ਨਿਗਮ ਚੋਣ: ਬਜ਼ੁਰਗਾਂ ਲਈ ਲੋੜੀਂਦੀਆਂ ਸਹੂਲਤਾਂ ਦੀ ਘਾਟ ਨਗਰ ਨਿਗਮ ਚੋਣ: ਬਜ਼ੁਰਗਾਂ ਲਈ ਲੋੜੀਂਦੀਆਂ ਸਹੂਲਤਾਂ ਦੀ ਘਾਟ
Publish Date: Sat, 28 Nov 2026 06:47 PM (IST)
Updated Date: Sat, 28 Nov 2026 06:49 PM (IST)
ਵ੍ਹੀਲ ਚੇਅਰ ਨਾ ਮਿਲਣ ਕਾਰਨ ਵੋਟਰ ਹੋਏ ਪ੍ਰੇਸ਼ਾਨ ਫੋਟੋ 28ਪੀਟੀਐੱਲ- ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਨਗਰ ਨਿਗਮ ਪਟਿਆਲਾ ਦੇ ਕਈ ਵਾਰਡਾਂ ’ਚ ਹੋਈਆ ਮੁੜ ਚੋਣ ਦੌਰਾਨ ਕੁਝ ਬੂਥਾਂ ’ਤੇ ਬਜ਼ੁਰਗ ਤੇ ਦਿਵਿਆਂਗ ਵੋਟਰਾਂ ਨੂੰ ਆਪਣੀ ਵੋਟ ਪਾਉਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਦੇ ਕਈ ਪੋਲਿੰਗ ਬੂਥਾਂ ਤੇ ਬਜ਼ੁਰਗਾਂ ਲਈ ਵ੍ਹੀਲਚੇਅਰ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਢੁੱਕਵੇ ਪ੍ਰਬੰਧਾਂ ਦੀ ਘਾਟ ਸਾਫ਼ ਨਜ਼ਰ ਆਈ। ਜਾਣਕਾਰੀ ਅਨੁਸਾਰ ਵਾਰਡ ਨੰਬਰ 28 ਦੇ ਪੋਲੀਟੈਕਨੀਕਲ ਕਾਲਜ ਬੂਥ ’ਚ ਵੋਟ ਪਾਉਣ ਦੇ ਉਤਸ਼ਾਹ ਨਾਲ ਕਈ ਬਜ਼ੁਰਗ ਈ-ਰਿਕਸ਼ਾ ਜਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਹਨਾਂ ਰਾਹੀਂ ਪੋਲਿੰਗ ਸਟੇਸ਼ਨਾਂ ਦੇ ਬਾਹਰ ਤੱਕ ਤਾਂ ਪਹੁੰਚ ਗਏ, ਪਰ ਸੈਂਟਰ ਦੇ ਮੁੱਖ ਗੇਟ ਤੋਂ ਅੰਦਰ ਵੋਟਿੰਗ ਬੂਥ ਤੱਕ ਜਾਣ ਲਈ ਉਨ੍ਹਾਂ ਨੂੰ ਭਾਰੀ ਦਿੱਕਤਾਂ ਪੇਸ਼ ਆਈਆਂ। ਭਾਵੇ ਕਿ ਕਾਲਜ ਦੀ ਬਿਲਡਿੰਗ ਦੇ ਅੰਦਰ ਈ-ਰਿਕਸ਼ਾ ਜ਼ਰੂਰ ਖੜ੍ਹਾਇਆ ਗਿਆ ਸੀ ਪਰ ਪੋਲਿੰਗ ਬੂਥ ਦੇ ਅੰਦਰ ਤੱਕ ਲੈਕੇ ਜਾਣ ਲਈ ਵ੍ਹੀਲ-ਚੇਅਰ ਉਪਲੱਬਧ ਨਾ ਹੋਣ ਕਾਰਨ ਬਜ਼ੁਰਗਾਂ ਨੂੰ ਤੁਰਨ-ਫਿਰਨ ’ਚ ਕਾਫ਼ੀ ਤਕਲੀਫ਼ ਹੋਈ। ਅਜਿਹੇ ਹਾਲਾਤ ਵਿਚ ਪਰਿਵਾਰਕ ਮੈਂਬਰਾਂ ਅਤੇ ਮੌਕੇ ਤੇ ਮੌਜੂਦ ਨੌਜਵਾਨਾਂ ਨੇ ਬਜ਼ੁਰਗਾਂ ਨੂੰ ਸਹਾਰਾ ਦੇ ਕੇ ਜਾਂ ਗੋਦ ਵਿੱਚ ਚੁੱਕ ਕੇ ਬੂਥ ਦੇ ਅੰਦਰ ਤੱਕ ਪਹੁੰਚਾਇਆ। ਵੋਟ ਪਾਉਣ ਆਏ ਬਜ਼ੁਰਗਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਪ੍ਰਸ਼ਾਸਨ ਦੀ ਇਸ ਲਾਪ੍ਰਵਾਹੀ ਪ੍ਰਤੀ ਨਿਰਾਸ਼ਾ ਜ਼ਾਹਰ ਕੀਤੀ। ਇਸ ਤੋਂ ਇਲਾਵਾ ਕਈ ਥਾਵਾਂ ਤੇ ਬੈਠਣ ਲਈ ਕੁਰਸੀਆਂ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਦੀ ਵੀ ਘਾਟ ਮਹਿਸੂਸ ਕੀਤੀ ਗਈ, ਜਿਸ ਕਾਰਨ ਬਜ਼ੁਰਗਾਂ ਨੂੰ ਆਪਣੀ ਵਾਰੀ ਦੀ ਉਡੀਕ ਕਰਨ ਵਿਚ ਵੀ ਪ੍ਰੇਸ਼ਾਨੀ ਹੋਈ।