ਬੀਕੇਯੂ ਉਗਰਾਹਾਂ) ਵੱਲੋਂ ਅਮਰੀਕ ਸਿੰਘ ਘੱਗਾ ਜਥੇਬੰਦੀ 'ਚੋਂ ਖਾਰਜ : ਸੁਖਮਿੰਦਰ ਬਾਰਨ ਬੀਕੇਯੂ ਉਗਰਾਹਾਂ) ਵੱਲੋਂ ਅਮਰੀਕ ਸਿੰਘ ਘੱਗਾ ਜਥੇਬੰਦੀ 'ਚੋਂ ਖਾਰਜ : ਸੁਖਮਿੰਦਰ ਬਾਰਨ
Publish Date: Thu, 29 Oct 2026 04:18 PM (IST)
Updated Date: Thu, 29 Oct 2026 04:19 PM (IST)
ਗੁਲਸ਼ਨ ਸ਼ਰਮਾ, ਪੰਜਾਬੀ ਜਾਗਰਣ, ਪਟਿਆਲਾ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਜ਼ਿਲ੍ਹਾ ਪਟਿਆਲਾ ਦੀ ਇਕੱਤਰਤਾ ਗਾਜੇਵਾਸ ਵਿਖੇ ਜਗਦੀਪ ਸਿੰਘ ਛੰਨਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਕ ਸਿੰਘ ਭੁਟਾਨ, ਜਗਤਾਰ ਕਾਲਾਝਾੜ ਤੇ ਅਮਰੀਕ ਸਿੰਘ ਗੰਢੂਆਂ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਜਨਰਲ ਸਕੱਤਰ ਸੁਖਮਿੰਦਰ ਸਿੰਘ ਬਾਰਨ ਨੇ ਦੱਸਿਆ ਕਿ ਪਾਤੜਾਂ ਬਲਾਕ ਦੇ ਪ੍ਰਧਾਨ ਅਮਰੀਕ ਸਿੰਘ ਘੱਗਾ ਜੋ ਕਾਫੀ ਸਮੇਂ ਤੋਂ ਜਥੇਬੰਦੀ ਵਿਰੋਧੀ ਕਥਿਤ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਸਨ, ਨੂੰ ਬਲਾਕ ਪ੍ਰਧਾਨ ਦੇ ਅਹੁਦੇ ਤੋਂ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਗਿਆ। ਹੁਣ ਉਗਰਾਹਾਂ ਜਥੇਬੰਦੀ ਦਾ ਉਨ੍ਹਾਂ ਨਾਲ ਜਥੇਬੰਦਕ ਸਬੰਧ ਨਹੀਂ ਹੋਵੇਗਾ। ਇੱਕ ਹੋਰ ਮਤੇ ਰਾਹੀਂ ਜਸਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਦਾ ਅਸਤੀਫਾ ਪ੍ਰਵਾਨ ਕੀਤਾ ਗਿਆ। ਆਗੂਆਂ ਨੇ ਸਪਸ਼ਟ ਕੀਤਾ ਕਿ ਕੋਈ ਵੀ ਆਗੂ ਜੋ ਵਿਧਾਨ ਤੇ ਜਥੇਬੰਦਕ ਲੀਹ ਦੇ ਉਲਟ ਕਾਰਵਾਈ ਕਰੇਗਾ ਉਸ ਦੀ ਜਥੇਬੰਦੀ ਵਿੱਚ ਕੋਈ ਥਾਂ ਨਹੀਂ। ਮੀਟਿੰਗ ਵਿੱਚ ਉਕਤ ਆਗੂਆਂ ਤੋਂ ਇਲਾਵਾ ਜਗਮੇਲ ਸਿੰਘ ਗਾਜੇਵਾਸ, ਬਲਰਾਜ ਜ਼ੋਸ਼ੀ, ਭਰਪੂਰ ਸਿੰਘ ਗਾਜੇਵਾਸ, ਜਸਵਿੰਦਰ ਸਿੰਘ ਬਿਸ਼ਨਪੁਰਾ, ਬਲਜੀਤ ਸਿੰਘ, ਜਸਵਿੰਦਰ ਸਿੰਘ ਸਾਲੂਵਾਲ, ਦਵਿੰਦਰ ਸਿੰਘ ਸੀਲ, ਗੁਰਮੁੱਖ ਸਿੰਘ, ਵਰਿੰਦਰ ਸਿੰਘ ਕਕਰਾਲਾ, ਅਵਤਾਰ ਸਿੰਘ ਬੁਰੜ, ਗੁਰਮੁੱਖ ਸਿੰਘ ਕਲਵਾਣੂ, ਅਜੈਬ ਸਿੰਘ ਦਫਤਰੀਵਾਲਾ, ਬਲਮ ਸਿੰਘ ਨਿਆਲ, ਲਾਭ ਸਿੰਘ ਬਰਾਸ, ਅਮਰੀਕ ਸਿੰਘ ਘੱਗਾ, ਪ੍ਰੇਮ ਲਲੋਛੀ, ਸੁਖਵਿੰਦਰ ਸੁੱਖਾ ਸਵਾਜਪੁਰ, ਹਰਪ੍ਰੀਤ ਸਿੰਘ ਕਾਲਾ ਗਾਜੇਵਾਸ, ਜਸਵਿੰਦਰ ਸਿੰਘ ਬਰਾਸ, ਹਰਦੇਵ ਸਿੰਘ ਘੱਗਾ ਤੋਂ ਇਲਾਵਾ ਹੋਰ ਪਿੰਡ ਪੱਧਰ ਦੇ ਆਗੂ ਸ਼ਾਮਲ ਹੋਏ।