- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
25 ਗ੍ਰਾਮ ਨਸ਼ੀਲੇ ਪਾਊਡਰ ਸਣੇ ਇੱਕ ਕਾਬੂ

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਨਾਭਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਵਿੱਕਰੀ ਖ਼ਿਲਾਫ਼ ਮੁਹਿੰਮ ਅਧੀਨ ਇਕ ਨੌਜਵਾਨ ਨੂੰ ਨਸ਼ੀਲੇ ਪਾਊਡਰ ਸਣੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਸ਼ਟੀ ਕਰਦਿਆਂ ਨਾਭਾ ਕੋਤਵਾਲੀ ਦੇ ਇੰਚਾਰਜ (ਬੀਤੇ ਦਿਨੀਂ ਇੰਸਪੈਕਟਰ ਬਣੇ) ਗੁਰਪਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਨਾਭਾ ਕੋਤਵਾਲੀ ਪੁਲਿਸ ਦੀ ਇਕ ਟੀਮ ਭੈੜੇ ਤੇ ਗੈਰ ਕਾਨੂੰਨੀ ਤੱਤਾਂ ਖ਼ਿਲਾਫ਼ ਗਸ਼ਤ ਕਰ ਰਹੀ ਸੀ ਤਾਂ ਇਕ ਨੌਜਵਾਨ ਨੂੰ ਪੁਰਾਣੀ ਲਾਇਬ੍ਰੇਰੀ ਲਾਗੇ ਪੀਬੀ ਨੰਬਰੀ ਇਕ ਸਕੂਟਰੀ ਤੇ ਸਵਾਰ ਨੇ ਜਿੱਥੇ ਆਪਣੇ ਹੱਥ ਵਿਚ ਫੜੇ ਹੋਏ ਮੋਮੀ ਲਿਫ਼ਾਫ਼ੇ ਨੂੰ ਸੁੱਟ ਦਿੱਤਾ ਉੱਥੇ ਪੁਲਿਸ ਪਾਰਟੀ ਤੋਂ ਬਚਣ ਲਈ ਸਕੂਟਰੀ ਨੂੰ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਪੁਲਿਸ ਪਾਰਟੀ ਦੇ ਮੈਂਬਰਾਂ ਨੇ ਅਸਫਲ ਕਰ ਦਿੱਤਾ। ਇਸ ਦੌਰਾਨ ਪੁਲਿਸ ਪਾਰਟੀ ਵੱਲੋਂ ਜਦੋਂ ਉਕਤ ਕਥਿਤ ਦੋਸ਼ੀ ਦੇ ਸੁੱਟੇ ਲਿਫ਼ਾਫ਼ੇ ਦੀ ਉਸ ਤੋਂ ਹੀ ਜਾਂਚ ਕਰਵਾਈ ਗਈ ਤਾਂ ਉਸ ’ਚੋਂ ਕਥਿਤ ਰੂਪ ’ਚ 25 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਨਸ਼ੀਲੇ ਪਾਊਡਰ ਦੀ ਬਰਾਮਦਗੀ ਤੋਂ ਤੁਰੰਤ ਬਾਅਦ ਦੀਪਕ ਉਰਫ ਦੀਪੂਨਾਮੀ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੱਸਣਯੋਗ ਹੈ ਕਿ ਉੱਕਤ ਮੁਲਜ਼ਮ ਦੀਪਕ ਉਰਫ ਦੀਪੂ ਨਾਮੀ ਇਸ ਨੌਜਵਾਨ ਦੀ ਨਸ਼ਾ ਵੇਚਦੇ ਹੋਏ ਵੀਡਿਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਤੋਂ ਬਾਦ ਉੱਕਤ ਮੁਲਜ਼ਮ ਪੁਲਿਸ ਦੀ ਰਾਡਾਰ ਤੇ ਆ ਗਿਆ। ਇੰਸਪੈਕਟਰ ਗੁਰਪਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਨਸ਼ੀਲੇ ਪਦਾਰਥ ਸਣੇ ਗ੍ਰਿਫਤਾਰ ਉੱਕਤ ਦੋਸ਼ੀ ਨੂੰ ਅਦਾਲਤ ’ਚ ਪੇਸ਼ ਕਰ ਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਉਹ ਕਿੰਨਾ ਵਿਅਕਤੀਆਂ ਨੂੰ ਨਸ਼ੇ ਦੀ ਸਪਲਾਈ ਕਰਦਾ ਸੀ। ਇੰਸਪੈਕਟਰ ਗੁਰਪਿੰਦਰ ਸਿੰਘ ਨੇ ਵਿਸ਼ਵਾਸ਼ ਭਰੇ ਲਹਿਜੇ ’ਚ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨੂੰ ਸਮਾਪਤ ਕਰਨ ਲਈ ਜ਼ਿਲ੍ਹਾ ਪਟਿਆਲਾ ਪੁਲਿਸ ਐੱਸਐੱਸਪੀ ਹਰਮਨ ਸਿੰਘ ਹੰਸ ਤੇ ਡੀਐੱਸਪੀ ਨਾਭਾ ਗੁਰਿੰਦਰ ਸਿੰਘ ਬੱਲ ਦੀ ਅਗਵਾਈ ਹੇਠ ਸੁੱਚਜੇ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਵਿਆਕਤੀ ਨੂੰ ਸੁਚੇਤ ਰਹਿ ਕੇ ਆਪਣੇ ਆਸ ਪਾਸ ਵਿਕਦੇ ਨਸ਼ੀਲੇ ਪਦਾਰਥਾਂ ਸੰਬੰਧੀ ਸੂਚਨਾ ਪੁਲਿਸ ਨਾਲ ਸਾਂਝੀ ਕਰਕੇ ਆਪਣਾ ਸੰਵਿਧਾਨਿਕ ਤੇ ਸਮਾਜਿਕ ਫਰਜ਼ ਨੂੰ ਨਿਭਾਉਣਾ ਚਾਹੀਦਾ ਹੈ।