- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਟਰ ਤੇ ਸਕਾਰਪਿਉ ਦੀ ਟੱਕਰ ਵਿਚ ਇਕ ਦੀ ਮੌਤ, ਚਾਰ ਜਖਮੀ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਵੀਰਵਾਰ ਦੇਰ ਰਾਤ ਭਾਰਤ ਮਾਲਾ ਜੰਮੂ ਕਟਰਾ ਹਾਈਵੇ ਪਿੰਡ ਗੁਲਜਾਰਪੁਰ ਠਰੂਆ ਨਜ਼ਦੀਕ ਕੈਂਟਰ ਤੇ ਸਕਾਰਪਿਉ ਦੀ ਟੱਕਰ ’ਚ ਇਕ ਵਿਅਕਤੀ ਦੀ ਮੌਤ ਤੇ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਮ੍ਰਿਤਕ ਨੂੰ ਪੋਸਟਮਾਰਟਮ ਲਈ ਤੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਸਿਵਲ ਹਸਪਤਾਲ ’ਚ ਮ੍ਰਿਤਕ ਸ਼ੇਰ ਸਿੰਘ (34) ਦਾ ਪੋਸਟਮਾਰਟਮ ਕਰਵਾਉਣ ਆਏ ਠਰੂਆ ਚੌਕੀ ਦੇ ਪੁਲਿਸ ਅਧਿਕਾਰੀ ਅਮਰ ਚੰਦ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਰਾਜੇਸ਼ ਕੁਮਾਰ ਪੁੱਤਰ ਜਗਦੀਸ ਵਾਸੀ ਲੁਧਿਆਣਾ ਵੱਲੋਂ ਦਰਜ ਕਰਵਾਏ ਬਿਆਨਾ ਅਨੁਸਾਰ ਉਹ ਟਰਾਸਪੋਰਟ ਦਾ ਕੰਮ ਕਰਦੇ ਹਨ ਤੇ ਬੀਤੀ ਸ਼ਾਮ ਉਸ ਦਾ ਭਰਾ ਤੇ ਦੋਸਤ ਵਿਜੈ ਪਾਲ, ਸਤੀਸ਼ ਵਾਸੀਆਨ ਲੁਧਿਆਣਾ, ਰਾਜੇਸ਼ ਕੁਮਾਰ ਵਾਸੀ ਹਿਸਾਰ ਤੇ ਸੰਦੀਪ ਕੁਮਾਰ ਵਾਸੀ ਰਾਜਸਥਾਨ ਨਾਲ ਪਿੰਡ ਝਨਾਨਾ (ਰਾਜਸਥਾਨ) ’ਚ ਪੰਚਾਇਤੀ ਵੋਟਾਂ ਤੋਂ ਬਾਅਦ ਵਾਪਸ ਗੱਡੀ ਰਾਹੀ ਲੁਧਿਆਣਾ ਆ ਰਹੇ ਸੀ ਪਰ ਜਦੋਂ ਉਹ ਭਾਰਤ ਮਾਲਾ ਜੰਮੂ ਕਟਰਾ ਹਾਈਵੇ ਨਜ਼ਦੀਕ ਟੋਲ ਪਲਾਜ਼ਾ ਪਿੰਡ ਗੁਲਜਾਰਪੁਰਾ ਠਰੂਆ ਨਜ਼ਦੀਕ ਪਹੁੰਚੇ ਤੇ ਗੱਡੀ ਸਾਇਡ ਤੇ ਖੜ੍ਹੀ ਕਰਕੇ ਸਾਰੇ ਖੜ੍ਹੇ ਸੀ ਤਾਂ ਇਸ ਦੌਰਾਨ ਆਏ ਤੇਜ਼ ਰਫ਼ਤਾਰ ਕੈਂਟਰ ਚਾਲਕ ਨੇ ਲਾਪਰਵਾਹੀ ਨਾਲ ਸਕਾਰਪਿਉ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੇਰਾ ਭਰਾ ਸ਼ੇਰ ਸਿੰਘ ਸੜਕ ਤੇ ਡਿੱਗ ਗਿਆ ਤੇ ਬਾਕੀ ਦੋਸਤ ਟੱਕਰ ਵੱਜਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ ਸਾਰਿਆਂ ਨੂੰ ਇਲਾਜ ਲਈ ਸਮਾਣਾ ਲਿਆਂਦਾ ਗਿਆ ਪਰ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਮੇਰੇ ਭਰਾ ਸ਼ੇਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਜ਼ਖ਼ਮੀ ਵਿਜੈ ਪਾਲ, ਸਤੀਸ, ਰਾਜੇਸ਼ ਕੁਮਾਰ ਤੇ ਸੰਦੀਪ ਕੁਮਾਰ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਤੇ ਫਿਰ ਲੁਧਿਆਣਾ ਲਿਜਾਇਆ ਗਿਆ। ਜਦੋਂ ਕਿ ਹਾਦਸੇ ਤੋਂ ਬਾਅਦ ਕੈਂਟਰ ਚਾਲਕ ਵਾਹਨ ਛੱਡ ਕੇ ਫਰਾਰ ਹੋ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੈਂਟਰ ਚਾਲਕ ਦੀ ਪਹਿਚਾਣ ਜਤਿੰਦਰ ਸਿੰਘ ਵਾਸੀ ਪਿੰਡ ਭਗਵਾਨਪੁਰਾ (ਜੀਦ) ਦੇ ਤੌਰ ’ਤੇ ਹੋਈ ਹੈ। ਪੁਲਿਸ ਨੇ ਕੈਂਟਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ। ਮ੍ਰਿਤਕ ਦੋ ਛੱਟੇ ਬੱਚਿਆ ਦਾ ਪਿਤਾ ਸੀ।