ਨਿਰਮਲ ਸਿੰਘ ਸ਼ੇਖਨਮਾਜਰਾ ਦਾ ਕੀਤਾ ਸਨਮਾਨ ਨਿਰਮਲ ਸਿੰਘ ਸ਼ੇਖਨਮਾਜਰਾ ਦਾ ਕੀਤਾ ਸਨਮਾਨ
Publish Date: Tue, 06 Oct 2026 05:47 PM (IST)
Updated Date: Tue, 06 Oct 2026 05:50 PM (IST)
ਫੋਟੋ 6ਪੀਟੀਐਲ: 27: ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਗੁਰਦੁਆਰਾ ਸਿੰਘ ਸਭਾ ਵਿਖੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਅਬਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਹਲਕਾ ਰਾਜਪੁਰਾ ਦੇ ਨਵ-ਨਿਯੁਕਤ ਹਲਕਾ ਇੰਚਾਰਜ ਨਿਰਮਲ ਸਿੰਘ ਸ਼ੇਖਨਮਾਜਰਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਮਾਰੋਹ ਦੌਰਾਨ ਭਾਈ ਅਬਰਿੰਦਰ ਸਿੰਘ ਕੰਗ ਅਤੇ ਗੁਰਦੁਆਰਾ ਕਮੇਟੀ ਦੇ ਹੋਰ ਅਹੁਦੇਦਾਰਾਂ ਵੱਲੋਂ ਨਿਰਮਲ ਸਿੰਘ ਸ਼ੇਖਨਮਾਜਰਾ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਉਹ ਪਾਰਟੀ ਤੇ ਹਲਕੇ ਦੀ ਬਿਹਤਰੀ ਲਈ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਹਲਕਾ ਰਾਜਪੁਰਾ ਦੇ ਨਵ ਨਿਯੁਕਤ ਇੰਚਾਰਜ ਨਿਰਮਲ ਸਿੰਘ ਸੇਖਨਮਾਜਰਾ ਨੇ ਭਾਈ ਕੰਗ ਅਤੇ ਹੋਰਨਾਂ ਦਾ ਦਿੱਤੇ ਗਏ ਮਾਨ ਸਨਮਾਨ ਬਦਲੇ ਧੰਨਵਾਦ ਕਰਦਿਆਂ ਹੋਇਆ ਵਿਸ਼ਵਾਸ ਦਵਾਇਆ ਕਿ ਹਲਕਾ ਰਾਜਪੁਰਾ ਦੇ ਲੋਕਾਂ ਦੇ ਵਿੱਚ ਵਿਚਰ ਕੇ ਉਹਨਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਉਹ ਸਦਾ ਤੱਤਪਰ ਰਹਿਣਗੇ। ਉਹਨਾਂ ਹਲਕਾ ਰਾਜਪੁਰਾ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਉਹਨਾਂ ਨੂੰ ਮਿਲ ਕੇ ਦੱਸਣ ਤਾਂ ਜੋ ਸਮੱਸਿਆਵਾਂ ਦਾ ਇਕੱਠਿਆਂ ਮਿਲ ਕੇ ਹੱਲ ਕੱਢਿਆ ਜਾ ਸਕੇ। ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ, ਕਿਸਾਨ ਆਗੂ ਤੇਜਿੰਦਰ ਸਿੰਘ ਮੋਹੀ, ਪ੍ਰਿੰਸੀਪਲ ਕੁਲਵੰਤ ਸਿੰਘ ਸਰਦਾਰਗੜ੍ਹ, ਕਿਰਪਾਲ ਸਿੰਘ ਭੰਗੂ, ਮੈਨੇਜਰ ਰਮਿੰਦਰ ਸਿੰਘ, ਸੁਖਦੇਵ ਸਿੰਘ ਵਿਰਕ, ਕੌਂਸਲਰ ਕਰਨਵੀਰ ਸਿੰਘ ਕੰਗ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।