- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਨੇ ਦੀ ਫਸਲ ’ਤੇ ਕਾਲੇ ਤੇਲੇ ਰੋਗ ਦਾ ਹਮਲਾ, ਕਿਸਾਨ ਪਰੇਸ਼ਾਨ

ਪਰਗਟ ਸਿੰਘ•, ਪੰਜਾਬੀ ਜਾਗਰਣ•, ਪਟਿਆਲਾ : ਸਾਉਣੀ ਦੀ ਮੁੱਖ ਫਸਲ ਝੋਨਾ ਨੂੰ ਵੱਡੇ ਪੱਧਰ ’ਤੇ ਬਿਮਾਰੀਆਂ ਨੇ ਘੇਰ ਲਿਆ ਹੈ। ਇਸ ਵਾਰ ਬਰਸਾਤਾਂ ਘੱਟ ਹੋਣ ਤੋਂ ਬਾਅਦ ਵਧੀ ਗਰਮੀ ਨਾਲ ਝੋਨੇ ਦੀ ਫਸਲ ’ਤੇ ਤੇਲੇ ਦਾ ਹਮਲਾ ਸ਼ੁਰੂ ਹੋ ਗਿਆ ਹੈ। ਤੇਲੇ ਦੀ ਬਿਮਾਰੀ ਦਾ ਹਮਲਾ ਇਨ੍ਹਾਂ ਤੇਜ਼ ਹੈ ਕਿ ਹੁਣ ਰਾਤਾਂ ਨੂੰ ਘਰਾਂ ਦੇ ਬੱਲਬਾਂ ਤੱਕ ਤੇਲਾ ਆਮ ਦੇਖਣ ਨੂੰ ਮਿਲਣ ਲੱਗਾ ਹੈ। ਇਸ ਤੋਂ ਇਲਾਵਾਂ ਝੋਨੇ ਦੀਆਂ ਕਈ ਕਿਸਮਾਂ ਨੂੰ ਪੱਤਾ ਲਪੇਟ ਤੇ ਹੋਰ ਬਿਮਾਰੀਆਂ ਦਾ ਹਮਲਾ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ ’ਚ ਹੋਰ ਵਾਧਾ ਕਰ ਦਿੱਤਾ ਹੈ। ਕਿਸਾਨ ਮਹਿੰਗੇ ਭਾਅ ਦੀਆਂ ਸਪਰੇਅ ਕਰਨ ਲਈ ਮਜਬੂਰ ਹਨ। ਕਈ ਕਿਸਾਨਾਂ ਦਾ ਕਹਿਣਾ ਹੈ ਕਿ ਦਵਾਈਆਂ ਦਾ ਸਪਰੇਅ ਕਰਨ ਤੋਂ ਬਾਅਦ ਵੀ ਬਿਮਾਰੀ ਕੰਟਰੋਲ ਨਹੀਂ ਹੋ ਰਹੀ। ਇਸ ਸਬੰਧੀ ਕਿਸਾਨ ਮਨਜੀਤ ਸਿੰਘ, ਕੁਲਦੀਪ ਸਿੰਘ, ਗੁਰਜੀਤ ਸਿੰਘ, ਹਰਪ੍ਰੀਤ ਸਿੰਘ, ਬਲਜੀਤ ਸਿੰਘ ਆਦਿ ਦੱਸਿਆ ਕਿ ਝੋਨੇ ਦੀ ਫਸਲ ’ਤੇ ਕਾਲੇ ਤੇਲੇ ਦਾ ਹਮਲਾ ਬਹੁਤ ਜਿਆਦਾ ਹੈ, ਜਿਸ ਦੀ ਰੋਕਥਾਮ ਲਈ ਮਹਿੰਗੀਆਂ ਦਵਾਈਆਂ ਦੇ ਛਿੜਕਾਅ ਕਰਨਾ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਤੇਲੇ ਦੇ ਹਮਲੇ ਨਾਲ ਝੋਨੇ ਦੀ ਫਸਲ ਦਾ ਝਾੜ ਘਟਨ ਦਾ ਖਦਸਾ ਹੈ, ਜਿਸ ਨਾਲ ਆਮਦਨ ’ਚ ਵੀ ਗਿਰਾਵਟ ਆਵੇਗੀ। ਉਨ੍ਹਾਂ ਆਖਿਆ ਕਿ ਪਿਛਲੇ ਸਾਲਾਂ ਨਾਲੋਂ ਇਸ ਸਾਲ ਤੇਲੇ ਦਾ ਹਮਲਾ ਜਿਆਦਾ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਸਾਲ ਇਸਦਾ ਹਮਲਾ ਵੀ ਸਮੇਂ ਤੋਂ ਪਹਿਲਾਂ ਸੁਰੂ ਹੋ ਚੁੱਕਿਆ ਹੈ। ਕਿਸਾਨਾਂ ਦਾ ਤਰਕ ਹੈ ਕਿ ਪਹਿਲਾਂ ਘੱਟ ਬਰਸਾਤ ਨਾਲ ਝੋਨੇ ਨੂੰ ਸੋਕਾ ਨੇ ਸਤਾਇਆ ਤੇ ਹੁਣ ਬਿਮਾਰੀਆਂ ਨੇ ਹਮਲਾ ਕਰ ਦਿੱਤਾ ਹੈ।