ਖ਼ੂਨਦਾਨ ਕੈਂਪ ਲਗਾਉਣਾ ਸ਼ਲਾਘਾਯੋਗ ਉਪਰਾਲਾ: ਬਾਜੀ਼ਗਰ
ਖ਼ੂਨਦਾਨ ਕੈਂਪ ਲਗਾਉਣਾ ਸ਼ਲਾਘਾਯੋਗ ਉਪਰਾਲਾ: ਬਾਜੀ਼ਗਰ
Publish Date: Fri, 16 Oct 2026 05:33 PM (IST)
Updated Date: Fri, 16 Oct 2026 05:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਾਤੜਾਂ : ਪਿੰਡ ਕਾਹਨਗੜ੍ਹ ਵਿਖੇ ਗੋਲਡੀ ਕਾਹਨਗੜ੍ਹ ਨੇ ਆਪਣੀ ਧਰਮ ਪਤਨੀ ਸਵ. ਹਰਜਿੰਦਰ ਕੌਰ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ। ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਸ਼ਮੂਲੀਅਤ ਕੀਤੀ ਅਤੇ ਖ਼ੂਨਦਾਨ ਕੈਂਪ ਵਿਚ ਖ਼ੂਨਦਾਨ ਕਰਨ ਵਾਲੇ ਨੌਜਵਾਨਾ ਦੀ ਹੌਂਸਲਾ ਅਫ਼ਜ਼ਾਈ ਕੀਤੀ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਗੋਲਡੀ ਕਾਹਨਗੜ੍ਹ ਵੱਲੋਂ ਖ਼ੂਨਦਾਨ ਕੈਂਪ ਲਗਾ ਕੇ ਵਿਛੜੇ ਸਾਥੀ ਦੀ ਯਾਦ ਨੂੰ ਸਤਿਕਾਰ ਭੇਟ ਕਰਨ ਦਾ ਇੱਕ ਭਾਵੁਕ ਯਤਨ ਹੈ, ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਅਤੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦੇਣ ਵਾਲੀ ਸ਼ਲਾਘਾਯੋਗ ਪਹਿਲ ਹੈ। ਵਿਧਾਇਕ ਨੇ ਖ਼ੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ । ਕੈਂਪ ਵਿਚ 100 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਸ ਮੌਕੇ ਰਣਜੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ, ਜੱਗਾ ਸਿੰਘ ਖਾਂਗ, ਸਰਪੰਚ ਜਗਦੀਪ ਸਿੰਘ, ਸਰਪੰਚ ਤਲਵਿੰਦਰ ਸਿੰਘ ਮੌਲਵੀਵਾਲਾ, ਰਵਿੰਦਰ ਸਿੰਘ ਕਾਰ ਬਾਜ਼ਾਰ, ਹਰਜੀਤ ਪੰਧੇਰ, ਕੇ ਪੀ ਸ਼ਰਮਾ, ਸੁਖਪਾਲ ਸਿੰਘ ਚੇਅਰਮੈਨ ਕਾਰ ਬਾਜ਼ਾਰ, ਹਰਜੀਤ ਸਿੰਘ ਲਾਲਵਾ, ਬਾਦਲ ਸਿੰਘ ਗੁੱਜਰ, ਮਨਜੀਤ ਸਿੰਘ ਵਿਰਕ, ਸਰਪੰਚ ਲਵਜੀਤ ਸਿੰਘ, ਸਰਪੰਚ ਕਰਨੈਲ ਸਿੰਘ ਨਾਮਸੋਤ ਆਦਿ ਹਾਜ਼ਰ ਸਨ।