- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੈਰਾਮਾਊਂਟ ਸਕੂਲ ਦੇ ਖਿਡਾਰੀ ਨੂੰ ਰਾਸ਼ਟਰੀ ਖੇਡਾਂ ਲਈ ਚੁਣਿਆ

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : 70ਵੀਆਂ ਰਾਜ਼ ਪੱਧਰੀ ਸਕੂਲ ਖੇਡਾਂ ਤਹਿਤ ਆਰਚਰੀ ਦੇ ਮੁਕਾਬਲੇ ਪਟਿਆਲਾ ਵਿਖੇ ਆਯੋਜਿਤ ਕੀਤੇ ਗਏ ।ਇਸ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਲਹਿਰਾਗਾਗਾ ਦੇ ਹੋਣਹਾਰ ਖਿਡਾਰੀ ਨਿਹਾਲ ਸਿੰਘ ਨੇ ਅੰਡਰ-17, ਕੰਪਾਊਂਡ ਰਾਊਂਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਹਾਸਲ ਕੀਤਾ ਅਤੇ ਆਪਣੀ ਥਾਂ ਨੈਸ਼ਨਲ ਖੇਡਾਂ ਲਈ ਪੱਕੀ ਕਰ ਲਈ ਹੈ। ਇਸ ਤੋਂ ਇਲਾਵਾ ਇੰਡੀਅਨ ਰਾਊਂਡ ਖੇਡਦੇ ਹੋਏ ਖੁਸ਼ਪ੍ਰੀਤ ਕੌਰ ਨੇ ਸਿਲਵਰ ਮੈਡਲ ਅਤੇ ਸਾਰਥਿਕ ਨੇ ਕਾਂਸੀ ਮੈਡਲ ਹਾਸਲ ਕੀਤਾ। ਨਾਲ ਹੀ ਵਿਸ਼ਵਜੀਤ ਸਿੰਘ ਨੇ ਰਿਕਰਵ ਰਾਊਂਡ ਖੇਡਦੇ ਹੋਏ ਗੋਲਡ ਮੈਡਲ ਹਾਸਲ ਕੀਤਾ । ਜਿਕਰਯੋਗ ਹੈ ਕਿ ਨੈਸ਼ਨਲ ਆਰਚਰੀ ਦੇ ਮੁਕਾਬਲੇ ਦਸੰਬਰ 2026 ਵਿੱਚ ਮਹਾਂਰਾਸ਼ਟਰਾ ਵਿਖੇ ਕਰਵਾਏ ਜਾ ਰਹੇ ਹਨ, ਜਿਸ ਵਿੱਚ ਨਿਹਾਲ ਸਿੰਘ ਪੰਜਾਬ ਦੀ ਨੁਮਾਇੰਦਗੀ ਕਰੇਗਾ। ਆਪਣੀ ਇਸ ਪ੍ਰਾਪਤੀ ਨਾਲ ਨਿਹਾਲ ਸਿੰਘ ਨੇ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੇ ਮੈਨੇਜ਼ਿੰਗ ਡਾਇਰੈਕਟਰ ਜਸਵੀਰ ਸਿੰਘ ਚੀਮਾ, ਕਿਰਨਪਾਲ ਕੌਰ ਨੇ ਨਿਹਾਲ ਸਿੰਘ ਨੂੰ ਵਧਾਈ ਦਿੱਤੀ ਅਤੇ ਨੈਸ਼ਨਲ ਚੈਂਪੀਅਨਸ਼ਿਪ ਲਈ ਉਸਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੇ ਨਾਲ ਹੀ ਸਮੂਹ ਮੈਨੇਜਮੈਂਟ ਵੱਲੋਂ ਸਕੂਲ ’ਚ ਨਿਹਾਲ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਾਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪ੍ਰਿੰ. ਯਸਪਾਲ ਸਿੰਘ, ਵਾਇਸ ਪ੍ਰਿੰ. ਅੰਕਿਤ ਕਾਲੜਾ, ਨੈਬ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਕੌਰ, ਆਰਚਰੀ ਕੋਚ ਸੇਵਕ ਸਿੰਘ ਹਾਜ਼ਰ ਸਨ।