ਘਨੌਰ ਵਿਖੇ ਨਿਰੰਕਾਰੀ ਮਿਸ਼ਨ ਦਾ ਪ੍ਰੋਜੈਕਟ ਅੰਮ੍ਰਿਤ ਦਾ ਚੌਥਾ ਪੜਾਅ ਮਨਾਇਆ
ਘਨੌਰ ਵਿਖੇ ਨਿਰੰਕਾਰੀ ਮਿਸ਼ਨ ਦਾ ਪ੍ਰੋਜੈਕਟ ਅਮ੍ਰਿਤ ਦਾ ਚੌਥਾ ਚਰਣ ਮਨਾਇਆ
Publish Date: Tue, 24 Feb 2026 04:18 PM (IST)
Updated Date: Tue, 24 Feb 2026 04:22 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਸਤਿ ਨਿਰੰਕਾਰੀ ਮਿਸ਼ਨ ਵੱਲੋਂ ‘ਪ੍ਰੋਜੈਕਟ ਅੰਮ੍ਰਿਤ’ ਅਧੀਨ ‘ਸੁੱਚਾ ਜਲ, ਸੁੱਚਾ ਮਨ’ ਅਭਿਆਨ ਦਾ ਚੌਥਾ ਪੜਾਅ ਐਤਵਾਰ 22 ਫਰਵਰੀ ਨੂੰ ਸਵੇਰੇ 8 ਵਜੇ ਤੋਂ 11 ਵਜੇ ਤੱਕ ਭਾਵਨਾਤਮਕ ਢੰਗ ਨਾਲ ਮਨਾਇਆ ਗਿਆ। ਇਹ ਅਭਿਆਨ ਸਤਿਗੁਰੂ ਮਾਤਾ ਸੁਦੇਸ਼ਾ ਮਹਾਰਾਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੇਸ਼ ਭਰ ਵਿੱਚ ਵਿਸ਼ਾਲ ਪੱਧਰ ’ਤੇ ਕੀਤਾ ਗਿਆ। ਨਿਰੰਕਾਰੀ ਮੰਡਲ ਦੇ ਮੀਡੀਆ ਸਹਾਇਕ ਨੇ ਦੱਸਿਆ ਕਿ ਇਸ ਮੁਹਿੰਮ ਅਧੀਨ ਇਤਿਹਾਸਕ ਜਲ ਸਰੋਤਾਂ ਦੀ ਸਫਾਈ ਅਤੇ ਸੰਭਾਲ ਲਈ ਵਿਸ਼ੇਸ਼ ਸੇਵਾ ਕਾਰਜ ਕੀਤੇ ਗਏ। ਘਨੌਰ ਇਕਾਈ ਵੱਲੋਂ ਭਾਰੀ ਗਿਣਤੀ ਵਿੱਚ ਸੇਵਾਦਾਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਘਨੌਰ ਨਰਵਾਣਾ ਬ੍ਰਾਂਚ ਨਹਿਰ ਦੇ ਦੋਵੇਂ ਪਾਸਿਆਂ ਦੀਆਂ ਪਟੜੀਆਂ ਦੀ ਸਫਾਈ ਸੰਗਤ ਵੱਲੋਂ ਕੀਤੀ ਗਈ। ਇਸ ਉਪਰਾਲੇ ਦਾ ਮੁੱਖ ਉਦੇਸ਼ ਪਾਣੀ ਦੇ ਸਰੋਤਾਂ ਨੂੰ ਸੁੱਚਾ ਰੱਖਣਾ ਅਤੇ ਸਮਾਜ ’ਚ ਸਫ਼ਾਈ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ। ਇਸ ਮੌਕੇ ਭੁਪਿੰਦਰ ਸਿੰਘ ਨਿਰੰਕਾਰੀ ਭਵਨ ਘਨੌਰ ਦੇ ਮੁਖੀ, ਮੁਕੇਸ਼ ਕੁਮਾਰ ਜੀ ਸੰਚਾਲਕ, ਮਨੀਸ਼ ਕੁਮਾਰ, ਦਰਸਾ ਸਿੰਘ ਕੈਸ਼ੀਅਰ, ਸੁਰਿੰਦਰ ਕੌਰ ਸੰਚਾਲਕਾ, ਗੀਤਾ ਜੀ ਹਰੀਗੜ੍ਹ ਸਿੱਖਸਕਾ, ਪ੍ਰੇਮ ਚੰਦ ਜੀ ਰਿਟਾਇਰ ਥਾਣੇਦਾਰ, ਦਲਵੀਰ ਸਿੰਘ ਜੀ ਰਿਟਾਇਰ ਥਾਣੇਦਾਰ, ਪ੍ਰੇਮ ਸਿੰਘ ਜੀ ਪਟਵਾਰੀ ਕ੍ਰਿਸ਼ਨ ਕੁਮਾਰ ਜੀ ਪਟਵਾਰੀ, ਮਾਸਟਰ ਸ਼ਮਸ਼ੇਰ ਸਿੰਘ ਜੀ, ਹੈਰੀ ਜੀ ਸਾਹਲ, ਨੈਬ ਸਿੰਘ ਬੱਤਾ, ਬਲਜੀਤ ਬੱਲੀ ਹਰੀ ਮਾਜਰਾ ਤੇ ਸਮੂਹ ਸੇਵਾ ਦਲ ਅਤੇ ਸਮੂਹ ਸਾਧ ਸੰਗਤ ਘਨੌਰ ਨੇ ਪੂਰਾ ਸਹਿਯੋਗ ਦਿੱਤਾ।