
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਨਮ ਦਿਨ ਮੌਕੇ ਮਿਸ਼ਨ ਗਰੀਨ ਰਾਜਪੁਰਾ ਤਹਿਤ ਪੌਦੇ ਲਗਾਏ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਦੇ ਸਮਰਿਤਾ ਨਰਸਿੰਗ ਹੋਮ ਦੇ ਮਾਲਕ ਐੱਮਡੀ ਮੈਡੀਸਨ ਡਾ. ਸਰਬਜੀਤ ਸਿੰਘ ਦੇ ਜਨਮ ਦਿਨ ਮੌਕੇ ਬਲੱਡ ਹੈਲਪਲਾਈਨ ਫਾਊਂਡੇਸ਼ਨ ਐਨਜੀਓ ਰਾਜਪੁਰਾ ਵੱਲੋਂ ਵਿਸ਼ੇਸ਼ ਤੌਰ ’ਤੇ ਮਿਸ਼ਨ ਗਰੀਨ ਰਾਜਪੁਰਾ 51 ਬੂਟੇ ਲਗਾ ਕੇ ਉਨ੍ਹਾਂ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਬਲੱਡ ਹੈਲਪਲਾਈਨ ਫਾਊਂਡੇਸ਼ਨ ਰਾਜਪੁਰਾ ਸੰਸਥਾ ਦੇ ਮੈਂਬਰਾਂ ਵੱਲੋਂ ਸਮਾਜ ਸੇਵਕ ਸੁਰੇਸ਼ ਅਣਖੀ, ਸਮਾਜ ਸੇਵਕ ਅਮਨ ਮਹਿਰਾ ਧਮੋਲੀ, ਸਮਾਜ ਸੇਵੀ ਸੁਰੇਸ਼ ਮੂਖੀਜਾ, ਡਾ ਸਤੀਸ਼ ਮਾਂਝੀ ਤੇ ਟੀਮ ਮੈਂਬਰਾਂ ਵੱਲੋਂ ਡਾ. ਸਰਬਜੀਤ ਸਿੰਘ ਨੂੰ ਜਨਮ ਦਿਨ ਦੀਆਂ ਦਿਲੋਂ ਬਹੁਤ-ਬਹੁਤ ਵਧਾਈਆਂ ਦਿੱਤੀਆਂ ਗਈਆਂ ਕੇਕ ਵੀ ਕੱਟਿਆ ਗਿਆ। ਬਲੱਡ ਹੈਲਪਲਾਈਨ ਫਾਊਂਡੇਸ਼ਨ ਰਾਜਪੁਰਾ ਦੇ ਸੰਸਥਾਪਕ/ਪ੍ਰਧਾਨ ਸੁਰੇਸ਼ ਅਣਖੀ ਪੜਾਓ ਨੇ ਜਾਣਕਾਰੀ ਦਿੰਦਿਆਂ ਦੱਸਿਆ ਬਰਸਾਤਾਂ ਦੇ ਦਿਨਾਂ ’ਚ ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ ਤੇ ਰਾਜਪੁਰਾ ਇਲਾਕੇ ਨੂੰ ਹਰਿਆ ਭਰਿਆ ਬਣਾਉਣ ਲਈ, ਪ੍ਰਦੂਸ਼ਿਤ ਪਲੀਤ ਹੋ ਚੁੱਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਛਾਂਦਾਰ ਤੇ ਵੱਧ ਆਕਸੀਜਨ ਪੈਦਾ ਕਰਨ ਵਾਲੇ ਬੂਟੇ ਲਗਾਏ ਜਾਣਗੇ। ਡਾਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਜਨਮ ਦਿਨ ਵਰਗੇ ਖੁਸ਼ੀ ਦੇ ਮੌਕਿਆਂ ਨੂੰ ਸਿਰਫ਼ ਆਪਣੇ ਤੱਕ ਸੀਮਤ ਨਾ ਰੱਖ ਕੇ ਸਮਾਜ ਤੇ ਵਾਤਾਵਰਣ ਦੀ ਭਲਾਈ ਲਈ ਸਮਰਪਿਤ ਕਰਨਾ ਚਾਹੀਦਾ ਹੈ। ਇਸ ਮੌਕੇ ਡਾ ਰੌਣਕ ਲਾਂਬਾ, ਜਸਵਿੰਦਰ ਸਿੰਘ ਭੱਪਲ,ਪੁਨੀਤ ਕਮਲ, ਅਮਰੀਕ ਸਿੰਘ ਫਰੀਦਪੁਰ ਗੁਜਰਾਂ ,ਮੋਨੀ ਅੱਤਰੀ, ਨਵੀਨ ਕੁਮਾਰ, ਡਾ ਖਰੈਤੀ ਰਾਮ, ਡਾ ਰਮੇਸ਼ ਲਾਲਕਾ, ਵਿਜੈ ਕੁਮਾਰ ਹਾਇਟੈਕ ਲੈਬ, ਦੇਵੀ ਦਿਆਲ ਸਮੇਂਤ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਸਨਮਾਨਿਤ ਹਸਤੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।