ਰਾਜਪੁਰਾ ਦੇ ਪਿੰਡ ਖੇਰਪੁਰ ਜੱਟਾਂ 'ਚ ਡਰੋਨ ਉਡਾਉਣ 'ਤੇ ਪਾਬੰਦੀ
ਫਾਇਲ 25 ਨੰਬਰ ਰੱਦ ਕਰਕੇ ਇਸਨੂੰ ਲਗਾਇਆ ਜਾਵੇ ਜੀ
Publish Date: Tue, 24 Mar 2026 07:01 PM (IST)
Updated Date: Tue, 24 Mar 2026 07:04 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਿਮਰਪ੍ਰੀਤ ਕੌਰ (ਪੀਸੀਐੱਸ) ਨੇ ਇਕ ਅਹਿਮ ਫੈਸਲਾ ਲੈਂਦਿਆਂ ਤਹਿਸੀਲ ਰਾਜਪੁਰਾ ਦੇ ਅਧੀਨ ਆਉਂਦੇ ਪਿੰਡ ਖੇਰਪੁਰ ਜੱਟਾਂ ਨੂੰ ਨੋ ਡਰੋਨ ਜ਼ੋਨ ਐਲਾਨ ਦਿੱਤਾ ਹੈ। ਪ੍ਰਸ਼ਾਸਨਿਕ ਹੁਕਮਾਂ ਅਨੁਸਾਰ, ਗੇਲ ਇੰਡੀਆ ਵੱਲੋਂ ਸੁਰੱਖਿਆ ਸਬੰਧੀ ਪ੍ਰਗਟਾਈਆਂ ਚਿੰਤਾਵਾਂ ਤੇ ਗ੍ਰਹਿ ਮੰਤਰਾਲੇ ਦੀਆਂ ਗਾਈਡਲਾਈਨਜ਼ ਨੂੰ ਮੁੱਖ ਰੱਖਦਿਆਂ, ਪਿੰਡ ਖੇਰਪੁਰ ਜੱਟਾਂ ਵਿਖੇ ਸਥਿਤ ਗੇਲ ਐਨ.ਸੀ.ਆਰ. ਦੇ ਸਟੇਸ਼ਨਾਂ ਉੱਪਰ ਡਰੋਨ ਉਡਾਉਣ ਤੇ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ। ਪ੍ਰਸ਼ਾਸਨ ਵਲੋਂ ਇਹ ਹੁਕਮ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਜਾਰੀ ਕੀਤੇ ਗਏ ਹਨ। ਇਹ ਪਾਬੰਦੀ 24 ਮਾਰਚ 2026 ਤੋਂ 23 ਮਈ 2026 ਤੱਕ ਲਾਗੂ ਰਹੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਇੱਕ ਇੱਕ-ਪਾਸੜ ਫੈਸਲਾ ਹੈ ਜੋ ਮੌਜੂਦਾ ਵਿਸ਼ਵਵਿਆਪੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਲਿਆ ਗਿਆ ਹੈ। ਪੁਲਿਸ ਅਤੇ ਸਥਾਨਕ ਨਗਰ ਪਾਲਿਕਾਵਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਇਲਾਕਿਆਂ ਵਿੱਚ ਇਸ ਹੁਕਮ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ। ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਦੇਸ਼-ਧ੍ਰੋਹ ਅਤੇ ਸੁਰੱਖਿਆ ਨਿਯਮਾਂ ਤਹਿਤ ਮੁਕੱਦਮਾ ਦਰਜ ਕੀਤਾ ਜਾ ਸਕਦਾ ਹੈ।