ਲੀਡ----ਠੋਸ ਕਚਰਾ ਪ੍ਰਬੰਧਨ ਫ਼ੀਸ ਵਧਾਉਣ ਦੀ ਤਿਆਰੀ 'ਚ ਨਗਰ ਨਿਗਮ ਠੋਸ ਕਚਰਾ ਪ੍ਰਬੰਧਨ ਫ਼ੀਸ ਵਧਾਉਣ ਦੀ ਤਿਆਰੀ 'ਚ ਨਗਰ ਨਿਗਮ
Publish Date: Sat, 08 Aug 2026 07:52 PM (IST)
Updated Date: Sun, 09 Aug 2026 04:05 AM (IST)
ਘਰਾਂ ਤੋਂ ਲੈ ਕੇ ਹੋਟਲ, ਸਕੂਲ ਅਤੇ ਹਸਪਤਾਲਾਂ ਤੱਕ ਸਭ ਤੇ ਵਧੇਗੀ ਫੀਸ ਪਸ਼ੂਆਂ ਨੂੰ ਸੜਕਾਂ ਤੇ ਛੱਡਣ ਵਾਲਿਆਂ ਨੂੰ ਲੱਗਣਗੇ ਜੁਰਮਾਨੇ ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ ਨਗਰ ਨਿਗਮ ਦੀ ਜਨਰਲ ਹਾਊਸ ਬੈਠਕ ਵਿੱਚ ਇਸ ਵਾਰ ਸ਼ਹਿਰ ਵਿੱਚ ਡੋਰ-ਟੂ-ਡੋਰ ਠੋਸ ਕਚਰਾ ਇਕੱਠਾ ਕਰਨ ਅਤੇ ਪ੍ਰਬੰਧਨ (ਸੋਲਿਡ ਵੇਸਟ ਮੈਨੇਜਮੈਂਟ) ਲਈ ਵੱਖ-ਵੱਖ ਸ੍ਰੇਣੀਆਂ ਦੇ ਯੂਜ਼ਰ ਚਾਰਜਿਸ ਵਿੱਚ ਵਾਧੇ ਦਾ ਮਤਾ ਰੱਖਿਆ ਜਾਵੇਗਾ। ਜਿਸਦੀ ਮਨਜ਼ੂਰੀ ਮਿਲਣ ਤੋਂ ਬਾਅਦ ਨਵੀਆਂ ਦਰਾਂ ਸਾਲ 2026-27 ਅਨੁਸਾਰ ਲਾਗੂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਜੋ ਲੋਕ ਸ਼ਹਿਰ ਵਿੱਚ ਆਪਣੇ ਪਸ਼ੂਆਂ ਨੂੰ ਖੁੱਲ੍ਹਾ ਛੱਡ ਦਿੰਦੇ ਹਨ, ਅਜਿਹੇ ਵਿਅਕਤੀਆਂ ਤੇ ਵੀ ਨਿਗਮ ਭਾਰੀ ਜੁਰਮਾਨਾ ਲਗਾਉਣ ਦੀ ਤਿਆਰੀ ਕਰ ਰਿਹਾ ਹੈ, ਤਾਂ ਜੋ ਲੋਕਾਂ ਨੂੰ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਈ ਜਾ ਸਕੇ। ਦੱਸ ਦੇਈਏ ਕਿ ਸੋਮਵਾਰ ਨੂੰ ਹੋਣ ਵਾਲੇ ਜਨਰਲ ਹਾਊਸ ਵਿੱਚ ਲਗਭਗ 50 ਮਤੇ ਪੇਸ਼ ਕੀਤੇ ਜਾਣੇ ਹਨ, ਪੂਰੇ ਹਾਊਸ ਦੀ ਸਹਿਮਤੀ ਤੋਂ ਬਾਅਦ ਹੀ ਇਹਨਾਂ ਪ੍ਰਸਤਾਵਾਂ ਤੇ ਮੋਹਰ ਲੱਗੇਗੀ। ਮੇਅਰ ਕੁੰਦਨ ਗੋਗੀਆ ਦਾ ਕਹਿਣਾ ਹੈ ਕਿ ਜਨਰਲ ਹਾਊਸ ਵਿੱਚ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਵੱਖ-ਵੱਖ ਪ੍ਰਸਤਾਵਾਂ ਤੇ ਮੋਹਰ ਲਗਾਈ ਜਾਵੇਗੀ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਬਾਕਸ-- ਠੋਸ ਕਚਰਾ ਪ੍ਰਬੰਧਨ ਯੂਜ਼ਰ ਚਾਰਜ 200 ਵਰਗ ਮੀਟਰ ਤੱਕ ਦੇ ਮਕਾਨ 50 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 61 ਰੁਪਏ, 201 ਤੋਂ 500 ਵਰਗ ਮੀਟਰ ਤੱਕ ਦੇ ਮਕਾਨ ਲਈ 100 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 122 ਰੁਪਏ ਅਤੇ 500 ਵਰਗ ਮੀਟਰ ਤੋਂ ਵੱਧ ਦੇ ਮਕਾਨ ਲਈ 200 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 243 ਰੁਪਏ ਕਰਨ ਦੀ ਤਜਵੀਜ਼ ਹੈ। ਸਟ੍ਰੀਟ ਵੈਂਡਰ ਲਈ 100 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 122 ਰੁਪਏ, ਗੇਸਟ ਹਾਊਸ ਲਈ ਦੋ ਹਜ਼ਾਰ ਤੋਂ ਵਧਾ ਕੇ 2,431 ਰੁਪਏ, 50 ਲੋਕਾਂ ਦੀ ਬੈਠਣ ਦੀ ਸਮਰੱਥਾ ਵਾਲੇ ਰੈਸਟੋਰੈਂਟ ਲਈ ਦੋ ਹਜ਼ਾਰ ਤੋਂ ਵਧਾ ਕੇ 2,431 ਰੁਪਏ ਪ੍ਰਤੀ ਮਹੀਨਾ ਕਰਨ ਦਾ ਮਤਾ ਹੈ। 50 ਤੋਂ ਵੱਧ ਲੋਕਾਂ ਦੀ ਬੈਠਣ ਦੀ ਸਮਰੱਥਾ ਵਾਲੇ ਰੈਸਟੋਰੈਂਟ ਲਈ ਤਿੰਨ ਹਜ਼ਾਰ ਰੁਪਏ ਤੋਂ ਵਧਾ ਕੇ 3,647 ਰੁਪਏ ਕਰਨ ਦਾ ਮਤਾ ਹੈ। ਬਿਨਾਂ ਸਟਾਰ ਵਾਲੇ ਹੋਟਲ ਲਈ ਦੋ ਹਜਾਰ ਰੁਪਏ ਤੋਂ ਵਧਾ ਕੇ 2,431 ਕਰਨ, 3 ਸਟਾਰ ਤੱਕ ਦੇ ਹੋਟਲ ਲਈ ਤਿੰਨ ਹਜ਼ਾਰ ਤੋਂ ਵਧਾ ਕੇ 3,647 ਰੁਪਏ, 3 ਸਟਾਰ ਤੋਂ ਵੱਧ ਸ੍ਰੇਣੀ ਦੇ ਹੋਟਲ ਲਈ ਪੰਜ ਹਜ਼ਾਰ ਤੋਂ ਵਧਾ ਕੇ 6,077 ਰੁਪਏ ਪ੍ਰਤੀ ਮਹੀਨਾ ਕਰਨ ’ਤੇ ਚਰਚਾ ਹੋਵੇਗੀ। ਦੁਕਾਨਾਂ, ਢਾਬੇ, ਮਿਠਾਈਆਂ ਦੀਆਂ ਦੁਕਾਨਾਂ, ਕੌਫ਼ੀ ਹਾਊਸ, ਕੈਂਟੀਨ ਆਦਿ ਲਈ 500 ਰੁਪਏ ਤੋਂ ਵਧਾ ਕੇ 608 ਰੁਪਏ ਪ੍ਰਤੀ ਮਹੀਨਾ ਕਰਨ ਦੀ ਤਜਵੀਜ ਹੈ। ਡੱਬੀ ਮੈਰਿਜ ਪੈਲੇਸ, ਪ੍ਰਦਰਸ਼ਨੀ, ਸਰਕਾਰੀ ਅਤੇ ਵਪਾਰਕ ਦਫ਼ਤਰ ਤਿੰਨ ਹਜ਼ਾਰ ਵਰਗ ਮੀਟਰ ਤੱਕ ਦੇ ਮੈਰਿਜ ਪੈਲੇਸ, ਬੈਂਕੁਇਟ ਹਾਲ, ਫੈਸਟੀਵਲ ਹਾਲ, ਪ੍ਰਦਰਸ਼ਨੀ ਤੇ ਮੇਲਾ ਸਥਾਨ ਤਿੰਨ ਹਜ਼ਾਰ ਪ੍ਰਤੀ ਮਹੀਨਾ ਤੋਂ ਵਧਾ ਕੇ 3,647 ਰੁਪਏ, ਤਿੰਨ ਹਜ਼ਾਰ ਵਰਗ ਮੀਟਰ ਤੋਂ ਵੱਧ ਖੇਤਰ ਵਾਲੇ ਮੈਰਿਜ ਪੈਲੇਸ, ਬੈਂਕੁਇਟ ਹਾਲ, ਆਦਿ ਲਈ ਪੰਜ ਹਜ਼ਾਰ ਪ੍ਰਤੀ ਮਹੀਨਾ ਤੋਂ ਵਧਾ ਕੇ 6,077 ਕਰਨ ਦਾ ਪ੍ਰਸਤਾਵ ਹੈ। ਯੂਨੀਵਰਸਿਟੀ ਲਈ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 30,388 ਰੁਪਏ, ਕੋਚਿੰਗ ਕਲਾਸਾਂ ਜਾਂ ਕੋਚਿੰਗ ਸੈਂਟਰ ਆਦਿ ਲਈ ਇਕ ਹਜ਼ਾਰ ਰੁਪਏ ਤੋਂ ਵਧਾ ਕੇ 1,215 ਰੁਪਏ ਕਰਨ ਦੀ ਤਜਵੀਜ ਹੈ। ਇਸੇ ਤਰ੍ਹਾਂ ਸਿਹਤ ਸੰਸਥਾਵਾਂ ਦੇ ਚਾਰਜ ਵਧਾਏ ਜਾਣਗੇ। ਡੱਬੀ ਸੜਕਾਂ ’ਤੇ ਪਸ਼ੂ ਛੱਡਣ ਵਾਲਿਆਂ ਨੂੰ ਹੋਣਗੇ ਜੁਰਮਾਨੇ ਨਗਰ ਨਿਗਮ ਦੇ ਏਜੰਡੇ ਅਨੁਸਾਰ ਫਿਲਹਾਲ ਨਿਗਮ ਦੀ ਕੈਟਲ ਕੈਚਰ ਟੀਮ ਸ਼ਹਿਰ ਵਿੱਚ ਘੁੰਮ ਰਹੇ ਆਵਾਰਾ ਪਸ਼ੂਆਂ ਨੂੰ ਫੜ ਕੇ ਵੱਖ-ਵੱਖ ਗਊਸ਼ਾਲਾਵਾਂ ਵਿੱਚ ਛੱਡਦੀ ਹੈ। ਪਸ਼ੂ ਪਾਲਕ ਆਪਣੇ ਪਸ਼ੂ ਛੁਡਵਾਉਣ ਲਈ ਨਿਗਮ ਵਿੱਚ ਅਰਜ਼ੀ ਅਤੇ ਹਲਫ਼ਨਾਮਾ ਜਮ੍ਹਾਂ ਕਰਵਾਉਂਦੇ ਹਨ। ਮੌਜੂਦਾ ਸਮੇਂ ਵਿੱਚ ਪਸ਼ੂ ਛੁਡਵਾਉਣ ਲਈ ਦੋ ਹਜ਼ਾਰ ਜੁਰਮਾਨਾ ਅਤੇ ਪ੍ਰਤੀ ਪਸ਼ੂ ਰੋਜ਼ਾਨਾ 30 ਰੁਪਏ ਚਾਰੇ ਦਾ ਖ਼ਰਚਾ ਲਿਆ ਜਾਂਦਾ ਹੈ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਜੂਦਾ ਜੁਰਮਾਨਾ ਘੱਟ ਹੋਣ ਕਾਰਨ ਕਈ ਪਸ਼ੂ ਪਾਲਕ ਪਸ਼ੂ ਛੁਡਵਾਉਣ ਤੋਂ ਬਾਅਦ ਦੁਬਾਰਾ ਸੜਕਾਂ ਤੇ ਛੱਡ ਦਿੰਦੇ ਹਨ, ਜਿਸ ਨਾਲ ਸੜਕ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸੇ ਨੂੰ ਦੇਖਦੇ ਹੋਏ ਪ੍ਰਸਤਾਵ ਦਿੱਤਾ ਗਿਆ ਹੈ ਕਿ ਜੇਕਰ ਕੋਈ ਪਸ਼ੂ ਪਹਿਲੀ ਵਾਰ ਫੜਿਆ ਜਾਂਦਾ ਹੈ ਤਾਂ ਤਿੰਨ ਹਜ਼ਾਰ, ਦੂਜੀ ਵਾਰ ਪੰਜ ਹਜ਼ਾਰ ਅਤੇ ਤੀਜੀ ਵਾਰ ਸੱਤ ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਰੋਜ਼ਾਨਾ 30 ਰੁਪਏ ਪ੍ਰਤੀ ਪਸ਼ੂ ਚਾਰੇ ਦਾ ਖ਼ਰਚਾ ਵੱਖਰਾ ਲਿਆ ਜਾਵੇਗਾ। ਡੱਬੀ ਐਸ.