- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਪਾਤਸ਼ਾਹ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਸਜਾਇਆ ਅਲੌਕਿਕ ਨਗਰ ਕੀਰਤਨ

ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ, ਭਾਦਸੋਂ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਿੰਘ ਸਭਾ ਥਾਣਾ ਰੋਡ ਭਾਦਸੋਂ ਵੱਲੋਂ ਸਮੁੱਚੇ ਨਗਰ ਦੇ ਸਹਿਯੋਗ ਨਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵੱਲੋਂ ਅਰਦਾਸ ਬੇਨਤੀ ਉਪਰੰਤ ਸਵੇਰ 10 ਵਜੇ ਰਵਾਨਾ ਹੋਇਆ ਵਿਸ਼ਾਲ ਨਗਰ ਕੀਰਤਨ ਸਹਿਰ ਦੇ ਵੱਖ ਵੱਖ ਬਾਜ਼ਾਰਾਂ ’ਚੋਂ ਹੁੰਦਾ ਹੋਇਆ ਢਾਈ ਵਜੇ ਵਾਪਿਸ ਗੁਰੂ ਸਥਾਨ ’ਤੇ ਪਰਤਿਆ। ਇਸ ਮੌਕੇ ਸਥਾਨਕ ਸਕੂਲਾਂ ਦੇ ਖਾਲਸਾਈ ਕੇਸਰੀ ਦਸਤਾਰਾਂ ਤੇ ਦੁਪੱਟਿਆਂ ਨਾਲ ਸਜੇ ਬੱਚੇ, ਬੈਂਡ, ਕੀਰਤਨੀ ਜਥੇ, ਢਾਡੀ ਜਥੇ ਤੇ ਨਗਰ ਦੀ ਸਿੱਖ ਸੰਗਤ ਗੁਰੂ ਸਾਹਿਬ ਦੀ ਸਵਾਰੀ ਦੇ ਅੱਗੇ ਪਿੱਛੇ ਚੱਲ ਕੇ ਨਗਰ ਕੀਰਤਨ ਦੀ ਅਲੌਕਿਕਤਾ ’ਚ ਵਾਧਾ ਕਰ ਰਹੇ ਸਨ। ਵਿਸ਼ਵ ਪ੍ਰਸਿੱਧ ਐਗਰੋ ਇੰਡਸਟਰੀ ਕਰਤਾਰ ਕੰਬਾਈਨ ਤੇ ਟਰੈਕਟਰਜ਼ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕਰਦਿਆਂ ਲੰਗਰ ਦੇ ਪ੍ਰਬੰਧ ਕੀਤੇ ਗਏ। ਗੁਰਦੁਆਰਾ ਮਨੀਕਰਨ ਸਾਹਿਬ ਦੇ ਸੰਤ ਦੇਵਾ ਜੀ ਤੇ ਸੰਤ ਰਾਮ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ ਜਤਿੰਦਰ ਸਿੰਘ ਕੁੱਲੂ ਵਾਲੇ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਗੁਰਦੁਆਰਾ ਪ੍ਰਬੰਧਕਾਂ ਜਥੇਦਾਰ ਰਣਧੀਰ ਸਿੰਘ, ਸਤਿਨਾਮ ਸਿੰਘ ਪ੍ਰਧਾਨ, ਸਤਿਨਾਮ ਸਿੰਘ ਸ਼ਹਿਰੀ ਪ੍ਰਧਾਨ ਸ੍ਰੋਅਦ, ਅਮਰਜੀਤ ਸਿੰਘ ਟਿਵਾਣਾ,ਦਰਸ਼ਨ ਸਿੰਘ ਧਾਰਨੀ, ਮਾਸਟਰ ਮਨੋਹਰ ਸਿੰਘ, ਮੈਨੇਜਰ ਰਾਮ ਸਰੂਪ ਸਿੰਘ, ਲਾਡੀ ਖੱਟੜਾ, ਉਪਕਾਰ ਸਿੰਘ ਟਿਵਾਣਾ, ਜਥੇਦਾਰ ਪਾਲਾ ਸਿੰਘ, ਜਸਵੀਰ ਸਿੰਘ ਤੇ ਸਮੱਚੀ ਕਮੇਟੀ ਵੱਲੋਂ ਨਗਰ ਕੀਰਤਨ ਅਤੇ ਪ੍ਰਭਾਤ ਫੇਰੀਆਂ ਦੇ ਪ੍ਰਬੰਧਾਂ ’ਚ ਸਹਿਯੋਗ ਦੇਣ ਵਾਲੀ ਹਰੇਕ ਸ਼ਖ਼ਸੀਅਤ ਨੂੰ ਗੁਰੂ ਘਰ ਦੀ ਬਖਸ਼ਿਸ ਸਿਰੋਪਾਓ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ । ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ •ਸ਼ਰਧਾਲੂਆਂ ਵੱਲੋਂ ਸਟਾਲਾਂ ਲਾ ਕੇ ਨਗਰ ਕੀਰਤਨ ਵਿੱਚ ਸਾਮਿਲ ਸੰਗਤਾਂ ਲਈ ਲੰਗਰ ਸੁਵਿਧਾ ਦੇ ਪ੍ਰਬੰਧ ਕੀਤੇ ਗਏ ਸਨ ।