ਸਾਬਕਾ ਕੇਂਦਰੀ ਮੰਤਰੀ ਤੇ ਰਾਜ ਸਭਾ ਮੈਂਬਰ ਵੱਲੋਂ ਮੈਡੀਕਲ ਲੈਬਾਰਟਰੀ ਦੀ ਸ਼ੁਰੂਆਤ ਸਾਬਕਾ ਕੇਂਦਰੀ ਮੰਤਰੀ ਤੇ ਰਾਜ ਸਭਾ ਮੈਂਬਰ ਵਲੋਂ ਮੈਡੀਕਲ ਲੈਬੋਰਟਰੀ ਦੀ ਕੀਤੀ ਸ਼ੁਰੂਆਤ
Publish Date: Thu, 29 Oct 2026 04:26 PM (IST)
Updated Date: Thu, 29 Oct 2026 04:28 PM (IST)
ਐਚਐਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ ਭਾਜਪਾ ਹਲਕਾ ਰਾਜਪੁਰਾ ਦੇ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੀ ਅਗਵਾਈ ਦੇ ਵਿੱਚ ਚਲਾਏ ਜਾ ਰਹੇ ਲੋਕ ਭਲਾਈ ਟਰੱਸਟ ਦੇ ਦਫਤਰ ਵਿਖੇ ਅੱਜ ਹਲਕਾ ਰਾਜਪੁਰਾ ਦੇ ਵਸਨੀਕਾਂ ਦੇ ਲਈ ਸ਼ੁਰੂ ਕੀਤੀ ਗਈ ਮੈਡੀਕਲ ਲੈਬੋਟਰੀ ਦੀ ਸ਼ੁਰੂਆਤ ਕਰਨ ਦੇ ਲਈ ਸਾਬਕਾ ਕੇਂਦਰੀ ਰਾਜ ਮੰਤਰੀ ਪਰਨੀਤ ਕੌਰ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਪੂੰਜੇ ਅਤੇ ਉਨਾਂ ਦੇ ਵੱਲੋਂ ਸਾਂਝੇ ਤੌਰ ਉੱਤੇ ਰੀਬਨ ਕੱਟ ਕੇ ਇਸ ਲੈਬੋਰਟਰੀ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਸਾਬਕਾ ਐੱਮਪੀ ਪਰਨੀਤ ਕੌਰ ਨੇ ਕਿਹਾ ਕਿ ਭਾਜਪਾ ਹਲਕਾ ਰਾਜਪੁਰ ਦੇ ਇਨਚਾਰ ਜਗਦੀਸ਼ ਕੁਮਾਰ ਜੱਗਾ ਲੰਮੇ ਸਮੇਂ ਤੋਂ ਆਪਣੇ ਪੱਧਰ ਉੱਤੇ ਸਮਾਜ ਸੇਵਾ ਦੇ ਕਾਰਜ ਜਾਰੀ ਰੱਖਦਿਆਂ ਹੋਇਆਂ 1500 ਬਜ਼ੁਰਗ ਔਰਤਾਂ ਨੂੰ ਪੈਨਸ਼ਨ, ਮੈਡੀਕਲ ਚੈੱਕਅੱਪ ਕੈਂਪ, ਰਾਜਪੁਰਾ ਤੇ ਬਨੂੜ ਵਿਖੇ ਚਲਾਏ ਜਾ ਰਹੇ ਦੋ ਸੁਵਿਧਾ ਕੇਂਦਰ ਸਮੇਤ ਹੋਰ ਸਮਾਜ ਸੇਵੀ ਕਾਰਜ ਕਰ ਰਹੇ ਹਨ। ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਹਲਕਾ ਇੰਚਾਰਜ ਦੀ ਜੱਗਾ ਦੇ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮ ਸਲਾਘਾਯੋਗ ਹਨ। ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੇ ਵੱਲੋਂ ਪਰਨੀਤ ਕੌਰ ਅਤੇ ਸਤਨਾਮ ਸਿੰਘ ਸੰਧੂ ਦਾ ਸਨਮਾਨ ਕਰਦਿਆਂ ਹੋਇਆਂ ਵਿਸ਼ਵਾਸ ਦਵਾਇਆ ਕਿ ਉਹ ਆਪਣੇ ਸਮਾਜ ਸੇਵਾ ਦੇ ਕਾਰਜ ਨੂੰ ਜਾਰੀ ਰੱਖਦਿਆਂ ਹੋਇਆਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਪੰਜਾਬ ਸੂਬੇ ਅੰਦਰ ਭਾਜਪਾ ਦੀ ਸਰਕਾਰ ਬਣਾਉਣ ਦੇ ਲਈ ਪੂਰੇ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਕੌਂਸਲਰ ਰੁਪਿੰਦਰ ਸਿੰਘ ਸੰਧੂ, ਕੌਂਸਲਰ ਰੰਜਨਾ ਵਰਮਾ, ਸੁਖਪਾਲ ਸਿੰਘ ਪਾਲਾ, ਐਡਵੋਕੇਟ ਪਰਮਵੀਰ ਚੌਧਰੀ, ਕੌਂਸਲਰ ਪ੍ਰਤੀਕ ਕੁਮਾਰ, ਕੌਂਸਲਰ ਹਿਮਾਸੂ ਸ਼ਰਮਾ, ਪਰਵੀਨ ਸ਼ਰਮਾ, ਦਿਨੇਸ਼ ਮਹਿਤਾ, ਐਡਵੋਕੇਟ ਨਰਿੰਦਰ ਪਟਿਆਲ, ਐਡਵੋਕੇਟ ਸ਼ੇਖਰ ਚੌਧਰੀ, ਐਡਵੋਕੇਟ ਸੁਖਚੈਨ ਸਿੰਘ ਸਰਵਾਰਾ, ਕੌਂਸਲਰ ਰੁਪਿੰਦਰ ਕੌਰ ਸਰਵਾਰਾ ਸਮੇਤ ਵੱਡੀ ਗਿਣਤੀ ਦੇ ਵਿੱਚ ਭਾਜਪਾ ਪਾਰਟੀ ਵਰਕਰ ਹਾਜ਼ਰ ਸਨ।