ਇਸ਼ਤਿਹਾਰ ) ਚੰਨੀ ਦਾ ਭੂਵੇਸ਼ ਤਿਵਾੜੀ ਦੀ ਗੱਡੀ ’ਚ ਸਫ਼ਰ ਚਰਚਾ ਦਾ ਵਿਸ਼ਾ ਚੰਨੀ ਦਾ ਭੂਵੇਸ਼ ਤਿਵਾੜੀ ਦੀ ਗੱਡੀ ’ਚ ਸਫ਼ਰ ਚਰਚਾ ਦਾ ਵਿਸ਼ਾ
Publish Date: Fri, 06 Nov 2026 05:11 PM (IST)
Updated Date: Fri, 06 Nov 2026 05:14 PM (IST)
ਫੋਟੋ : 06ਪੀਟੀਐਲ : 12 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਕਾਂਗਰਸ ਵੱਲੋਂ ਸੰਗਰੂਰ ਵਿਖੇ ਕੀਤੀ ‘ਇਨਸਾਫ਼ ਰੈਲੀ’ ਦੌਰਾਨ ਸਾਹਮਣੇ ਆਏ ਇਕ ਦ੍ਰਿਸ਼ ਨੇ ਹਲਕਾ ਪਟਿਆਲਾ ਦਿਹਾਤੀ ਦੀ ਸਿਆਸਤ ਵਿਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਰੈਲੀ ਦੌਰਾਨ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਵੱਲੋਂ ਐਡਵੋਕੇਟ ਭੂਵੇਸ਼ ਤਿਵਾੜੀ ਦੀ ਗੱਡੀ ਵਿਚ ਸਫ਼ਰ ਕਰਨਾ ਪਾਰਟੀ ਹਲਕਿਆਂ |ਚ ਖ਼ਾਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਐਡਵੋਕੇਟ ਭੂਵੇਸ਼ ਤਿਵਾੜੀ ਹਲਕਾ ਪਟਿਆਲਾ ਦਿਹਾਤੀ ਦੇ ਸਰਗਰਮ ਆਗੂ ਸੰਜੀਵ ਸ਼ਰਮਾ ਕਾਲੂ ਦੇ ਨਜ਼ਦੀਕੀ ਸਹਿਯੋਗੀ ਹਨ। ਇਸ ਘਟਨਾ ਨੂੰ ਕਾਲੂ ਦੀ ਟੀਮ ਦੀ ਵਧਦੀ ਸਿਆਸੀ ਸਰਗਰਮੀ ਅਤੇ ਪਾਰਟੀ ਹਾਈਕਮਾਂਡ ਦੇ ਆਗੂਆਂ ਨਾਲ ਮਜ਼ਬੂਤ ਹੁੰਦੇ ਰਾਬਤੇ ਵਜੋਂ ਦੇਖਿਆ ਜਾ ਰਿਹਾ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਅੰਦਰ ਹਲਕੇ ਦੀ ਜਥੇਬੰਦਕ ਜ਼ਿੰਮੇਵਾਰੀ ਅਤੇ ਭਵਿੱਖੀ ਅਗਵਾਈ ਨੂੰ ਲੈ ਕੇ ਪਹਿਲਾਂ ਹੀ ਮੰਥਨ ਚੱਲ ਰਿਹਾ ਹੈ। ਅਜਿਹੇ ਸਮੇਂ ਚੰਨੀ ਦਾ ਤਿਵਾੜੀ ਨਾਲ ਗੱਡੀ ਵਿੱਚ ਬੈਠਣਾ ਸਿਆਸੀ ਮਾਹਿਰਾਂ ਲਈ ਅਹਿਮ ਇਸ਼ਾਰਾ ਮੰਨਿਆ ਜਾ ਰਿਹਾ ਹੈ। ਭਾਵੇਂ ਇਸ ਨੂੰ ਕੋਈ ਅਧਿਕਾਰਤ ਫ਼ੈਸਲਾ ਜਾਂ ਐਲਾਨ ਨਹੀਂ ਕਿਹਾ ਜਾ ਸਕਦਾ, ਪਰ ਇਸ ਘਟਨਾ ਨੇ ਇਹ ਚਰਚਾ ਜ਼ਰੂਰ ਛੇੜ ਦਿੱਤੀ ਹੈ ਕਿ ਕੀ ਹਲਕਾ ਪਟਿਆਲਾ ਦਿਹਾਤੀ ਵਿੱਚ ਨਵੀਂ ਲੀਡਰਸ਼ਿਪ ਨੂੰ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਹੈ? ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਵਰਕਰਾਂ ਵਿੱਚ ਹੁਣ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਹਲਕੇ ਦੀ ਕਮਾਂਡ ਕਿਸ ਦੇ ਹੱਥ ਹੋਵੇਗੀ। ਇਹ ਛੋਟਾ ਜਿਹਾ ਦ੍ਰਿਸ਼ ਆਉਣ ਵਾਲੇ ਦਿਨਾਂ ਵਿੱਚ ਹਲਕੇ ਦੇ ਸਿਆਸੀ ਸਮੀਕਰਨ ਬਦਲਣ ਵੱਲ ਵੱਡਾ ਸੰਕੇਤ ਕਰ ਰਿਹਾ ਹੈ।