- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੂਡੋ ਦਾ ਟੂਰਨਾਮੈਂਟ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਬ ਜੂਨੀਅਰ ਜੂਡੋ ਚੈਂਪੀਅਨਸ਼ਿੱਪ ਪਟਿਆਲਾ ਜੂਡੋ ਐਸੋਸੀਏਸ਼ਨ ਵੱਲੋਂ ਹਰਸ਼ ਜੂਡੋ ਟ੍ਰੇਨਿੰਗ ਸੈਂਟਰ ਸਾਹਿਬ ਨਗਰ ਥੇੜੀ ਵਿਖੇ ਕਰਵਾਈ ਗਈ। ਜ਼ਿਲ੍ਹਾ ਜੂਡੋ ਐਸੋਸੀਏਸ਼ਨ ਦੇ ਸੈਕਟਰੀ ਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਦੇ ਹੋਏ ਲੜਕੀਆਂ ਦੇ ਮੁਕਾਬਲਿਆਂ ਵਿੱਚ-32 ਕਿਲੋ ਭਾਰ ਵਰਗ ਵਿੱਚ ਅਨਮੋਲ ਨੇ ਪਹਿਲਾ ਸੰਜਨਾਂ ਨੇ ਦੂਜਾ,-40 ਕਿਲੋ ਭਾਰ ਵਰਗ ਵਿੱਚ ਆਇਸ਼ਾ ਨੇ ਪਹਿਲਾਂ, ਧਰੁਵੀ ਮਿੱਤਲ ਨੇ ਦੂਜਾ, ਲਵਿਸ਼ਕਾ ਤੇ ਵਿਸ਼ਾਲੀ ਨੇ ਤੀਜਾ,-48 ਕਿਲੋ ਭਾਰ ਵਰਗ ਵਿੱਚ ਬਵੀਕਾ ਨੇ ਪਹਿਲਾ, ਸੁਖਮਣੀ ਨੇ ਦੂਜਾ, ਨਮਨ ਨੇ ਤੀਜਾ, -57 ਕਿਲੋ ਭਾਰ ਵਰਗ ਵਿੱਚ ਮਨਸੀਰਤ ਕੌਰ ਨੇ ਪਹਿਲਾ, ਸਾਨੀਆ ਨੇ ਦੂਜਾ, 57 ਕਿਲੋ ਭਾਰ ਵਰਗ ਵਿੱਚ ਯਸ਼ਨੂਰ ਨੇ ਪਹਿਲਾ, ਵਿਪਨ ਜੋਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਹੋਏ ਮੁਕਾਬਲਿਆਂ ਵਿੱਚ -40 ਕਿਲੋ ਭਾਰ ਵਰਗ ਵਿੱਚ ਸੁਖਮਨ ਨੇ ਪਹਿਲਾ ਲਵ ਨੇ ਦੂਜਾ,-45 ਕਿਲੋ ਭਾਰ ਵਰਗ ਵਿੱਚ ਫਤਿਹਵੀਰ ਸਿੰਘ ਨੇ ਪਹਿਲਾ, ਮਨਜੋਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੂਡੋ ਦੇ ਕੋਚ ਤੇ ਅੰਤਰਰਾਸ਼ਟਰੀ ਆਫੀਸ਼ੀਅਲ ਸੁਰਜੀਤ ਸਿੰਘ ਵਾਲੀਆ, ਹਰਿੰਦਰ ਸਿੰਘ ਸਾਕੀ ਖਜ਼ਾਨਚੀ ਪਟਿਆਲਾ ਜੂਡੋ ਐਸੋਸੀਏਸ਼ਨ, ਇੰਦਰਪਾਲ ਸਿੰਘ ਸੋਨੀ ਸੈਕਟਰੀ ਫਰੀਡਮ ਫਾਈਟਰ ਐਸੋਸੀਏਸ਼ਨ ਪੰਜਾਬ, ਮੋਂਟੀ ਜੁਡੋ ਕੋਚ, ਰਾਜੇਸ਼ ਕੁਮਾਰ ਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਤੇ ਸਾਰੇ ਜ਼ਿਲ੍ਹਿਆਂ ਦੇ ਖਿਡਾਰੀ ਹਾਜਰ ਸਨ।