ਮੰਗਾਂ ਨਾ ਮੰਨਣ ’ਤੇ ਸੰਘਰਸ਼ ਨੂੰ ਕਰਾਂਗੇ ਤਿੱਖਾ : ਭੱਟੀਆਂ
ਜੇਕਰ ਮੰਗਾਂ ਨਾ ਮੰਨੀਆਂ ਤਾਂ ਅਗਲੇ ਪਡ਼ਾਅ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ: ਨਿਰਮਲ ਸਿੰਘ ਭੱਟੀਆਂ
Publish Date: Mon, 16 Feb 2026 05:01 PM (IST)
Updated Date: Mon, 16 Feb 2026 05:03 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਪਿੰਡ ਐਹਿਰੂ ਕਲਾਂ ਵਿਖੇ ਮਨਰੇਗਾ ਬਚਾਓ ਸੰਗਰਾਮ ਤਹਿਤ ਇਕ ਮਹੱਤਵਪੂਰਨ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਦੀ ਅਗਵਾਈ ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਭੱਟੀਆਂ ਵੱਲੋਂ ਕੀਤੀ ਗਈ, ਜਿਸ ਵਿਚ ਪਿੰਡ ਦੇ ਮਜ਼ਦੂਰਾਂ ਅਤੇ ਵਸਨੀਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ, ਮੀਟਿੰਗ ਦੌਰਾਨ ਮਨਰੇਗਾ ਸਕੀਮ ਨਾਲ ਸਬੰਧਿਤ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਭਾਸ਼ਣ ਕਰਦੇ ਹੋਏ ਨਿਰਮਲ ਸਿੰਘ ਭੱਟੀਆਂ ਨੇ ਕਿਹਾ ਕਿ ਮਨਰੇਗਾ ਗਰੀਬ ਤੇ ਮਜ਼ਦੂਰ ਵਰਗ ਲਈ ਰੁਜ਼ਗਾਰ ਦਾ ਮਹੱਤਵਪੂਰਨ ਸਾਧਨ ਹੈ ਅਤੇ ਇਸ ਦੀ ਰੱਖਿਆ ਲਈ ਸਾਂਝੀ ਲਡ਼ਾਈ ਲਡ਼ਨ ਦੀ ਲੋਡ਼ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਈ ਥਾਵਾਂ ’ਤੇ ਮਨਰੇਗਾ ਦੇ ਕੰਮਾਂ ਵਿਚ ਕਟੌਤੀਆਂ ਤੇ ਦੇਰੀਆਂ ਹੋ ਰਹੀਆਂ ਹਨ, ਜਿਸ ਨਾਲ ਮਜ਼ਦੂਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੀਟਿੰਗ ਵਿਚ ਸ਼ਾਮਲ ਹੋਏ ਮਜ਼ਦੂਰਾਂ ਨੇ ਕਿਹਾ ਕਿ ਸਮੇਂ ਸਿਰ ਭੁਗਤਾਨ ਅਤੇ ਪੂਰੇ ਦਿਨਾਂ ਦਾ ਰੁਜ਼ਗਾਰ ਯਕੀਨੀ ਬਣਾਉਣ ਦੀ ਮੰਗ ਕੀਤੀ, ਅੰਤ ਵਿਚ ਫੈਸਲਾ ਕੀਤਾ ਗਿਆ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲੇ ਪਡ਼ਾਅ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੁਰੇਸ਼ ਕੁਮਾਰ ਸ਼ਰਮਾ ਸਾਬਕਾ ਸਰਪੰਚ, ਨਰੇਸ਼ ਕੁਮਾਰ ਸਾਬਕਾ ਸਰਪੰਚ, ਬਲਵਿੰਦਰ ਸਿੰਘ, ਪੱਪੂ ਸ਼ਰਮਾ, ਹਰਦੇਵ ਸਿੰਘ, ਮਾਈ ਰਾਮ, ਸੁਖਵਿੰਦਰ ਸਿੰਘ, ਦੇਵੀ ਦਿਆਲ ਸਾਬਕਾ ਸਰਪੰਚ, ਕੈਲਾਸ ਚੰਦ, ਮਨਜੀਤ ਕੌਰ, ਸੁਰੇਸ਼ ਕੌਰ, ਜੈ ਦੇਵੀ, ਰੇਖਾ ਰਾਣੀ, ਭਗਤ ਸ਼ਰਮਾ, ਰਿੰਕੂ ਮਿੱਤਲ ਸਾਬਕਾ ਸੰਮਤੀ ਮੈਂਬਰ, ਬਲਜੀਤ ਸਿੰਘ ਸਾਬਕਾ ਸਰਪੰਚ, ਹਰਦੇਵ ਸ਼ਰਮਾ, ਕੁਲਦੀਪ ਕਾਲਾ ਸਨੌਰ, ਗੁਰਮੀਤ ਬਾਵਾ, ਤਰਨ ਗਨੌਰ, ਸੋਨੀ ਕਪੂਰੀ ਅਤੇ ਸਮੂਹ ਪਿੰਡ ਐਹਿਰੂ ਕਲਾਂ ਵਾਸੀ ਮੌਜੂਦ ਰਹੇ।