ਬਿਜਲੀ ਤਾਰਾਂ ਦੀ ਮੁਰੰਮਤ ਦੌਰਾਨ ਲੱਗਾ ਕਰੰਟ, ਮੌਤ
ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਦੌਰਾਨ ਲੱਗਿਆ ਕਰੰਟ, ਮੌਤ
Publish Date: Tue, 08 Sep 2026 06:35 PM (IST)
Updated Date: Wed, 09 Sep 2026 04:05 AM (IST)
ਫੋਟੋ : 08ਪੀਟੀਐਲ : 04 ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਗੋਪਾਲ ਕਾਲੋਨੀ ’ਚ ਬਿਜਲੀ ਤਾਰਾਂ ਦੀ ਮੁਰੰਮਤ ਦਾ ਕੰਮ ਕਰ ਰਹੇ ਇਕ ਠੇਕੇਦਾਰ ਦੇ ਕਾਮੇ ਰਾਹੁਲ (32) ਵਾਸੀ ਪਿੰਡ ਚਾਂਦਪੁਰ, ਜ਼ਿਲ੍ਹਾ ਬਿਜਨੌਰ (ਉੱਤਰ ਪ੍ਰਦੇਸ਼) ਦੀ ਕਰੰਟ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਹੁਲ ਪਿਛਲੇ 3 ਮਹੀਨਿਆਂ ਤੋਂ ਇਕ ਠੇਕੇਦਾਰ ਕੋਲ ਕੰਮ ਕਰ ਰਿਹਾ ਸੀ ਅਤੇ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ’ਚ ਬਿਜਲੀ ਦੀਆਂ ਤਾਰਾਂ ਦੀ ਸੰਭਾਲ ਤੇ ਮੁਰੰਮਤ ਨਾਲ ਜੁੜੇ ਕੰਮਾਂ ’ਚ ਲੱਗਾ ਹੋਇਆ ਸੀ। ਸੱਤ ਸਤੰਬਰ ਨੂੰ ਜਦੋਂ ਗੋਪਾਲ ਕਾਲੋਨੀ ਇਲਾਕੇ ’ਚ ਤਾਰਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤਾਂ ਅਚਾਨਕ ਤਾਰ ’ਚ ਕਰੰਟ ਆ ਗਿਆ। ਜਿਸ ਕਾਰਨ ਰਾਹੁਲ ਬੁਰੀ ਤਰ੍ਹਾਂ ਝੁਲਸ ਗਿਆ ਤੇ ਖੰਭੇ ’ਤੇ ਹੀ ਟੰਗਿਆ ਰਹਿ ਗਿਆ ਅਤੇ ਦਮ ਤੋੜ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪੁੱਜੀ ਤੇ ਲਾਸ਼ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ਥਾਣਾ ਕੋਤਵਾਲੀ ਦੇ ਜਾਂਚ ਅਧਿਕਾਰੀ ਮੰਗਤ ਸਿੰਘ ਨੇ ਦੱਸਿਆ ਕਿ ਮੁੱਢਲੀ ਪੜਤਾਲ ਮੁਤਾਬਕ ਬਿਜਲੀ ਬੋਰਡ ਵੱਲੋਂ ਤਾਰਾਂ ’ਚ ਕਰੰਟ ਨਹੀਂ ਛੱਡਿਆ ਗਿਆ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਕੰਮ ਦੌਰਾਨ ਲਾਈਨ ਬੰਦ ਰੱਖਣ ਦੇ ਬਾਵਜੂਦ ਕਰੰਟ ਕਿਵੇਂ ਤੇ ਕਿੱਥੋਂ ਆਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।