ਨਸ਼ਾ ਖਰੀਦਣ ਆਏ 3 ਨੌਜਵਾਨ ਲੋਕਾਂ ਨੇ ਕਾਬੂ ਕੀਤੇ ਨਸ਼ਾ ਖਰੀਦਣ ਆਏ ਤਿੰਨ ਨੌਜਵਾਨ ਲੋਕਾਂ ਨੇ ਕਾਬੂ ਕੀਤੇ
Publish Date: Mon, 10 Aug 2026 06:51 PM (IST)
Updated Date: Tue, 11 Aug 2026 04:03 AM (IST)
ਇੰਟਰਨੈੱਟ ਤੇ ਵੀਡੀਓ ਵਾਇਰਲ ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ ਥਾਣਾ ਪਾਸਿਆਣਾ ਇਲਾਕੇ ਅਧੀਨ ਆਉਂਦੇ ਡਕਾਲਾ ਖੇਤਰ ਤੋਂ ਤਿੰਨ ਨੌਜਵਾਨਾਂ ਨੂੰ ਨਸ਼ਾ ਖਰੀਦਣ ਦੇ ਸ਼ੱਕ ਵਿੱਚ ਲੋਕਾਂ ਨੇ ਕਾਬੂ ਕੀਤਾ ਹੈ। ਇਨ੍ਹਾਂ ਤਿੰਨਾਂ ਯੁਵਕਾਂ ਨੂੰ 9 ਅਗਸਤ ਨੂੰ ਕਾਬੂ ਕਰਨ ਤੋਂ ਬਾਅਦ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਪੁਲਿਸ ਨੇ ਇਨ੍ਹਾਂ ਸਾਰੇ ਯੁਵਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮੌਕੇ ਤੇ ਵੀਡੀਓ ਬਣਾਉਣ ਵਾਲੇ ਨੇ ਇਨ੍ਹਾਂ ਵਿਅਕਤੀਆਂ ਕੋਲੋਂ ਕੈਪਸੂਲਾਂ ਦਾ ਇੱਕ ਪੈਕਟ ਵੀ ਬਰਾਮਦ ਹੁੰਦਾ ਦਿਖਾਇਆ ਹੈ, ਪਰ ਪੁਲਿਸ ਨੇ ਦੋ ਯੁਵਕਾਂ ਦੀ ਪਛਾਣ ਕਰਨ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਨਸ਼ਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਬਰਾਮਦਗੀ ਦੇ ਬਾਵਜੂਦ ਨਸ਼ਾ ਕਰਨ ਦੇ ਆਦੀ ਹੋਣ ਦਾ ਮਾਮਲਾ ਦਰਜ ਕੀਤਾ ਹੈ, ਜਦਕਿ ਇਲਾਕਾ ਨਿਵਾਸੀਆਂ ਦਾ ਦੋਸ਼ ਹੈ ਕਿ ਇਹ ਲੋਕ ਨਸ਼ਾ ਖਰੀਦਣ ਤੋਂ ਬਾਅਦ ਅੱਗੇ ਵੇਚ ਦਿੰਦੇ ਹਨ। ਫਿਲਹਾਲ ਪਾਸਿਆਣਾ ਥਾਣਾ ਪੁਲਿਸ ਨੇ ਗੌਰਵ ਗਿਰ ਨਿਵਾਸੀ ਪਿੰਡ ਬਹਾਦਰਪੁਰ ਫਕੀਰਾਂ ਅਤੇ ਜਗਵਿੰਦਰ ਸਿੰਘ ਨਿਵਾਸੀ ਪਿੰਡ ਰੁੜਕੀ ਬੁੱਧ ਸਿੰਘ ਵਾਲਾ, ਪਟਿਆਲਾ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਪਰ ਇਨ੍ਹਾਂ ਲੋਕਾਂ ਨੂੰ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਅਜੇ ਪੁਲਿਸ ਕਾਰਵਾਈ ਨਹੀਂ ਹੋਈ ਹੈ। ਡੱਬੀ ਵੀਡੀਓ ਵਿੱਚ ਸ਼ੇਰਮਾਜਰਾ ਤੋਂ ਕੈਪਸੂਲ ਖਰੀਦਣ ਦਾ ਜ਼ਿਕਰ ਪੁਲਿਸ ਵੱਲੋਂ ਦਰਜ ਕੀਤੇ ਮਾਮਲੇ ਅਤੇ ਵਾਇਰਲ ਵੀਡੀਓ ਦੇ ਤੱਥ ਪੂਰੀ ਤਰ੍ਹਾਂ ਅਲੱਗ ਹਨ। ਵਾਇਰਲ ਵੀਡੀਓ ਵਿੱਚ ਵੀਡੀਓ ਬਣਾ ਰਿਹਾ ਵਿਅਕਤੀ ਇਨ੍ਹਾਂ ਯੁਵਕਾਂ ਬਾਰੇ ਪੁੱਛਗਿੱਛ ਕਰ ਰਿਹਾ ਹੈ। ਇਸ ਵਿੱਚ ਜ਼ਿਕਰ ਹੈ ਕਿ ਇਨ੍ਹਾਂ ਯੁਵਕਾਂ ਦਾ ਕੁਝ ਦਿਨ ਪਹਿਲਾਂ ਪਿੰਡ ਦੇ ਇੱਕ ਯੁਵਕ ਨਾਲ ਐਕਸੀਡੈਂਟ ਹੋ ਗਿਆ ਸੀ। ਉਸ ਦਿਨ ਇਨ੍ਹਾਂ ਲੋਕਾਂ ਵੱਲੋਂ ਦੂਧਨ ਪਿੰਡ ਤੋਂ ਨਸ਼ਾ ਖਰੀਦਣ ਦਾ ਜ਼ਿਕਰ ਹੈ। ਨਸ਼ੇ ਨੂੰ ਸਾਮਾਨ ਕਹਿ ਕੇ ਸੰਬੋਧਨ ਕਰਦਿਆਂ ਪੁੱਛਿਆ ਗਿਆ ਕਿ ਇਨ੍ਹਾਂ ਲੋਕਾਂ ਨੂੰ ਨਸ਼ਾ ਕੌਣ ਵੇਚ ਰਿਹਾ ਹੈ। ਇਨ੍ਹਾਂ ਕੋਲੋਂ ਇੱਕ ਪੈਕਟ ਬਰਾਮਦ ਹੋਇਆ ਹੈ, ਜਿਸ ਵਿੱਚ ਕੈਪਸੂਲਾਂ ਦੇ ਕਈ ਪੱਤੇ ਹਨ। ਇਹ ਪੱਤੇ ਕਿਹੜੇ ਲੋਕਾਂ ਤੋਂ ਖਰੀਦੇ ਗਏ ਹਨ, ਇਹ ਪੁੱਛਣ ਤੇ ਜੋਗਾ ਸਿੰਘ ਨਾਂ ਦੇ ਇੱਕ ਵਿਅਕਤੀ ਦਾ ਜ਼ਿਕਰ ਕੀਤਾ ਗਿਆ, ਜੋ ਸ਼ੇਰਮਾਜਰਾ ਦਾ ਰਹਿਣ ਵਾਲਾ ਦੱਸਿਆ ਗਿਆ। ਹਾਲਾਂਕਿ ਇਸ ਨਾਂ ਦਾ ਸ਼ੇਰਮਾਜਰਾ ਵਿੱਚ ਕੋਈ ਵੀ ਵਿਅਕਤੀ ਨਾ ਹੋਣ ਦੀ ਗੱਲ ਕਹੀ ਗਈ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਇਨ੍ਹਾਂ ਤਿੰਨਾਂ ਯੁਵਕਾਂ ਨੂੰ ਫੜਨ ਤੋਂ ਬਾਅਦ ਦੋ ਲੋਕਾਂ ਖ਼ਿਲਾਫ਼ ਨਸ਼ਾ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਡੱਬੀ ਬਰਾਮਦ ਕੈਪਸੂਲਾਂ ਦਾ ਖੁਲਾਸਾ ਨਹੀਂ ਇਨ੍ਹਾਂ ਤਿੰਨਾਂ ਕੋਲੋਂ ਮਿਲੇ ਕੈਪਸੂਲਾਂ ਦੇ ਇੱਕ ਡੱਬੇ ਵਿੱਚ ਕਈ ਪੱਤੇ ਪਏ ਹੋਏ ਵੀਡੀਓ ਵਿੱਚ ਦਿਖਾਈ ਦਿੰਦੇ ਹਨ। ਇਨ੍ਹਾਂ ਕੈਪਸੂਲਾਂ ਅਤੇ ਫੜੇ ਗਏ ਲੋਕਾਂ ਬਾਰੇ ਪੁੱਛਣ ਤੇ ਜਾਂਚ ਅਧਿਕਾਰੀ ਏ.ਐੱਸ.ਆਈ. ਨਿਰਮਲ ਸਿੰਘ ਨੇ ਕਿਹਾ ਕਿ ਵਾਇਰਲ ਵੀਡੀਓ ਵਿੱਚ ਦਿਖਣ ਵਾਲੇ ਯੁਵਕ ਕਾਬੂ ਕਰ ਲਏ ਗਏ ਸਨ, ਪਰ ਇਹ ਨਸ਼ੇ ਦੇ ਆਦੀ ਪਾਏ ਗਏ ਹਨ। ਬਰਾਮਦ ਕੈਪਸੂਲਾਂ ਬਾਰੇ ਅਜੇ ਜਾਂਚ ਕੀਤੀ ਜਾ ਰਹੀ ਹੈ।