ਉਘੇ ਸਮਾਜ ਸੇਵਕ ਪੰਡਤ ਨਰਿੰਦਰ ਕਾਲਾ ਮੂਲੇਪੁਰ ਨੂੰ ਕੀਤਾ ਸਨਮਾਨਤ
ਉਘੇ ਸਮਾਜ ਸੇਵਕ ਪੰਡਤ ਨਰਿੰਦਰ ਕੁਮਾਰ ਕਾਲਾ ਮੂਲੇਪੁਰ ਨੂੰ ਕੀਤਾ ਸਨਮਾਨਤ
Publish Date: Thu, 29 Jan 2026 04:57 PM (IST)
Updated Date: Thu, 29 Jan 2026 04:58 PM (IST)

ਫੋਟੋ 29ਪੀਟੀਐਲ: 14 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਮਾਜ ਸੇਵਾ ਦੇ ਖੇਤਰ ਵਿਚ 60 ਲੋੜਵੰਦ ਕੰਨਿਆਵਾਂ ਦੇ ਵਿਆਹ ਅਤੇ ਕੋਚਿੰਗ ਇੰਸਟੀਚਿਊਟ ਰਾਹੀਂ ਅਨੇਕਾਂ ਲੋੜਵੰਦ ਵਿਦਿਆਰਥੀਆਂ ਨੂੰ ਵਿਦਿਆ ਦੇ ਕੇ ਨੌਕਰੀਆਂ ’ਤੇ ਲੱਗਣ ਲਈ ਮਾਰਗ ਦਰਸ਼ਨ ਕਰਨ ਵਾਲੇ ਮੂਲੇਪਰ ਦੇ ਵਸਨੀਕ ਪੰਡਤ ਨਰਿੰਦਰ ਕੁਮਾਰ ਕਾਲਾ ਨੂੰ ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਵੱਲੋਂ ਦਫਤਰ ਪੁੱਜਣ ਮੌਕੇ ਲੋਈ ਅਤੇ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਫੋਟੋ ਵਾਲੇ ਸਨਮਾਨ ਚਿੰਨ੍ਹ ਨਾਲ ਸਨਮਾਨਤ ਕੀਤਾ। ਇਹ ਸਨਮਾਨ ਮਿਸ਼ਨਰੀ ਆਗੂ ਜਥੇਦਾਰ ਕਰਨ ਸਿੰਘ ਜੌਲੀ, ਮਾਸਟਰ ਮੋਟੀਵੇਟਰ ਹਰਦੀਪ ਸਿੰਘ ਸਨੌਰ, ਯੂਥ ਆਗੂ ਹਰਮੀਤ ਸਿੰਘ ਬਡੂੰਗਰ, ਯੂਨੀਅਨ ਆਗੂ ਧਰਮਪਾਲ ਲੋਟ, ਭਾਈ ਜਰਨੈਲ ਸਿੰਘ ਝੰਡੀ, ਗੁਰਪ੍ਰੀਤ ਸਿੰਘ ਲਲੀਨਾ, ਨਸੀਬ ਸਿੰਘ ਝੰਡੀ, ਦੀਪਕ ਕੁਮਾਰ ਤੇ ਰੋਹਿਤ ਕੁਮਾਰ ਸਨੌਰ ਨੇ ਸਾਂਝੇ ਰੂਪ ਵਿਚ ਕੀਤਾ। ਸਨਮਾਨ ਕਰਨ ਉਪਰੰਤ ਹਰਦੀਪ ਸਿੰਘ ਸਨੌਰ ਨੇ ਦੱਸਿਆ ਕਿ ਪੰਡਤ ਨਰਿੰਦਰ ਕੁਮਾਰ ਨੇ ਵਿਦਿਆ ਦੇ ਦਾਨ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਸਰਹੰਦ ਵਿਖੇ ਸਥਿਤ ਆਪਣੇ ਇੰਸਟੀਚਿਊਟ ਵਿਚ ਘੱਟ ਫੀਸਾਂ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਬਿਨ੍ਹਾਂ ਫੀਸ ਤੋਂ ਵੀ ਪੜ੍ਹਾਉਣਾ ਜਾਰੀ ਰੱਖਿਆ ਹੈ। ਇਨ੍ਹਾਂ ਵਿਚੋਂ ਹੀ ਅਨੇਕਾਂ ਵਿਦਿਆਰਥੀ ਸਰਕਾਰੀ ਨੌਕਰੀਆਂ *ਤੇ ਸਿਲੈਕਟ ਹੋ ਚੁੱਕੇ ਹਨ, ਜੋ ਕਿ ਵੱਡੇ ਮਾਣ ਵਾਲੀ ਗੱਲ ਹੈ। ਕੰਨਿਆਵਾਂ ਦੇ ਵਿਆਹ ਮੌਕੇ ਘਰੇਲੂ ਸਮਾਨ ਦੇਣ ਦੇ ਨਾਲ—ਨਾਲ ਮੈਡੀਕਲ ਚੈੱਕ ਅੱਪ ਕੈਂਪ ਅਤੇ ਖੂਨਦਾਨ ਕੈਂਪ ਲਗਵਾਉਣ ਦਾ ਉਪਰਾਲਾ ਵੀ ਸ਼ਲਾਘਾਯੋਗ ਹੈ। ਸਨਮਾਨ ਪ੍ਰਾਪਤ ਕਰਨ ਉਪਰੰਤ ਕਰਨ ਪੰਡਤ ਨਰਿੰਦਰ ਕੁਮਾਰ ਕਾਲਾ ਨੇ ਸੰਸਥਾ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਲਦ ਹੀ ਉਹ ਸਰਹੰਦ ਵਿਖੇ ਮਨੁੱਖਤਾ ਦੇ ਭਲੇ ਲਈ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਖੂਨਦਾਨ ਕੈਂਪ ਲਗਵਾਉਣਗੇ।