ਟੀ.ਪੀ) ਦੇ ਸੰਚਾਲਨ ਤੇ ਕਰੋੜਾਂ ਦਾ ਪ੍ਰਸਤਾਵ ਜਨਰਲ ਹਾਊਸ ਵਿੱਚ ਸ਼ੇਰਮਾਜਰਾ ਅਤੇ ਅਬਲੋਵਾਲ ਸਥਿਤ 46 ਐਮਐਲਡੀ ਅਤੇ 10 ਐਮਐਲਡੀ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਸੰਚਾਲਨ ਅਤੇ ਦੇਖਭਾਲ ਨਾਲ ਜੁੜੇ ਪ੍ਰਸਤਾਵ ਤੇ ਵਿਚਾਰ ਹੋਣਾ ਹੈ। ਇਸ ਤੋਂ ਇਲਾਵਾ 5 ਸਾਲਾਂ ਦੇ ਆਪ੍ਰੇਸ਼ਨ ਅਤੇ ਮੇਨਟੇਨੈਂਸ ਲਈ ਲਗਭਗ 18.15 ਕਰੋੜ ਦਾ ਅਨੁਮਾਨ ਵੀ ਏਜੰਡੇ ਵਿੱਚ ਸ਼ਾਮਲ ਹੈ। ਡੱਬੀ ਮੁੱਖ ਸੜਕਾਂ ਦੀ ਸਫ਼ਾਈ ਲਈ ਕਰੀਬ 9.75 ਕਰੋੜ ਪਟਿਆਲਾ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਮਸ਼ੀਨਰੀ ਅਤੇ ਮੈਨੂਅਲ ਸਫ਼ਾਈ ਲਈ ਲਗਭਗ 9.75 ਕਰੋੜ ਦਾ ਸੋਧਿਆ ਅਨੁਮਾਨ ਤਿਆਰ ਕੀਤਾ ਗਿਆ ਹੈ। ਪਹਿਲਾਂ ਲਗਾਏ ਟੈਂਡਰ ਵਿੱਚ ਦਰਾਂ 22 ਪ੍ਰਤੀਸ਼ਤ ਵੱਧ ਆਉਣ ਕਾਰਨ ਉਸਨੂੰ ਰੱਦ ਕਰ ਦਿੱਤਾ ਗਿਆ ਸੀ। ਹੁਣ ਨਵੇਂ ਅਨੁਮਾਨ ਦੇ ਆਧਾਰ ਤੇ ਦੁਬਾਰਾ ਟੈਂਡਰ ਲਗਾਉਣ ਦੀ ਮਨਜ਼ੂਰੀ ਮੰਗੀ ਗਈ ਹੈ। ਡੱਬੀ ਸੜਕਾਂ ਦੇ ਨਿਰਮਾਣ ਅਤੇ ਕਮਿਊਨਿਟੀ ਸੈਂਟਰ ਤੇ ਵੀ ਫ਼ੈਸਲਾ ਪਟਿਆਲਾ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਦੇ ਸੁਧਾਰ ਲਈ ਜ਼ੋਨ-ਬੀ ਵਿੱਚ ਲਗਭਗ 5.24 ਕਰੋੜ ਦੇ ਕੰਮ ਦਾ ਪ੍ਰਸਤਾਵ ਹੈ। ਇਸ ਵਿੱਚ ਗਲੀਆਂ ਵਿੱਚ ਕੰਕਰੀਟ ਅਤੇ ਪੇਵਰ ਬਲਾਕ ਲਗਾਉਣ ਦਾ ਕੰਮ ਸ਼ਾਮਲ ਹੈ। ਕੁਝ ਵਾਧੂ ਗਲੀਆਂ ਸ਼ਾਮਲ ਕਰਨ ਕਾਰਨ ਅਨੁਮਾਨ ਵਿੱਚ 9.16 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ, ਕਮਿਊਨਿਟੀ ਸੈਂਟਰ ਦੇ ਨਿਰਮਾਣ ਦਾ ਅਨੁਮਾਨ ਵੀ ਡਿਜ਼ਾਈਨ ਅਤੇ ਬੇਸਮੈਂਟ ਵਿੱਚ ਬਦਲਾਅ ਕਾਰਨ 22.01 ਪ੍ਰਤੀਸ਼ਤ ਵਧ ਕੇ ਲਗਭਗ 1.90 ਕਰੋੜ ਹੋ ਗਿਆ ਹੈ।