ਪਟਨਾ ਸਾਹਿਬ ਨੂੰ ਇੱਕ ਸਪੈਸ਼ਲ ਰੇਲਗੱਡੀ ਚਲਾਉਣ ਦੀ ਮੰਗ
ਪਟਨਾਂ ਸਾਹਿਬ ਨੂੰ ਇੱਕ ਸਪੈਸ਼ਲ ਰੇਲਗੱਡੀ ਚਲਾਉਣ ਦੀ ਮੰਗ
Publish Date: Sat, 17 Jan 2026 05:25 PM (IST)
Updated Date: Sat, 17 Jan 2026 05:27 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਜਥੇਦਾਰ ਸੁਖਜੀਤ ਸਿੰਘ ਬਘੋਰਾ ਪ੍ਰਚਾਰ ਸਕੱਤਰ ਭਾਰਤੀ ਕਿਸਾਨ ਓਥਾਨ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਰਾਜਪੁਰਾ ਵਿਖੇ ਟਰੇਨਾਂ ਦਾ ਠਹਿਰਾਓ ਕਰਵਾਉਣ ਲਈ ਇੱਕ ਮੰਗ ਪੱਤਰ ਸੌਂਪਿਆ ਗਿਆ। ਸੌਂਪੇ ਗਏ ਮੰਗ ਪੱਤਰ ਅਨੁਸਾਰ ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਅਤੇ ਮੁਕਤਸਰ ਸਾਹਿਬ ਤੋਂ ਵਾਇਆ ਬਠਿੰਡਾ ਸੰਗਰੂਰ ਨੂੰ ਇੱਕ ਸਪੈਸ਼ਲ ਰੇਲਗੱਡੀ ਚਲਾਉਣ ਲਈ ਪੰਜਾਬ ਤੋਂ ਸੰਗਤਾਂ ਦੇ ਦਰਸ਼ਨਾਂ ਲਈ ਅਤੀ ਜ਼ਰੂਰੀ ਹੈ ਕਿਉਂਕਿ ਕਿ ਜੋਂ ਟ੍ਰੇਨਾਂ ਲੰਮੇ ਸਮੇਂ ਤੋਂ ਚਲਦੀਆਂ ਹਨ। ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਪੰਜਾਬ ਤੋਂ ਆਏ ਡੈਪੂਟੇਸ਼ਨ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਸੀ ਪਰ ਉਨ੍ਹਾਂ ਦਾ ਪ੍ਰੋਗਰਾਮ ਕੈਂਸਲ ਹੋ ਗਿਆ, ਜਿਸ ਕਾਰਨ ਪੰਜਾਬ ਤੋਂ ਸੰਗਤਾਂ ਦਾ ਡੈਪੂਟੇਸ਼ਨ ਗਿਆ ਸੀ, ਉਸ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ। ਇਸ ਡੈਪੂਟੇਸ਼ਨ ਜਿਨ੍ਹਾਂ ਨੇ ਜਗਜੋਤ ਸਿੰਘ ਸੋਹੀ ਪ੍ਰਧਾਨ ਅਤੇ ਇੰਦਰਜੀਤ ਸਿੰਘ ਸਕੱਤਰ ਤੱਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਖੁਦ ਰੇਲਵੇ ਮੰਤਰੀ ਨੂੰ ਮਿਲ ਹੱਲ ਕਰਨ ਲਈ ਜ਼ੋਰ ਪਾਉਣਗੇ। ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਪੰਜਾਬ ਤੋਂ ਗਏ ਡੈਪੂਟੇਸ਼ਨ ਜਿਨ੍ਹਾਂ ਵਿੱਚ ਮਲੂਕ ਸਿੰਘ ਸ਼ਹਾਬਾਦ ਗੁਰਮੁਖ ਸਿੰਘ ਗੁਰਿੰਦਰ ਸਿੰਘ ਪਟਿਆਲਾ ਅਤੇ ਹੋਰ ਆਗੂ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਮੰਗ ਹੈ ਅੰਮ੍ਰਿਤਸਰ ਸਾਹਿਬ ਤੋਂ ਇੱਕ ਰੇਲਵੇ ਦਾ ਟਾਈਮ ਪਟਨਾ ਸਾਹਿਬ ਲਈ ਅਤੀ ਜ਼ਰੂਰੀ ਹੈ ਕਿਉਂਕਿ ਪਿਛਲੇ ਦਿਨੀਂ ਇੱਕ ਮਾਲ ਗੱਡੀ ਦਾ ਹਾਦਸਾ ਹੋਣ ਕਰਕੇ ਜੋਂ ਟ੍ਰੇਨਾਂ ਚੱਲਦੀਆਂ ਸਨ ਉਨ੍ਹਾਂ ਵਿੱਚੋਂ ਇੱਕ ਟ੍ਰੇਨ ਅਕਾਲ ਤਖਤ ਅਤੇ ਇੱਕ ਪੰਜਾਬ ਮੇਲ਼ ਪਹੁਤ ਹੀ ਪਛੜ ਕੇ ਕਿਸੇ ਹੋਰ ਰੁਕ ਰਹੀਆਂ ਸਨ ਉਸ ਸੰਗਤਾਂ ਨੂੰ ਬਹੁਤ ਪਰਾਸਨੀ ਝੱਲਣੀ ਪਈ ਹੈ। ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਟ੍ਰੇਨ ਅਰਚਨਾ ਐਕਸਪ੍ਰੈੱਸ ਟ੍ਰੇਨ ਨੰਬਰ 12355 12354 ਅਤੇ ਹੰਮਗਿਰੀ ਐਕਸਪ੍ਰੈੱਸ ਟ੍ਰੇਨ ਨੂੰ ਰਾਜਪੁਰਾ ਰੇਲਵੇ ਸਟੇਸ਼ਨ ’ਤੇ ਰੋਕਿਆ ਜਾਵੇ। ਇਸ ਤੋਂ ਇਲਾਵਾ ਅਕਾਲ ਤੱਖਤ ਐਕਸਪ੍ਰੈੱਸ ਟ੍ਰੇਨ ਨੰਬਰ 1231812317 ਗੁਰਮੁਖੀ ਐਕਸਪ੍ਰੈੱਸ ਟ੍ਰੇਨ ਨੰਬਰ 12325 12326 ਨੂੰ ਸੰਗਤਾਂ ਦੀ ਮੰਗ ਅਨੁਸਾਰ ਰੋਜ਼ਾਨਾ ਚਲਾਇਆ ਜਾਵੇ ਅਤੇ ਇਨ੍ਹਾਂ ਨੂੰ ਰਾਜਪੁਰਾ ਰੇਲਵੇ ਸਟੇਸ਼ਨ ’ਤੇ ਰੋਕਿਆ ਜਾਵੇ। ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਤੱਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਗੁਰਦੁਆਰਾ ਬਾਲ ਲੀਲਾ ਪਟਨਾ ਸਾਹਿਬ ਲਈ ਰੇਲਵੇ ਵਿਭਾਗ ਵੱਲੋਂ ਰੇਲਗੱਡੀਆਂ ਵਿੱਚ ਸੀਟਾਂ ਦਾ ਸਪੈਸ਼ਲ ਕੋਟਾ ਰਖਿਆ ਜਾਵੇ।