ਨਰਸਿੰਗ ਸਟਾਫ ਦੇ ਸਮਰਥਨ 'ਚ ਪੁੱਜੀਆਂ ਜਥੇਬੰਦੀਆਂ
ਨਰਸਿੰਗ ਸਟਾਫ ਦੇ ਸਮਰਥਨ 'ਚ ਪੁੱਜੀਆਂ ਜਥੇਬੰਦੀਆਂ
Publish Date: Tue, 31 Mar 2026 04:55 PM (IST)
Updated Date: Tue, 31 Mar 2026 04:58 PM (IST)
ਗੁਲਸ਼ਨ ਸ਼ਰਮਾ, ਪੰਜਾਬੀ ਜਾਗਰਣ, ਪਟਿਆਲਾ : ਨਰਸਿੰਗ ਸਟਾਫ ਵਲੋਂ ਪਟਿਆਲਾ ਰਾਜਿੰਦਰਾ ਹਸਪਤਾਲ ਵਿਖੇ ਕੀਤੀ ਜਾ ਰਹੀ ਹੜਤਾਲ ਦੇ ਸਮਰਥਨ ਚ ਪੀਡਬਲਿਊਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਜ਼ਿਲ੍ਹਾ ਸਕੱਤਰ ਲਖਵਿੰਦਰ ਸਿੰਘ ਖਾਨਪੁਰ, ਮੁੱਖ ਸਲਾਹਕਾਰ ਰਾਜਪਾਲ ਸਿੰਘ ਲਸੋਈ, ਧਰਮਪਾਲ ਸਿੰਘ ਲੌਟ, ਸੁਖਵੀਰ ਸਿੰਘ, ਦੀਪਕ ਤੋਂ ਇਲਾਵਾ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਕਨਵੀਨਰ ਦਰਸ਼ਨ ਸਿੰਘ ਬੇਲੂਮਾਜਰਾ ਅਤੇ ਜੰਗਲਾਤ ਵਰਕਰ ਯੂਨੀਅਨ ਵੱਲੋਂ ਜਸਵਿੰਦਰ ਸਿੰਘ ਸੌਜਾ ਰਜਿੰਦਰਾ ਹਸਪਤਾਲ ਵਿਖੇ ਨਰਸਿੰਗ ਸਟਾਫ ਦੇ ਚੱਲ ਰਹੇ ਧਰਨੇ ਚ ਸਮਰਥਨ ਦੇਣ ਪੁੱਜੇ ਇਨ੍ਹਾਂ ਜਥੇਬੰਦੀਆਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਨਰਸਿੰਗ ਸਟਾਫ ਦੀਆਂ ਜਾਇਜ਼ ਮੰਗਾਂ ਦਾ ਹੱਲ ਕੀਤਾ ਜਾਵੇ। ਜੇਕਰ ਸਰਕਾਰ ਨੇ ਧੱਕੇਸ਼ਾਹੀ ਕੀਤੀ ਤਾਂ ਸਮੂਹ ਜਥੇਬੰਦੀਆਂ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜਸਵਿੰਦਰ ਬਡੂੰਗਰ, ਮਨਿੰਦਰ ਸਿੰਘ, ਉਗਰਸੇਨ, ਜਸਵੀਰ ਪੰਜੋਲਾ, ਕੁਲਦੀਪ ਵਰਮਾ ਆਦਿ ਆਗੂ ਹਾਜ਼ਰ ਸਨ।