ਝੋਨੇ ਦੀ ਫਸਲ ’ਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਝੋਨੇ ਦੀ ਫਸਲ ’ਤੇ ਪੱਤਾ ਲਪੇਟ ਸੁੰਡੀ ਦਾ ਹਮਲਾ
Publish Date: Tue, 18 Aug 2026 07:01 PM (IST)
Updated Date: Tue, 18 Aug 2026 07:03 PM (IST)
ਪਰਗਟ ਸਿੰਘ•, ਪੰਜਾਬੀ ਜਾਗਰਣ•, ਪਟਿਆਲਾ : ਪਿਛਲੇ ਦਿਨਾਂ ਤੋਂ ਮੌਸਮ ’ਚ ਲਗਾਤਾਰ ਹੋ ਰਹੇ ਬਦਲਾਅ ਕਾਰਨ ਵਾਤਾਵਰਣ ਤਬਦੀਲੀ ਨਾਲ ਝੋਨੇ ਦੀ ਫਸਲ ’ਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਹੋਇਆ ਹੈ, ਜਿਸ ਨਾਲ ਵੱਡੇ ਰਕਬੇ ਨੂੰ ਪ੍ਰਭਾਵਿਤ ਕੀਤਾ ਹੈ। ਪੱਤਾ ਲਪੇਟ ਬਿਮਾਰੀ ਨਾਲ ਝੋਨੇ ਦੇ ਪੱਤੇ ਸੁੱਕਣ ਲੱਗੇ ਹਨ, ਜਿਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ ’ਚ ਵਾਧਾ ਹੋ ਗਿਆ ਹੈ। ਬਿਮਾਰੀ ਕਾਰਨ ਕਿਸਾਨਾਂ ਨੂੰ ਝਾੜ ਘਟਣ ਦਾ ਖਦਸ਼ਾ ਸਤਾਉਣ ਲੱਗਾ ਹੈ ਤੇ ਹਮਲੇ ਤੋਂ ਡਰੇ ਕਿਸਾਨ ਵੱਡੇ ਪੱਧਰ ’ਤੇ ਸਪਰੇਅ ਕਰਨ ਲੱਗੇ ਹਨ ਜਦਕਿ ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੱਤਾ ਲਪੇਟ ਬਿਮਾਰੀ ਫਸਲ ਦੇ ਝਾੜ ’ਤੇ ਜਿਆਦਾ ਅਸਰ ਨਹੀਂ ਪਾਉਂਦੀ ਤੇ ਕਿਸਾਨਾਂ ਨੂੰ ਡਰਨ ਦੀ ਲੋੜ ਨਹੀਂ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ 2.32 ਲੱਖ ਹੈਕਟੇਅਰ ਰਕਬਾ ਝੋਨੇ ਦੀ ਫਸਲ ਹੇਠ ਹੈ, ਜਿਸ ’ਚੋਂ ਲਗਭਗ 25 ਲੱਖ ਤੋਂ ਵੱਧ ਰਕਬੇ ’ਚ ਝੋਨੇ ਦੀਆਂ ਪੀਆਰ ਵਰਾਇਟੀਆਂ ਦੀ ਲੁਆਈ ਤੇ ਬਿਜਾਈ ਹੋਈ ਹੈ ਜਦੋਂ ਕਿ ਬਾਕੀ ਬਚ ਦੇ ਹਿੱਸੇ ’ਚ ਬਾਸਮਤੀ ਕਿਸਮਾਂ ਦੀ ਬਿਜਾਈ ਹੋਈ ਹੈ। ਝੋਨੇ ਦੀ ਫਸਲ ਦੇ ਵੱਡੇ ਹਿੱਸੇ ਨੂੰ ਪੱਤਾ ਲਪੇਟ ਸੁੰਡੀ ਨੇ ਆਪਣੇ ਹਮਲੇ ’ਚ ਲਿਆ ਹੈ। ਕਿਸਾਨਾਂ ਅਨੁਸਾਰ ਕੁਝ ਦਿਨਾਂ ’ਚ ਹੀ ਪੱਤਾ ਲਪੇਟ ਸੁੰਡੀ ਦਾ ਅਚਾਨਕ ਹਮਲਾ ਹੋਇਆ ਹੈ। ਬਿਮਾਰੀ ਦੇ ਹਮਲੇ ਕਾਰਨ ਝੋਨੇ ਦੀ ਫਸਲ ਦੇ ਪੱਤੇ ਉਪਰੋਂ ਸੁੱਕ ਕੇ ਪਰਾਲੀ ਵਰਗੇ ਬਣੇ ਗਏ ਹਨ। ਕਿਸਾਨ ਨੈਬ ਸਿੰਘ, ਜਸਬੀਰ ਸਿੰਘ, ਗੁਰਜੀਤ ਸਿੰਘ ਆਦਿ ਨੇ ਦੱਸਿਆ ਕਿ ਝੋਨੇ ਦੀ ਪੀਆਰ ਵਰਾਇਟੀਆਂ ’ਚ ਪੱਤਾ ਲਪੇਟ ਸੁੰਡੀ ਦਾ ਵੱਡੇ ਪੱਧਰ ’ਤੇ ਹਮਲਾ ਦੇਖਣ ਨੂੰ ਮਿਲਿਆ ਹੈ, ਜਿਸ ਨਾਲ ਪੱਤਾ ਲਪੇਟ ਸੁੰਡੀ ਨੇ ਕਾਫੀ ਨੁਕਸ਼ਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਿਮਾਰੀ ਤੋਂ ਬਚਣ ਲਈ ਸਪਰੇਅ ਆਦਿ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਪਰ ਕਈ ਥਾਵਾਂ ’ਤੇ ਫਿਰ ਵੀ ਹਮਲਾ ਦੇਖਣ ਨੂੰ ਮਿਲ ਰਿਹਾ ਹੈ। -ਸਿਫਾਰਿਸ਼ ਕੀਤੀਆਂ ਦਵਾਈਆਂ ਦੀ ਵਰਤੋਂ ਹੀ ਕਰਨ ਕਿਸਾਨ : ਅਧਿਕਾਰੀ ਇਸ ਸਬੰਧੀ ਗੱਲਬਾਤ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਦਾਰਾ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਫੀਲਡ ’ਚ ਤਾਇਨਾਤ ਹਨ ਤੇ ਝੋਨੇ ਦੀ ਫਸਲ ਦੀਆਂ ਬਿਮਾਰੀਆਂ ’ਤੇ ਨਜ਼ਰ ਰੱਖੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਕੁਝ ਥਾਵਾਂ ’ਤੇ ਪੱਤਾ ਲਪੇਟ ਸੁੰਡੀ ਦੇ ਹਮਲੇ ਬਾਰੇ ਜਾਣਕਾਰੀ ਹੈ ਪਰ ਜਿਆਦਾਤਰ ਝੋਨਾ ਸਹੀ ਹੈ। ਉਨ੍ਹਾਂ ਆਖਿਆ ਕਿ ਇਸ ਸਟੇਜ਼ ’ਚ ਪੱਤਾ ਲਪੇਟ ਸੁੱਡੀ ਦਾ ਹਮਲਾ ਜਿਆਦਾ ਨੁਕਸ਼ਾਨ ਨਹੀਂ ਕਰਦਾ ਸਗੋਂ ਬੂਟਾ ਮੁੜ ਰਿਕਵਰ ਕਰ ਜਾਂਦਾ ਹੈ, ਜਿਸ ਲਈ ਕਿਸਾਨ ਜਿਆਦਾ ਹਮਲਾ ਹੋਣ ’ਤੇ ਹੀ ਸਿਫਾਰਿਸ਼• ਕੀਤੀਆਂ ਦਵਾਈਆਂ ਦਾ ਸਪਰੇਅ ਹੀ ਕਰਨ ਤੇ ਬੇਲੋੜੇ ਖਰਚ ਤੋਂ ਬਚਣ। ਉਨ੍ਹਾਂ ਆਖਿਆ ਕਿ ਜਿਨਾਂ ਖੇਤਾਂ ’ਚ ਇਹ ਹਮਲਾ ਦਿਖ ਰਿਹਾ ਹੈ ਉਨ੍ਹਾਂ ’ਚ ਇਹ ਬਿਮਾਰੀ ਪਹਿਲਾਂ ਆ ਕੇ ਹੁਣ ਹਟ ਗਈ ਹੈ।