- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟੇਲ ਕਾਲਜ ਵਿਖ਼ੇ ਖ਼ੇਤਰੀ ਯੁਵਕ ਮੇਲਾ 2026 ਦੇ ਜੇਤੂਆਂ ਦਾ ਹੋਇਆ ਸਨਮਾਨ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਟੇਲ ਮੈਨੇਜਮੈਂਟ ਸੁਸਾਇਟੀ ਤੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਦੀ ਰਹਿਨੁਮਾਈ ਹੇਠ ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵੱਲੋਂ 27 ਤੋਂ 30 ਅਕਤੂਬਰ ਤੱਕ ਖ਼ਾਲਸਾ ਕਾਲਜ ਪਟਿਆਲਾ ਵਿਖੇ ਹੋਏ ਪਟਿਆਲਾ ਜ਼ੋਨ ਦੇ ਖ਼ੇਤਰੀ ਯੁਵਕ ਮੇਲਾ 2026 ’ਚ ਵੱਖ-ਵੱਖ ਆਈਟਮਾਂ ’ਚ ਭਾਗ ਲਿਆ ਗਿਆ ਸੀ। ਯੂਥ ਫੈਸਟੀਵਲ ਕਾਲਜ ਕੋ-ਆਰਡੀਨੇਟਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਟੇਲ ਕਾਲਜ ਦੇ ਵਿਦਿਆਰਥੀਆਂ ਨੇ ਲੱਗਭਗ ਪਿਛਲੇ ਦੋ ਮਹੀਨਿਆਂ ਤੋਂ ਅਣਥੱਕ ਕੀਤੀ ਤਿਆਰੀ ਨਾਲ ਹਰ ਆਈਟਮ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕੁੱਲ 11 ਆਈਟਮਾਂ ਵਿਚ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਸ ਜਿੱਤ ਦੀ ਖੁਸ਼ੀ ਵਿਚ ਕਾਲਜ ਪ੍ਰਿੰਸੀਪਲ ਵੱਲੋਂ ਸਾਰੇ ਹੀ ਜੇਤੂ ਭਾਗੀਦਾਰਾਂ ਅਤੇ ਉਨ੍ਹਾਂ ਦੇ ਕੋਚ ਸਾਹਿਬਾਨਾਂ ਦਾ ਸਨਮਾਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਪ੍ਰੋਗਰਾਮ ਦੌਰਾਨ ਮੁੰਡਿਆਂ ਦੇ ਲੋਕ ਨਾਚਾਂ ਦੇ ਇੰਚਾਰਜ ਲੈਫ਼ਟੀਨੈਂਟ ਡਾ. ਜੈਦੀਪ ਸਿੰਘ ਤੇ ਮਨਦੀਪ ਸਿੰਘ ਨੇ ਦੱਸਿਆ ਕਿ ਪਟੇਲ ਕਾਲਜ ਦੀ ਮੁੰਡਿਆਂ ਦੀ ਮਲਵਈ ਗਿੱਧਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼, ਡਾ. ਵੰਦਨਾ ਗੁਪਤਾ, ਡਾ. ਜਸਨੀਤ ਕੌਰ, ਡਾ. ਹਰਜਿੰਦਰ ਕੌਰ, ਡਾ. ਕੁਲਵਿੰਦਰ ਕੌਰ, ਲਵਪ੍ਰੀਤ ਕੌਰ ਅਤੇ ਪੂਨਮ ਕੁਮਾਰੀ ਨੇ ਵਿਦਿਆਰਥੀਆਂ ਦਾ ਸਨਮਾਨ ਕਰਨ ਤੋਂ ਬਾਅਦ ਭੰਗੜਾ ਕੋਚ ਪ੍ਰੀਤ ਨੂੰ ਵੀ ਸਨਮਾਨਿਤ ਕੀਤਾ।