ਅੰਤਰਰਾਸ਼ਟਰੀ ਗਾਇਕਾ ਅਮਨ ਰੋਜ਼ੀ ਨੇ ਗੀਤਾਂ ਰਾਹੀਂ ਦਰਸ਼ਕਾਂ ਨੂੰ ਝੂਮਣ ਲਾਇਆ
ਅੰਤਰਰਾਸ਼ਟਰੀ ਗਾਇਕਾ ਅਮਨ ਰੋਜ਼ੀ ਵੱਲੋਂ ਆਪਣੇ ਗੀਤਾਂ ਰਾਹੀਂ ਪਬਲਿਕ ਨੂੰ ਝੂਮਣ ਲਾਇਆਂ
Publish Date: Tue, 24 Feb 2026 04:32 PM (IST)
Updated Date: Tue, 24 Feb 2026 04:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਡਿਪਟੀ ਕਮਿਸ਼ਨਰ ਪਟਿਆਲਾ ਵਰਜੀਤ ਵਾਲੀਆ ਤੇ ਏਡੀਸੀ ਡਿਵੈੱਲਪਮੈਂਟ ਦਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੀਸ਼ ਮਹਿਲ ਵਿਖੇ ਪੰਜਾਬ ਸਖੀ ਸ਼ਕਤੀ ਕਾਰਫ਼ਟ ਮੇਲੇ ਦਾ 21 ਫਰਵਰੀ ਤੋਂ ਲੈ ਕੇ 2 ਮਾਰਚ ਤੱਕ ਕੀਤਾ ਗਿਆ ਹੈ। ਮੇਲੇ ਦੇ ਤੀਜੇ ਦਿਨ ਅੰਤਰਰਾਸ਼ਟਰੀ ਪੰਜਾਬੀ ਗਾਇਕਾ ਅਮਨ ਰੋਜ਼ੀ ਵੱਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਡਿਊਟੀ ਮੈਜਿਸਟ੍ਰੇਟ ਵਿਕਾਸ ਬਾਤਿਸ਼ ਐੱਸਡੀਓਪੀ ਡਬਲਿਊ ਡੀ, ਪ੍ਰੋਗਰਾਮ ਅਫ਼ਸਰ ਪ੍ਰਦੀਪ ਸਿੰਘ ਗਿੱਲ, ਰਵਿੰਦਰ ਸ਼ਰਮਾ ਪ੍ਰੋਗਰਾਮ ਅਫ਼ਸਰ ਨੋਰਥ ਜੋਨ ਕਲੱਚਰ ਸੈਂਟਰ ਪਟਿਆਲਾ,ਯੂਗੇਸਵਰ ਕਸ਼ਿਅਪ ਪੀਏਏ ਡੀਸੀ ਡਿਵੈੱਲਪਮੈਂਟ, ਇੰਚਾਰਜ ਵਲੰਟੀਅਰਜ਼ ਪਰਮਿੰਦਰ ਭਲਵਾਨ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਂਬਰ ਨਸ਼ਾ ਮੁਕਤ ਭਾਰਤ ਅਭਿਆਨ, ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ, ਲੈਫਟੀਨੈਂਟ ਜਗਦੀਪ ਜੋਸ਼ੀ ਨੇ ਅੰਤਰਰਾਸ਼ਟਰੀ ਪੰਜਾਬੀ ਗਾਇਕਾ ਅਮਨ ਰੋਜ਼ੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕੀਤਾ ਗਿਆ। । ਇਸ ਮੌਕੇ ਅੰਤਰਰਾਸ਼ਟਰੀ ਪੰਜਾਬੀ ਗਾਇਕਾ ਅਮਨ ਰੋਜ਼ੀ ਵੱਲੋਂ ਆਪਣੇ ਧਾਰਮਿਕ ਗੀਤ ਨਾਲ ਸਟੇਜ ਦੀ ਸ਼ੁਰੂਆਤ ਕੀਤੀ,ਉਸ ਤੋਂ ਬਾਅਦ ਉਹਨਾਂ ਲੋਕ ਤੱਥ,ਜੱਟ ਦੀਆਂ ਤਿੰਨ ਸਹੇਲੀਆਂ, ਮਿਰਜ਼ਾ ਤੋਂ ਇਲਾਵਾ ਅਨੇਕਾਂ ਆਪਣੇ ਪ੍ਰਸਿੱਧ ਗੀਤਾਂ ਨਾਲ ਮੇਲੇ ਦੋਰਾਨ ਪਹੁੱਚੀ ਪਬਲਿਕ ਦਾ ਮਨੋਰੰਜਨ ਕੀਤਾ।