- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਨ ਐਚ ਏ ਆਈ ਤੇ ਪ੍ਰਸ਼ਾਸਨ ਯੂਨੀਅਨ ਲਿਖਤੀ ਵਾਅਦਾ ਮੁੱਕਰਿਆ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਤੇ ਰੋਡ ਸੰਘਰਸ਼ ਨਾਲ ਜੁੜੇ ਕਿਸਾਨ ਆਗੂਆਂ ਨੇ ਐੱਨਐੱਚਏਆਈ ਨਾਲ ਸਬੰਧਤ ਵੱਖ-ਵੱਖ ਮਸਲਿਆਂ ਦੇ ਹੱਲ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ 8 ਅਕਤੂਬਰ ਨੂੰ ਜੰਮੂ-ਕੱਟੜਾ ਐਕਸਪ੍ਰੈਸ ਵੇਅ ਦੇ ਟੋਲ ਪਲਾਜ਼ਾ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਵਾਹਨਾਂ ਲਈ ਫਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਧਰਨੇ ਦੌਰਾਨ ਮੀਟਿੰਗ ਕਰਕੇ ਸਮਾਂ ਹੋਰ ਵਧਾਉਣ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ। ਕਿਸਾਨ ਆਗੂ ਮਨਜੀਤ ਸਿੰਘ ਨਿਆਲ ਨੇ ਦੱਸਿਆ ਕਿ ਜ਼ਮੀਨ ਮੁਆਵਜ਼ੇ, ਦੋਫਾੜ ਹੋਈਆਂ ਜ਼ਮੀਨਾਂ ਦੀਆਂ ਬਕਾਇਆ ਰਕਮਾਂ, ਖੇਤਾਂ ਨੂੰ ਲੱਗਦੇ ਲੱਠਿਆਂ ’ਚੋਂ ਕੱਟੇ ਰਸਤਿਆਂ, ਪਾਣੀ ਦੀ ਸਪਲਾਈ, ਧਰਤੀ ਹੇਠ ਦੱਬੀਆਂ ਪਾਈਪ ਲਾਈਨਾਂ, ਰਸਤਿਆਂ ’ਚ ਖੜ੍ਹੇ ਬਿਜਲੀ ਦੇ ਖੰਭਿਆਂ ਅਤੇ ਪੁਲਾਂ ਹੇਠ ਪਾਣੀ ਖੜ੍ਹਨ ਵਰਗੇ ਮਸਲਿਆਂ ’ਤੇ ਲਗਾਤਾਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਅਮਰਿੰਦਰ ਸਿੰਘ ਘੱਗਾ ਨੇ ਕਿਹਾ ਕਿ ਪਿਛਲੇ ਧਰਨੇ ਦੌਰਾਨ ਐੱਸਡੀਐੱਮ ਪਾਤੜਾਂ ਸਮੇਤ ਹੋਰ ਅਧਿਕਾਰੀਆਂ ਨੇ ਜੁਲਾਈ 2026 ਤੱਕ ਪਾਈਪ ਲਾਈਨਾਂ ਦੇ ਐਵਾਰਡ ਕਰਨ ਦਾ ਲਿਖਤੀ ਭਰੋਸਾ ਦਿੱਤਾ ਸੀ, ਪਰ ਅਜੇ ਤੱਕ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅਧਿਕਾਰੀ ਕਿਸਾਨਾਂ ਦੇ ਖੇਤਾਂ ’ਚ ਪਾਈਪ ਲਾਈਨਾਂ ਦੇਖ ਕੇ ਸਮਾਂ ਲੰਘਾ ਰਹੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਅਤਾਲਾ ਦੇ ਸੁੱਚਾ ਸਿੰਘ ਦੀ ਐਕਵਾਇਰ ਹੋਈ ਜ਼ਮੀਨ ਦੀ 2.42 ਕਰੋੜ ਰੁਪਏ ਦੀ ਰਕਮ ਵੀ ਪੈਂਡਿੰਗ ਹੈ। ਲੋਕ ਅਦਾਲਤ ਵਿੱਚ ਸਮਝੌਤਾ ਹੋਏ ਨੂੰ ਛੇ ਮਹੀਨੇ ਬੀਤ ਚੁੱਕੇ ਹਨ, ਪਰ ਪੇਮੈਂਟ ਜਾਰੀ ਕਰਨ ਦੀ ਬਜਾਏ ਵਾਰ-ਵਾਰ ਤਰੀਕ ਦਿੱਤੀ ਜਾ ਰਹੀ ਹੈ। ਉਨ੍ਹਾਂ ਨਾਲ ਅਮਨਦੀਪ ਸਿੰਘ ਘੱਗਾ, ਪ੍ਰਿਤਪਾਲ ਸਿੰਘ ਤੰਬੂਵਾਲਾ, ਅਜੈਬ ਸਿੰਘ ਬਣਵਾਲਾ, ਜੋਰਾਵਰ ਸਿੰਘ ਠਰੂਆ, ਮਨਦੀਪ ਸਿੰਘ ਤੇਈਪੁਰ, ਜਤਿੰਦਰ ਸਿੰਘ ਸਤਰਾਣਾ, ਪ੍ਰੀਤਮ ਸਿੰਘ ਘੱਗਾ, ਹਰਪਾਲ ਸਿੰਘ ਬਰਾਸ, ਕੁਲਦੀਪ ਸਿੰਘ ਅਤਾਲਾ, ਬਿੱਟੂ ਦੁਤਾਲ, ਬਲਵੰਤ ਸਿੰਘ ਅਤਾਲਾ ਆਗੂ ਸਨ।