- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੈਲੀ’ ਚ ਵੱਢੀ ਗਿਣਤੀ ’ਚ ਹੋਵੋ ਸ਼ਾਮਲ: ਕੇਵਲ ਸਿੰਘ ਢਿੱਲੋਂ

ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਹਲਕਾ ਸਨੌਰ ਅਧੀਨ ਅਨਾਜ ਮੰਡੀ ਦੁਧਨ ਸਾਧਾਂ ਵਿਖੇ 27 ਸਤੰਬਰ ਨੂੰ ਹੋਣ ਜਾ ਰਹੀ ‘ਮਿਸ਼ਨ 2027 ਫਤਿਹ ਰੈਲੀ’ ਦੀਆਂ ਤਿਆਰੀਆਂ ਨੂੰ ਲੈ ਕੇ ਭਾਜਪਾ ਆਗੂ ਸਤਪਾਲ ਸਿੰਘ ਪੂਨੀਆ ਹਲਕਾ ਇੰਚਾਰਜ ਸਨੌਰ ਵੱਲੋਂ ਪੰਜਾਬ ਭਾਜਪਾ ਦੇ ਇੰਚਾਰਜ ਡਾ. ਸਤੀਸ਼ ਪੂਨੀਆ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮੌਕੇ ਸਤਪਾਲ ਪੂਨੀਆ ਵੱਲੋਂ ਦੋਵਾਂ ਆਗੂਆਂ ਨੂੰ ਰੈਲੀ ਵਿਚ ਸ਼ਾਮਲ ਹੋਣ ਲਈ ਵਿਸ਼ੇਸ਼ ਸੱਦਾ ਦਿੱਤਾ ਗਿਆ ਅਤੇ ਹਲਕਾ ਸਨੌਰ ’ਚ ਰੈਲੀ ਵਿੱਚ ਹੋਣ ਵਾਲੀ ਸ਼ਮੂਲੀਅਤ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ‘ਮਿਸ਼ਨ 2027 ਫਤਿਹ ਰੈਲੀ’ ਵਿੱਚ ਵੱਢੀ ਗਿਣਤੀ ਵਿੱਚ ਸ਼ਾਮਲ ਹੋਣ ਲਈ ਵਰਕਰਾਂ ਅਤੇ ਲੋਕਾਂ ਨੂੰ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਤਪਾਲ ਪੂਨੀਆ ਨੇ ਕਿਹਾ ਕਿ 27 ਸਤੰਬਰ ਦੀ ਇਹ ਰੈਲੀ ਹਲਕਾ ਸਨੌਰ ਦੇ ਲੋਕਾਂ ਅਤੇ ਭਾਜਪਾ ਵਰਕਰਾਂ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਹਲਕਾ ਸਨੌਰ ਦੇ ਪਿੰਡ ਪੰਜੋਲਾ ਤੋਂ ਰੋਡ ਸ਼ੋਅ ਦੇ ਰੂਪ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨਾਲ ਲੈ ਕੇ ਦੁਧਨ ਸਾਧਾਂ ਵਿਖੇ ਰੈਲੀ ਵਿੱਚ ਪਹੁੰਚਿਆ ਜਾਵੇਗਾ। ਇਸ ਮੌਕੇ ਸਤਪਾਲ ਪੂਨੀਆ ਦੇ ਨਾਲ ਅੰਗਰੇਜ ਸਿੰਘ ਫੌਜੀ, ਜੈਮਲ ਸਿੰਘ, ਦੇਵ ਮਾਨ, ਭੁਪਿੰਦਰ ਸਿੰਘ ਪੂਨੀਆ, ਅਮਨਦੀਪ ਸਿੰਘ ਪੂਨੀਆ ਵੀ ਮੌਜੂਦ ਸਨ।