘ ਸਨੌਰ, ਜਗਮੀਤ ਸਿੰਘ ਹਰਿਆਊ, ਜਸਪਾਲ ਸਿੰਘ ਬਿੱਟੂ ਚੱਠਾ, ਬਲਜਿੰਦਰ ਸਿੰਘ ਨੰਦਗਡ਼੍ਹ, ਗੁਰਪ੍ਰੀਤ ਗੁਰੀ ਪੀ.ਏ., ਜਗਦੀਸ਼ ਪੰਡਤ, ਪ੍ਰਭਜਿੰਦਰ ਸਿੰਘ ਭੋਲਾ, ਸੱਜਣ ਸਿੰਘ ਉਪਲੀ, ਕਰਮਜੀਤ ਸਿੰਘ ਖੇਡ਼ੀ ਰਨਵਾਂ, ਹਰਦੇਵ ਸਿੰਘ ਘਡ਼ਾਮ, ਡਾ. ਕਰਮ ਸਿੰਘ, ਬੀਬੀ ਸਵਿੰਦਰ ਕੌਰ ਧੰਜੂ, ਰਾਜਾ ਧੰਜੂ, ਹੈਪੀ ਸਰਪੰਚ, ਬੂਟਾ ਸਿੰਘ ਥਿੰਦ, ਪ੍ਰੇਮ ਸਿੰਘ ਖਨੇਜਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਪੰਚ ਸਰਪੰਚ, ਸਾਕ ਸਬੰਧੀ ਅਤੇ ਇਲਾਕਾ ਨਿਵਾਸੀ ਮੌਜੂਦ ਸਨ।