ਵਿਧਾਇਕ ਪਠਾਣਮਾਜਰਾ ਨੇ ਵਿਧਾਨ ਸਭਾ 'ਚ ਮੰਗਿਆ ਟਾਂਗਰੀ ਨਦੀ ਦੀ ਸਫਾਈ ਦੇ 16 ਕਰੋੜ ਦੇ ਫੰਡ ਦਾ ਹਿਸਾਬ, ਪਿਛਲੇ ਸਾਲ ਵੀ ਇਸੇ ਮੁੱਦੇ 'ਤੇ ਸਰਕਾਰ ਨਾਲ ਫਸਿਆ ਸੀ ਪੇਚ
ਹਲਕਾ ਸਨੋਰ ਤੋ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋ ਅੱਜ ਪੰਜਾਬ ਵਿਧਾਨਸਭਾ ਦੇ ਇਜਲਾਸ ਦੌਰਾਨ ਹਲਕਾ ਸਨੋਰ ਵਿਚੋ ਦੀ ਗੁਜਰਨ ਵਾਲੀ ਟਾਂਗਰੀ ਨਦੀ ਦੀ ਸਾਫ ਸਫਾਈ ਲਈ ਆਏ ਫੰਡ ਦਾ ਹਿਸਾਬ ਮੰਗਿਆ ਹੈ। ਵਿਧਾਇਕ ਪਠਾਣਮਾਜਰਾ ਨੇ ਸਵਾਲ ਚੁੱਕਦਿਆ ਸਿੰਚਾਈ ਮੰਤਰੀ ਤੋ ਟਾਂਗਰੀ ਨਦੀ ਦੀ ਸਾਫ ਸਫਾਈ ਲਈ ਜਾਰੀ ਕੀਤੇ 16 ਕਰੋੜ ਦੇ ਫੰਡਾ ਦਾ ਹਿਸਾਬ ਮੰਗਦਿਆ ਆਖਿਆ ਕਿ ਉਨਾ ਵੱਲੋ ਪਿਛਲੇ ਸਾਲ ਵੀ ਆਪਣੇ ਹਲਕੇ ਦੇ ਘੱਗਰ ਦਰਿਆ ਅਤੇ ਟਾਂਗਰੀ ਨਦੀ ਬਾਰੇ ਅਵਾਜ ਚੁੱਕੀ ਸੀ ਜਿਸਦਾ ਖਾਮੇਆਜਾ ਭੁਗਤਣਾ ਪਿਆ ਹੈ।
Publish Date: Tue, 04 Aug 2026 12:45 PM (IST)
Updated Date: Tue, 04 Aug 2026 12:46 PM (IST)
ਪਰਗਟ ਸਿੰਘ, ਪੰਜਾਬੀ ਜਾਗਰਣ, ਪਟਿਆਲਾ - ਹਲਕਾ ਸਨੋਰ ਤੋ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋ ਅੱਜ ਪੰਜਾਬ ਵਿਧਾਨਸਭਾ ਦੇ ਇਜਲਾਸ ਦੌਰਾਨ ਹਲਕਾ ਸਨੋਰ ਵਿਚੋ ਦੀ ਗੁਜਰਨ ਵਾਲੀ ਟਾਂਗਰੀ ਨਦੀ ਦੀ ਸਾਫ ਸਫਾਈ ਲਈ ਆਏ ਫੰਡ ਦਾ ਹਿਸਾਬ ਮੰਗਿਆ ਹੈ।
ਵਿਧਾਇਕ ਪਠਾਣਮਾਜਰਾ ਨੇ ਸਵਾਲ ਚੁੱਕਦਿਆ ਸਿੰਚਾਈ ਮੰਤਰੀ ਤੋ ਟਾਂਗਰੀ ਨਦੀ ਦੀ ਸਾਫ ਸਫਾਈ ਲਈ ਜਾਰੀ ਕੀਤੇ 16 ਕਰੋੜ ਦੇ ਫੰਡਾ ਦਾ ਹਿਸਾਬ ਮੰਗਦਿਆ ਆਖਿਆ ਕਿ ਉਨਾ ਵੱਲੋ ਪਿਛਲੇ ਸਾਲ ਵੀ ਆਪਣੇ ਹਲਕੇ ਦੇ ਘੱਗਰ ਦਰਿਆ ਅਤੇ ਟਾਂਗਰੀ ਨਦੀ ਬਾਰੇ ਅਵਾਜ ਚੁੱਕੀ ਸੀ ਜਿਸਦਾ ਖਾਮੇਆਜਾ ਭੁਗਤਣਾ ਪਿਆ ਹੈ। ਉਨਾ ਆਖਿਆ ਕਿ ਇਸ ਸਾਲ ਵੀ ਟਾਗਰੀ ਨਦੀ ਦੀ ਸਫਾਈ ਲਈ 16 ਕਰੋੜ ਰੁਪਏ ਜਾਰੀ ਹੋਏ ਹਨ ਪਰ ਇਹ ਜਾਂਚ ਦਾ ਵਿਸ਼ਾ ਹੈ ਕਿ ਸਫਾਈ ਦੇ ਕੰਮਾਂ ਦੀ ਪੜਤਾਲ ਕਰਵਾਈ ਜਾਵੇ। ਪਠਾਣਮਾਜਰਾ ਨੇ ਆਖਿਆ ਕਿ ਉਹ ਨਹੀ ਚਾਹੁੰਦੇ ਕਿ ਉਸਦਾ ਹਲਕਾ ਮੁੜ ਹੜਾਂ ਦੀ ਮਾਰ ਹੇਠ ਆਵੇ।
ਜਿਕਰਯੋਗ ਹੈ ਕਿ ਬੀਤੇ ਸਾਲ ਵਿਧਾਇਕ ਪਠਾਣਮਾਜਰਾ ਵੱਲੋ ਆਮ ਆਦਮੀ ਪਾਰਟੀ ਦੇ ਵਿਧਾਇਕ ਹੁੰਦਿਆ ਵੀ ਆਪਣੀ ਹੀ ਸਰਕਾਰ ਖਿਲਾਫ ਟਾਂਗਰੀ ਨਦੀ ਦੀ ਸਫਾਈ ਨਾ ਹੋਣ ਅਤੇ ਬੰਨ ਮਜਬੂਤ ਨਾ ਕਰਨ ਕਰਕੇ ਆਉੰਦੇ ਹੜਾ ਦੇ ਮੁੱਦੇ ਤੇ ਸਵਾਲ ਕੀਤਾ ਸੀ ਤੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਜਿੰਮੇਵਾਰ ਦੱਸਿਆ ਸੀ, ਜਿਸ ਤੋ ਬਾਅਦ ਸਰਕਾਰ ਖਿਲਾਫ ਖੁੱਲ ਕੇ ਬੋਲੇ ਸਨ।