ਧੂਰੀ ’ਚ ਨਿਊਰੋਥੈਰਪੀ ਉਪਚਾਰ ਕੈਂਪ 5 ਨੂੰ
ਧੂਰੀ ’ਚ ਨਿਊਰੋਥੈਰਪੀ ਉਪਚਾਰ ਕੈਂਪ 5 ਨੂੰ
Publish Date: Fri, 03 Apr 2026 06:12 PM (IST)
Updated Date: Sat, 04 Apr 2026 04:08 AM (IST)
ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀਰਾਮਬਾਗ ਚੈਰੀਟੇਬਲ ਸੁਸਾਇਟੀ ਵੱਲੋਂ ਰਾਮਬਾਗ ਵਿਖੇ 5 ਅਪ੍ਰੈਲ ਨੂੰ ਵਿਸ਼ੇਸ਼ ਨਿਊਰੋਥੈਰਪੀ ਉਪਚਾਰ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਹ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੇਗਾ, ਜਿਸ ਵਿੱਚ ਮਰੀਜ਼ਾਂ ਨੂੰ ਬਿਨਾ ਦਵਾਈਆਂ ਦੇ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਸੁਸਾਇਟੀ ਦੇ ਪ੍ਰਧਾਨ ਪਵਨ ਕੁਮਾਰ ਨੇ ਦੱਸਿਆ ਕਿ ਇਹ ਕੈਂਪ ਖਾਸ ਕਰਕੇ ਉਹਨਾਂ ਮਰੀਜ਼ਾਂ ਲਈ ਲਾਭਕਾਰੀ ਸਾਬਤ ਹੋਵੇਗਾ ਜੋ ਲੰਮੇ ਸਮੇਂ ਤੋਂ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਹਨ ਅਤੇ ਦਵਾਈਆਂ ਨਾਲ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਮਾਹਿਰ ਟੀਮ ਵੱਲੋਂ ਨਿਊਰੋਥੈਰਪੀ ਢੰਗ ਨਾਲ ਇਲਾਜ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਕੈਂਪ ਵਿੱਚ ਚੱਕਰ ਆਉਣਾ, ਸਰਵਾਈਕਲ ਦਰਦ, ਮਾਈਗਰੇਨ, ਘੁੱਟਣਾਂ ਦਾ ਦਰਦ, ਗਠੀਆ, ਅੱਧੇ ਸਰੀਰ ਵਿੱਚ ਦਰਦ, ਅਤੇ ਅੱਖਾਂ ਨਾਲ ਸੰਬੰਧਿਤ ਕਈ ਸਮੱਸਿਆਵਾਂ ਦਾ ਇਲਾਜ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਮਰੀਜ਼ਾਂ ਨੂੰ ਸਿਹਤ ਸੰਬੰਧੀ ਸਲਾਹਾਂ ਵੀ ਦਿੱਤੀਆਂ ਜਾਣਗੀਆਂ ਤਾਂ ਜੋ ਉਹ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸੁਧਾਰ ਕਰ ਸਕਣ। ਪਵਨ ਕੁਮਾਰ ਨੇ ਇਲਾਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਲੋਕ ਇਸ ਮੁਫ਼ਤ ਕੈਂਪ ਦਾ ਲਾਭ ਲੈਣ।