ਪੈਰਾਮਾਊਂਟ ਸਕੂਲ ਨੇ ਖੇਡਾਂ ’ਚ ਜਿੱਤੇ ਗੋਲਡ ਮੈਡਲ ਪੈਰਾਮਾਊਂਟ ਸਕੂਲ ਨੇ ਖੇਡਾਂ ’ਚ ਜਿੱਤੇ ਗੋਲਡ ਮੈਡਲ
Publish Date: Wed, 19 Aug 2026 07:58 PM (IST)
Updated Date: Thu, 20 Aug 2026 04:06 AM (IST)
* ਵਿਦਿਆਰਥੀਆਂ ਦੀ ਰਾਜ ਪੱਧਰੀ ਮੁਕਾਬਲਿਆਂ ਲਈ ਹੋਈ ਚੋਣ ਫੋਟੋ-9 ਕੈਪਸਨ : ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਅਤੇ ਸਟਾਫ। ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : 70 ਵੀਆਂ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਤਹਿਤ ਤੀਰ ਅੰਦਾਜ਼ੀ ਦੇ ਖੇਡ ਮੁਕਾਬਲੇ ਪਿਛਲੇ ਦਿਨੀਂ ਕਰਵਾਏ ਗਏ।ਇਸ ਵਿੱਚ ਤੀਰਅੰਦਾਜ਼ੀ ਦੇ ਇੰਡੀਅਨ ਰਾਊਂਡ, ਰਿਕਰਵ ਰਾਊਂਡ, ਕੰਪਾਊਂਡ ਰਾਊਂਡ, ਚ ਜ਼ੋਨ ਦੇ ਵੱਖ-ਵੱਖ ਸਕੂਲ ਦੀਆਂ ਟੀਮਾਂ ਦੇ ਖਿਡਾਰੀਆਂ (ਮੁੰਡੇ, ਕੁੜੀਆਂ) ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ’ਚ ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਦੇ ਵਿਦਿਆਰਥੀ ਸੁੱਖਜੋਤ ਕੌਰ, ਸਿਮਰਨਜੀਤ ਕੌਰ, ਨਿਹਾਲ ਸਿੰਘ, ਸਾਰਥਕ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਹਾਸਲ ਕੀਤੇ। ਇਸ ਤੋਂ ਇਲਾਵਾ ਖੁਸ਼ਪ੍ਰੀਤ ਕੌਰ, ਰਸਲੀਨ ਕੌਰ ਨੇ ਸਿਲਵਰ ਤੇ ਲਵਲੀਨ ਕੌਰ, ਖੁਸ਼ਵੀਰ ਕੌਰ, ਸੁਖਮਨਪ੍ਰੀਤ ਕੌਰ, ਵਿਸ਼ਵਜੀਤ ਸਿੰਘ, ਏਕਮਜੋਤ ਸਿੰਘ, ਹਰਨੂਰ ਸਿੰਘ, ਪਾਰਸਪ੍ਰੀਤ ਸਿੰਘ ਨੇ ਕਾਂਸੀ ਮੈਡਲ ਆਪਣੇ ਨਾਂ ਕੀਤੇ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਇਨ੍ਹਾਂ ਖਿਡਾਰੀਆਂ ਨੇ ਆਪਣੀ ਥਾਂ ਰਾਜ ਪੱਧਰੀ ਮੁਕਾਬਲਿਆਂ ਲਈ ਪੱਕੀ ਕਰ ਲਈ ਹੈ। ਇਸ ਮੌਕੇ ਸਕੂਲ ਦੇ ਮੈਨੇਜ਼ਿੰਗ ਡਾਇਰੈਕਟਰ ਜਸਵੀਰ ਸਿੰਘ ਚੀਮਾ, ਕਿਰਨਪਾਲ ਕੌਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।ਇਸ ਮੌਕੇ ਪ੍ਰਿੰ. ਯਸਪਾਲ ਸਿੰਘ, ਵਾਇਸ ਪ੍ਰਿੰ. ਅੰਕਿਤ ਕਾਲੜਾ, ਨੈਬ ਸਿੰਘ, ਆਰਚਰੀ ਕੋਚ ਸੇਵਕ ਸਿੰਘ, ਗੁਰਪ੍ਰੀਤ ਕੌਰ ਹਾਜ਼ਰ ਸਨ।