ਦੁਕਾਨਦਾਰ ਦੀ ਕੁੱਟਮਾਰ ਸਬੰਧੀ ਇੱਕ ਭੇਜਿਆ ਜੇਲ੍ਹ, ਦੋ ਨਾਮਜ਼ਦ: ਡੀਐੱਸਪੀ
ਦੁਕਾਨਦਾਰ ਦੀ ਕੁੱਟਮਾਰ ਸਬੰਧੀ ਇੱਕ ਭੇਜਿਆ ਜੇਲ, ਦੋ ਨਾਮਜ਼ਦ: ਡੀਐਸਪੀ
Publish Date: Fri, 27 Mar 2026 05:51 PM (IST)
Updated Date: Sat, 28 Mar 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਸਥਾਨਕ ਸ਼ਹਿਰ ਦੇ ਇਕ ਦੁਕਾਨਦਾਰ ਨੂੰ ਪਿਛਲੇ ਦਿਨੀਂ ਤਿੰਨ ਨੌਜਵਾਨਾਂ ਨੇ ਡੰਡਿਆਂ ਤੇ ਗਰਾਰੀ ਜਿਹੇ ਘਾਤਕ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ ਸੀ। ਇਸ ਸਬੰਧੀ ਥਾਣਾ ਲਹਿਰਾ ਵਿਖੇ ਪਰਚਾ ਵੀ ਦਰਜ ਕੀਤਾ ਗਿਆ ਸੀ। ਡੀਐੱਸਪੀ ਲਹਿਰਾ ਰਣਬੀਰ ਸਿੰਘ ਨੇ ਦੱਸਿਆ ਕਿ ਜੋਹਨ ਗਰਗ ਵਾਸੀ ਲਹਿਰਾ ਨੂੰ ਰਾਤ ਸਮੇਂ ਤਿੰਨ ਵਿਅਕਤੀਆਂ ਨੇ ਡੰਡਿਆਂ ਤੇ ਗਰਾਰੀ ਨਾਲ ਕੁੱਟਮਾਰ ਕਰਦਿਆਂ ਜ਼ਖ਼ਮੀ ਕਰ ਦਿੱਤਾ ਸੀ। ਇਸ ਸਬੰਧੀ ਪੁਲਿਸ ਨੇ ਮੁਸ਼ਤੈਦੀ ਵਰਤਦਿਆਂ ਇਕ ਮੁਲਜ਼ਮ ਰਾਜੇਸ਼ ਕੁਮਾਰ ਪੱਪੂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ ਤੇ ਬਾਕੀਆਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸਣ ਯੋਗ ਹੈ ਕਿ ਪਿਛਲੇ ਦਿਨੀਂ ਤਿੰਨ ਨੌਜਵਾਨ ਜਿਨ੍ਹਾਂ ਦੇ ਮੂੰਹ ਕੱਪੜਿਆਂ ਨਾਲ ਢਕੇ ਹੋਏ ਸੀ, ਹੱਥਾਂ ਵਿਚ ਡੰਡੇ ਤੇ ਗਰਾਰੀ ਲੋਹਾ ਜਿਹੇ ਘਾਤਕ ਹਥਿਆਰ ਫੜੇ ਹੋਏ ਸਨ। ਮੋਟਰਸਾਈਕਲ ’ਤੇ ਆਏ ਤੇ ਪੀੜਤ ਦੀ ਦੁਕਾਨ ਸਾਹਮਣੇ ਰੁਕੇ, ਜਿਨ੍ਹਾਂ ਵਿੱਚੋਂ ਇਕ ਨੌਜਵਾਨ ਜਿਸ ਕੋਲ ਗਰਾਰੀ ਲੋਹਾ ਸੀ ਮੋਟਰਸਾਈਕਲ ’ਤੇ ਬੈਠਾ ਰਿਹਾ ਤੇ ਦੋ ਨੌਜਵਾਨਾਂ ਨੇ ਉੱਤਰ ਕੇ ਆਉਂਦਿਆਂ ਹੀ ਮਾਰ ਦੇਣ ਦੀ ਨੀਅਤ ਨਾਲ ਡੰਡਿਆਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਹੱਥ ਵਿਚ ਫੜੇ ਡੰਡੇ ਜੌਹਨ ਦੇ ਸਿਰ ਵਿਚ ਮਾਰੇ। ਇਸ ਕਾਰਨ ਦੋਵੇਂ ਬਾਹਵਾਂ, ਲੱਤਾਂ ਤੇ ਸਿਰ, ਮੱਥੇ ’ਤੇ ਕਾਫੀ ਸੱਟਾਂ ਲੱਗੀਆਂ। ਹੱਥੋ ਪਾਈ ਦੌਰਾਨ ਦੋਸ਼ੀਆਂ ਦੇ ਮੂੰਹ ਤੋਂ ਕੱਪੜੇ ਉਤਰ ਗਏ। ਜਿਨ੍ਹਾਂ ਦੇ ਚਿਹਰੇ ਪੀੜਤ ਨੇ ਚੰਗੀ ਤਰ੍ਹਾਂ ਦੇਖ ਲਏ ਸਨ। ਡੀਐੱਸਪੀ ਰਣਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਜਿੰਦਰ ਕੁਮਾਰ ਪੱਪੂ ਨੇ ਦੋਸ਼ੀ ਭਾੜੇ ਤੇ ਜੌਹਨ ਦੀ ਮਾਰ ਕੁੱਟ ਕਰਨ ਲਈ ਖਰੀਦੇ ਸਨ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪੈਸੇ ਵੀ ਪਾਏ ਸਨ। ਹੁਣ ਜਿੱਥੇ ਉਕਤ ਦੋਸ਼ੀ ਨੂੰ ਜੇਲ੍ਹ ਭੇਜ ਦਿੱਤਾ ਹੈ ਉੱਥੇ ਹੀ ਬਾਕੀ ਦੋਸ਼ੀ ਵੀ ਜਲਦੀ ਹੀ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ।