
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਿੰਡ ਧਮੋਲੀ ਗੁਗਾ ਮਾੜੀ ਕਮੇਟੀ ਨੇ ਕਰਵਾਇਆ ਸੱਭਿਆਚਾਰਕ ਮੇਲਾ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਿੰਡ ਧਮੋਲੀ ਦੀ ਗੁਗਾ ਮਾੜੀ ਵਿਖੇ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਧਮੋਲੀ ਤੇ ਸਮੁੱਚੀ ਟੀਮ ਦੇ ਸਹਿਯੋਗ ਨਾਲ ਗੁਗਾ ਜਾਹਰ ਪੀਰ ਦੀ ਯਾਦ ’ਚ ਸੱਭਿਆਚਾਰਕ ਮੇਲਾ ਅਤੇ ਕੁਸ਼ਤੀਆਂ ਕਰਵਾਈਆਂ ਗਈਆਂ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਭਾਜਪਾ ਹਲਕਾ ਰਾਜਪੁਰਾ ਦੇ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨੇ ਸ਼ਿਰਕਤ ਕੀਤੀ। ਜੱਗਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਅੱਜ ਦੇ ਇਸ ਸੱਭਿਆਚਾਰਕ ਪ੍ਰੋਗਰਾਮ ਤੇ ਕੁਸ਼ਤੀਆਂ ਨੂੰ ਉਲੀਕਣ ਲਈ ਸਰਪੰਚ ਗੁਰਦੀਪ ਸਿੰਘ ਧਮੋਲੀ ਤੇ ਉਨਾਂ ਦੀ ਟੀਮ ਵਧਾਈ ਦੀ ਪਾਤਰ ਹੈ। ਜੱਗਾ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਟਰੱਸਟ ਦੀ ਤਰਫੋਂ ਆਪਣੇ ਪੱਧਰ ਉੱਤੇ ਪਿੰਡਾਂ ਅਤੇ ਸ਼ਹਿਰ ਵਾਸੀਆਂ ਨੂੰ ਮੁਫਤ ਵਿੱਚ ਲੋਕ ਭਲਾਈ ਸਕੀਮਾਂ ਦਾ ਲਾਭ ਦੁਆ ਰਹੇ ਹਨ। ਇਸ ਮੌਕੇ ਮਸ਼ਹੂਰ ਪੰਜਾਬੀ ਕਲਾਕਾਰ ਲਾਭ ਹੀਰਾ ਵੱਲੋਂ ਵੰਜ ਬਰਾਬਰ ਗੱਡਾਗੇ, ਬਦਲ ਗਿਆ ਬੇਦਰਦਾਂ, ਉਹਦਾ ਬਣ ਕੇ ਰਹਿ ਸਮੇਤ ਦਰਜਨਾ ਮਸ਼ਹੂਰ ਗੀਤਾਂ ਦੀ ਝੜੀ ਲਾ ਕੇ ਸਰੋਤਿਆਂ ਨੂੰ ਨੱਚਣ ਦੇ ਲਈ ਮਜਬੂਰ ਕਰ ਦਿੱਤਾ। ਗੁੱਗਾ ਮਾੜੀ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਧਮੋਲੀ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਗੁਗਾ ਜਾਹਰ ਪੀਰ ਦੀ ਯਾਦ ਦੇ ਵਿਚ ਇਲਾਕੇ ਦੀ ਸੁੱਖ ਸ਼ਾਂਤੀ ਦੇ ਲਈ ਸੱਭਿਆਚਾਰਕ ਮੇਲਾ ਤੇ ਕੁਸ਼ਤੀਆਂ ਕਰਵਾਉਂਦੇ ਆ ਰਹੇ ਹਨ। ਪ੍ਰੋਗਰਾਮ ਦੇ ਅਖੀਰ ਗੁਰਦੀਪ ਸਿੰਘ ਧਮੋਲੀ ਅਤੇ ਉਹਨਾਂ ਦੀ ਟੀਮ ਸੁਦਰਸ਼ਨ ਸੋਢੀ, ਗੁਰਸਿਮਰਨ ਸਿੰਘ ਧਮੋਲੀ, ਅਨਿਲ ਕੁਮਾਰ, ਅਮਰਜੀਤ ਸਿੰਘ, ਬਿੱਟੂ ਮੋਹੀ ਵੱਲੋਂ ਭਾਜਪਾ ਆਗੂ ਜਗਦੀਸ਼ ਕੁਮਾਰ ਜੱਗਾ ਅਤੇ ਉਹਨਾਂ ਦੇ ਨਾਲ ਆਏ ਮਹਿਮਾਨਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।