- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੁੱਧਨਸਾਧਾਂ ਮੰਡੀ ’ਚ ਹਡਾਣਾ ਨੇ ਝੋਨੇ ਦੀ ਖਰੀਦ ਦਾ ਕੀਤਾ ਉਦਘਾਟਨ

ਜੀਐਸ. ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਅਨਾਜ ਮੰਡੀ ਦੁੱਧਣਸਾਧਾਂ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਨੋਰ ਰਣਜੋਧ ਸਿੰਘ ਹਡਾਣਾ ਨੇ ਝੋਨੇ ਦੀ ਸਰਕਾਰੀ ਖਰੀਦ ਦੀ ਰਸਮੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਨੇ ਆਡ਼੍ਹਤੀਆਂ ਤੇ ਕਿਸਾਨਾਂ ਨਾਲ ਗੱਲ ਕਰਦਿਆਂ ਕਿਹਾ ਕਿ ਫਸਲਾਂ ਦੀ ਨਿਰਵਿਘਨ ਖਰੀਦ, ਅਦਾਇਗੀ ਤੇ ਲਿਫਟਿੰਗ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ’ਚ ਬਾਰਦਾਨੇ, ਬਿਜਲੀ, ਪੀਣ ਵਾਲੇ ਪਾਣੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਿਰਧਾਰਿਤ ਸਮਰਥਨ ਮੁੱਲ ਤੇ ਫਸਲ ਖ੍ਰੀਦੀ ਜਾਵੇਗੀ ਅਤੇ ਕਿਸਾਨਾ ਦੇ ਖਾਤਿਆਂ ’ਚ ਫਸਲ ਦੀ ਅਦਾਇਗੀ ਸਮੇਂ ਸਿਰ ਯਕੀਨੀ ਬਣਾਈ ਜਾਵੇਗੀ। ਹਡਾਣਾ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁੱਕੀ ਫਸਲ ਮੰਡੀ ’ਚ ਲੈ ਕੇ ਆਉਣ ਤਾਂ ਜੋ ਖਰੀਦ ਸਮੇਂ ਨਮੀ ਕਾਰਨ ਉਨ੍ਹਾਂ ਨੂੰ ਕਿਸੇ ਕਿਸਮ ਦੀ ਖਜ਼ਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਮਾਰਕੀਟ ਕਮੇਟੀ ਦੁੱਧਨਸਾਧਾਂ ਦੇ ਚੇਅਰਮੈਨ ਬਲਦੇਵ ਸਿੰਘ, ਭੁਪਿੰਦਰ ਸਿੰਘ ਦੁੱਧਨਸਾਧਾਂ ਪ੍ਰਧਾਨ ਆਡ਼੍ਹਤੀ ਐਸੋਸੀਏਸ਼ਨ ਦੁਧਨਸਾਧਾਂ, ਭੁਪਿੰਦਰ ਸਿੰਘ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਸਿਮਰਜੀਤ ਸਿੰਘ ਸੋਹਲ ਵਾਇਸ ਚੇਅਰਮੈਨ ਬਲਾਕ ਸੰਮਤੀ ਭੁੱਨਰਹੇਡ਼ੀ, ਇੰਸਪੈਕਟਰ ਗੁਰਪ੍ਰੀਤ ਸਿੰਘ, ਅਸ਼ੋਕ ਕੁਮਾਰ ਸਕੱਤਰ ਮਾਰਕੀਟ ਕਮੇਟੀ, ਸਾਹਿਲ ਜਿੰਦਲ ਲੇਖਾਕਾਰ, ਚੰਦਰ ਦੱਤ ਸ਼ਰਮਾਂ, ਧਰਮਪਾਲ ਸ਼ਰਮਾ, ਨਰਿੰਦਰ ਸਿੰਘ ਲੇਹਲਾਂ ਪ੍ਰਧਾਨ ਕਿਸਾਨ ਯੂਨੀਅਨ, ਤਰਸੇਮ ਸਿੰਘ ਕੋਟਲਾ, ਲਾਲੀ ਰਹਿਲ ਪੀ.ਏ. ਆਦਿ ਹਾਜ਼ਰ ਸਨ।