- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੈਰਾਡਾਈਜ਼ ਇੰਟਰਨੈਸ਼ਨਲ ਵੱਲੋਂ ਰਾਸ਼ਟਰੀ ਸਹੁੰ ਚੁੱਕ ਸਮਾਗਮ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਘੱਗਾ ਵਿਖੇ ਰਾਸ਼ਟਰੀ ਸਹੁੰ ਚੁੱਕ ਸਮਾਗਮ ਰਾਜਯੋਗ ਐਜੂਕੇਸ਼ਨ ਐਂਡ ਰਿਸਰਚ ਫਾਊਂਡੇਸ਼ਨ ਦੇ ਮੈਡੀਕਲ ਵਿੰਗ ਵੱਲੋਂ ਬ੍ਰਹਮਾ ਕੁਮਾਰੀਜ਼ ਸੈਂਟਰ, ਪਾਤੜਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸਮਾਜਿਕ ਤੇ ਵਿਹਾਰਕ ਕੁਰੀਤੀਆ ਦੇ ਵਧ ਰਹੇ ਖਤਰੇ ਪ੍ਰਤੀ ਜਾਗਰੂਕ ਕਰਨਾ ਤੇ ਉਨ੍ਹਾਂ ਨੂੰ ਸਿਹਤਮੰਦ, ਸੂਝਵਾਨ ਅਤੇ ਜ਼ਿੰਮੇਵਾਰ ਜੀਵਨ-ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬ੍ਰਹਮਕੁਮਾਰੀ ਅਰਜੂ ਨੇ ਨਸ਼ਾ ਮੁਕਤ, ਸਿਹਤਮੰਦ ਅਤੇ ਵਿਕਸਿਤ ਭਾਰਤ ਦੇ ਰਾਸ਼ਟਰੀ ਮਿਸ਼ਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਨਿਯਮਿਤ ਧਿਆਨ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਅੰਦਰੁਨੀ ਸ਼ਾਂਤੀ, ਸਵੈ-ਨਿਯੰਤਰਣ ਅਤੇ ਸਕਾਰਾਤਮਕ ਸੋਚ ਦਾ ਵਿਕਾਸ ਕਰ ਸਕਣ। ਉਪਰੰਤ ਬ੍ਰਹਮਕੁਮਾਰੀ ਵਿਨੀਤਾ ਵੱਲੋਂ ਵਿਦਿਆਰਥੀਆਂ ਨੂੰ ਨਸ਼ਾ ਮੁਕਤ ਰਹਿਣ ਲਈ ਸਹੁੰ ਚੁਕਾਈ ਗਈ। ਸਕੂਲ ਪ੍ਰਿੰਸੀਪਲ ਡਾ ਪਰਮਿੰਦਰ ਕੌਰ ਨੇ ਰਾਜਯੋਗ ਐਜੂਕੇਸ਼ਨ ਐਂਡ ਰਿਸਰਚ ਫਾਊਂਡੇਸ਼ਨ ਦੇ ਮੈਡੀਕਲ ਵਿੰਗ ਅਤੇ ਬ੍ਰਹਮਕੁਮਾਰੀਜ਼ ਸੈਂਟਰ, ਪਾਤੜਾਂ ਵੱਲੋਂ ਕੀਤੇ ਇਸ ਨੇਕ ਅਤੇ ਸਾਰਥਕ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਦੌਰਾਨ ਸਨਮਾਨ ਅਤੇ ਧੰਨਵਾਦ ਦੇ ਪ੍ਰਤੀਕ ਵਜੋਂ ਸਕੂਲ ਦੇ ਪ੍ਰਿੰਸੀਪਲ ਵੱਲੋਂ ਸਾਰੇ ਵਿਸ਼ੇਸ਼ ਬੁਲਾਰਿਆਂ ਨੂੰ ਬੂਟੇ ਭੇਟ ਕੀਤੇ ਗਏ।