ਜ਼ਰੂਰੀ)------ਚਰਨਜੀਤ ਚੰਨੀ ਨੂੰ ਮਿਲੇ ਕਾਂਗਰਸੀ ਆਗੂ ਕਾਂਗਰਸੀ ਆਗੂਆਂ ਵੱਲੋਂ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ
Publish Date: Thu, 17 Sep 2026 06:35 PM (IST)
Updated Date: Fri, 18 Sep 2026 04:11 AM (IST)
* ਟਿਕਟ ਵੰਡ ਵਿੱਚ ਪਿਛਲੀ ਕਾਰਗੁਜ਼ਾਰੀ ਨੂੰ ਮਾਪਦੰਡ ਬਣਾਉਣ ਦੀ ਮੰਗ ਫੋਟੋ 17ਪੀਟੀਐਲ: 38 ਪੱਤਰ ਪ੍ਰੇਰਕ, ਪੰਜਾਬੀ ਜਗਾਰਣ, ਪਟਿਆਲਾ : ਹਲਕਾ ਪਟਿਆਲਾ ਦਿਹਾਤੀ ਦੇ ਕਾਂਗਰਸੀ ਆਗੂਆਂ ਦੇ ਇਕ ਵਫ਼ਦ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਆਗੂਆਂ ਵੱਲੋਂ ਚੰਨੀ ਨੂੰ ਹਲਕਾ ਦਿਹਾਤੀ ਵਿੱਚ ਕਾਂਗਰਸ ਪਾਰਟੀ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਪ੍ਰਦਰਸ਼ਨ, ਵੱਖ-ਵੱਖ ਚੋਣਾਂ ਦੌਰਾਨ ਪਾਰਟੀ ਦੇ ਵੋਟ ਅਧਾਰ ਵਿੱਚ ਆਏ ਬਦਲਾਅ ਅਤੇ ਹਲਕੇ ਦੇ ਵਰਕਰਾਂ ਦੀ ਸਰਗਰਮੀ ਬਾਰੇ ਵੀ ਚਰਚਾ ਕੀਤੀ ਗਈ। ਆਗੂਆਂ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਨਤੀਜਿਆਂ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਚੰਨੀ ਨਾਲ ਸਾਂਝੀ ਕੀਤੀ ਤੇ ਦੱਸਿਆ ਕਿ ਹਲਕੇ ਦੇ ਵੱਖ-ਵੱਖ ਇਲਾਕਿਆਂ ਵਿੱਚ ਪਾਰਟੀ ਦੀ ਜਥੇਬੰਦਕ ਸਥਿਤੀ ਅਤੇ ਵਰਕਰਾਂ ਦੀ ਸਰਗਰਮੀ ਕਿਸ ਤਰ੍ਹਾਂ ਰਹੀ ਹੈ। ਮੀਟਿੰਗ ਦੌਰਾਨ ਆਗੂਆਂ ਵੱਲੋਂ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਦੀ ਚੋਣ ਸਬੰਧੀ ਵੀ ਆਪਣਾ ਪੱਖ ਰੱਖਿਆ ਗਿਆ। ਆਗੂਆਂ ਨੇ ਕਿਹਾ ਕਿ ਕਿਸੇ ਵੀ ਹਲਕੇ ’ਚ ਟਿਕਟ ਦੇਣ ਸਮੇਂ ਸਿਰਫ਼ ਨਿੱਜੀ ਜਾਂ ਪਰਿਵਾਰਕ ਪਛਾਣ ਦੀ ਬਜਾਏ ਉਮੀਦਵਾਰ ਦੀ ਪਿਛਲੀ ਚੋਣੀ ਕਾਰਗੁਜ਼ਾਰੀ, ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਸੰਪਰਕ, ਪਾਰਟੀ ਵਰਕਰਾਂ ’ਚ ਪਕੜ, ਸੰਗਠਨ ਨੂੰ ਮਜ਼ਬੂਤ ਕਰਨ ’ਚ ਯੋਗਦਾਨ ਅਤੇ ਹਲਕੇ ਵਿੱਚ ਲੋਕਾਂ ਦੀ ਸਵੀਕਾਰਤਾ ਨੂੰ ਵੀ ਧਿਆਨ ’ਚ ਰੱਖਿਆ ਜਾਣਾ ਚਾਹੀਦਾ ਹੈ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਨ ਵਾਲਿਆਂ ਵਿੱਚ ਸੇਵਕ ਸਿੰਘ ਝਿੱਲ, ਸਾਬਕਾ ਕੌਂਸਲਰ ਪਟਿਆਲਾ, ਐਡਵੋਕੇਟ ਭੂਵੇਸ ਤਿਵਾੜੀ, ਅਮਰਪ੍ਰੀਤ ਸਿੰਘ ਬੋਬੀ, ਸਾਬਕਾ ਕੌਂਸਲਰ, ਅਤੇ ਰਿਧਮ ਸ਼ਰਮਾ, ਯੂਥ ਕਾਂਗਰਸ ਪ੍ਰਧਾਨ, ਸ਼ਾਮਲ ਸਨ।