ਟਰਾਲਾ ਤੇ ਕਾਰ ਦੀ ਟੱਕਰ ’ਚ ਇਕ ਔਰਤ ਦੀ ਮੌਤ , 7 ਔਰਤਾਂ ਸਮੇਤ 8 ਜ਼ਖ਼ਮੀ ਟਰਾਲਾ ਤੇ ਕਾਰ ਦੀ ਟੱਕਰ ਵਿਚ ਇਕ ਔਰਤ ਦੀ ਮੋਤ ,7 ਔਰਤਾ ਸਮੇਤ 8 ਜਖਮੀ
Publish Date: Mon, 23 Nov 2026 06:36 PM (IST)
Updated Date: Mon, 23 Nov 2026 06:37 PM (IST)
ਫੋਟੋ 23ਪੀਟੀਐਲ: 34, 35: ਭਾਰਤ ਭੂਸ਼ਣ ਗੋਇਲ ਪੰਜਾਬੀ ਜਾਗਰਣ, ਸਮਾਣਾ : ਸੋਮਵਾਰ ਸਵੇਰੇ ਸਮਾਣਾ-ਪਾਤੜਾ ਸੜਕ ਤੇ ਸਥਿਤ ਪਿੰਡ ਪ੍ਰੇਮ ਸਿੰਘ ਵਾਲਾ ਦੇ ਮੋੜ ਤੇ ਇਕ ਤੇਜ ਰਫਤਾਰ ਟਰਾਲਾ ਘੋੜਾ ਦੀ ਟੱਕਰ ਲੱਗਣ ਕਾਰਨ ਕਾਰ ਸੜਕ ਤੇ ਬੁਰੀ ਤਰ੍ਹਾ ਪਲਟ ਗਈ ਜਿਸ ਨਾਲ ਕਾਰ ’ਚ ਸਵਾਰ 8 ਔਰਤਾਂ ਸਮੇਤ 9 ਲੋਕ ਜਖਮੀ ਹੋ ਗਏ ਜਿਨ੍ਹਾ ਨੂੰ ਤੁਰੰਤ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਚਰਨਜੀਤ ਸਿੰਘ ਦੀ ਟੀਮ ਵੱਲੋਂ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਪਰ ਹਸਪਤਾਲ ਪਹੁੰਚਣ ਤੇ ਡਾਕਟਰਾ ਨੇ ਇਕ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਬਾਕੀ ਦੀ ਹਾਲਤ ਗੰਭੀਰ ਹੋਣ ਕਾਰਨ ਪਟਿਆਲਾ ਰੈਫਰ ਕਰ ਦਿੱਤਾ। ਮਵੀਕਲਾ ਪੁਲਿਸ ਚੋਕੀ ਏ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਿਚ ਦਾਖਲ ਬਲਜੀਤ ਕੌਰ ਪਤਨੀ ਸਲਿੰਦਰ ਸਿਘ ਵੱਲੋਂ ਦਰਜ ਕਰਵਾਏ ਬਿਆਨਾ ਅਨੁਸਾਰ ਉਹ ਲਹਿਰਾਗਾਗਾ ਦੇ ਪਿੰਡ ਫਤਿਹਗੜ੍ਹ ਤੋਂ ਕੋਪਾਲ ਮੋਚਨ (ਧਾਰਮਿਕ ਅਸਥਾਨ) ਦੇ ਦਰਸ਼ਨਾਂ ਲਈ ਕਾਰ ਰਾਹੀ ਜਾ ਰਹੇ ਸਨ ਪਰ ਜਦੋਂ ਸਵੇਰੇ ਉਹ 6 ਵਜੇ ਦੇ ਕਰੀਬ ਪਿੰਡ ਪ੍ਰੇਮ ਸਿੰਘ ਵਾਲਾ ਦੇ ਮੋੜ ਦੇ ਨਜਦੀਕ ਪਹੁੰਚੇ ਤਾ ਇਕ ਤੇਜ ਰਫਤਾਰ ਟਰਾਲਾ ਘੋੜਾ ਚਾਲਕ ਨੇ ਕਾਰ ਨੂੰ ਜਬਰਦਸਤ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਸੜਕ ਤੇ ਪਲਟ ਗਈ ਤੇ ਬੁਰੀ ਤਰ੍ਹਾ ਨੁਕਸਾਨੀ ਗਈ।ਜਿਸ ਕਾਰਨ ਕਾਰ ਵਿਚ ਸਵਾਰ ਜਸਵਿੰਦਰ ਕੌਰ(60)ਪਤਨੀ ਦਰਸ਼ਨ ਸਿੰਘ, ਰਣਜੀਤ ਕੌਰ ਪਤਨੀ ਸੁਖਵਿੰਦਰ ਸਿੰਘ, ਮਹਿੰਦਰ ਕੌਰ ਪਤਨੀ ਰਾਮ ਲਾਲ,ਜਸਵੀਰ ਕੌਰ ਪਤਨੀ ਚਮਕੌਰ ਸਿੰਘ, ਸਰਬਜੀਤ ਕੌਰ ਪਤਨੀ ਪਰਵਿੰਦਰ ਸਿੰਘ,ਬਲਜੀਤ ਕੌਰ ਪਤਨੀ ਸਲਿੰਦਰ ਸਿੰਘ, ਸੁਖਪਾਲ ਕੌਰ ਪਤਨੀ ਭੋਲਾ ਸਿੰਘ, ਸਤਵਿੰਦਰ ਕੌਰ ਪਤਨੀ ਗੁਰਧਿਆਨ ਸਿੰਘ,ਕਾਵਲ ਸਿੰਘ (50) ਪੁੱਤਰ ਦਰਸ਼ਨ ਸਿੰਘ ਗੰਭੀਰ ਜਖਮੀ ਹੋ ਗਏ ਜਿਨ੍ਹਾ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਪਰ ਹਸਪਤਾਲ ਪਹੁੰਚਣ ਤੇ ਡਾਕਟਰਾ ਨੇ ਜਸਵਿੰਦਰ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਬਾਕੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਜਦੋਂ ਕਿ ਹਾਦਸੇ ਤੋਂ ਬਾਅਦ ਟਰਾਲਾ ਚਾਲਕ ਵਾਹਨ ਸਮੇਤ ਫਰਾਰ ਹੋ ਗਿਆ।ਮਵੀ ਕਲਾ ਪੁਲਿਸ ਚੌਕੀ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਫਰਾਰ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ ਸੁਰੂ ਕਰ ਦਿੱਤੀ ਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ।