ਵਿਧਾਇਕ ਮਿੱਤਲ ਦੀ ਮੌਜੂਦਗੀ ’ਚ ਕਈ ਵਰਕਰ ‘ਆਪ’ ’ਚ ਸ਼ਾਮਲ
ਸਰਕਾਰ ਦੀ ਨੇਕ ਨੀਅਤ ਨੇ ਪਿਛਲੀਆਂ ਸਰਕਾਰਾਂ ਦੇ ਕੰਮਾਂ ਨੂੰ ਕੋਹਾਂ ਦੂਰ ਪਛਾੜਿਆ: ਮਿੱਤਲ
Publish Date: Sun, 22 Feb 2026 06:25 PM (IST)
Updated Date: Sun, 22 Feb 2026 06:27 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਆਮ ਆਦਮੀ ਪਾਰਟੀ ਹਲਕਾ ਰਾਜਪੁਰਾ ਨੂੰ ਉਸ ਸਮੇਂ ਹੋਰ ਵੱਡਾ ਬਲ ਮਿਲਿਆ, ਜਦੋਂ ਐਮ.ਐਲ.ਏ. ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਦੀ ਮੌਜੂਦਗੀ ਵਿਚ ਨੇੜਲੇ ਪਿੰਡ ਨਲਾਸ ਤੋਂ ਬੀਜੇਪੀ ਤੋਂ ਬਲਾਕ ਸੰਮਤੀ ਉਮੀਦਵਾਰ ਵਜੋਂ ਚੋਣ ਲੜ੍ਹ ਚੁੱਕੀ ਬੇਅੰਤ ਕੌਰ, ਬੀਜੇਪੀ ਦੇ ਵਿਦਿਆਰਥੀ ਸੰਗਠਨ ਨਾਲ ਜੁੜੇ ਯੂਥ ਆਗੂ ਪਰਮ ਸੈਣੀ, ਇਸਦੇ ਨਾਲ ਹੀ ਕਾਂਗਰਸ ਪਾਰਟੀ ਦੀ ਬੀ.ਸੀ. ਵਿੰਗ ਮਹਿਲਾ ਪ੍ਰਧਾਨ ਰੋਸ਼ਨੀ ਦੇਵੀ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਸਾਰੇ ਨਵੇਂ ਸ਼ਾਮਿਲ ਹੋਏ ਆਗੂਆਂ ਅਤੇ ਹੋਰ ਸ਼ਖ਼ਸੀਅਤਾਂ ਦਾ ਪਾਰਟੀ ਵਿਚ ਸਨਮਾਨ ’ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਰੰਗਲਾ ਪੰਜਾਬ ਬਣਾਉਣ ਦਾ ਜੋ ਸੰਕਲਪ ਲਿਆ ਹੈ, ਉਸ ਤਹਿਤ ਆਮ ਜਨਤਾ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵੱਡੇ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਮਾਨ ਸਰਕਾਰ ਦੀ ਪੰਜਾਬ ਪ੍ਰਤੀ ਨੇਕ ਨੀਅਤ ਨੇ ਆਮ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਸ ਮੌਕੇ ਸਰਪੰਚ ਅਮਨ ਨਲਾਸ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਤਵਿੰਦਰ ਸਿੰਘ ਮਿਰਜ਼ਾਪੁਰ,ਰਾਜੇਸ਼ ਬੌਵਾ ਯੂਥ ਪ੍ਰਧਾਨ,ਕਰਮਪਾਲ ਗਿੱਰ,ਰਮਨ ਟਿਵਾਣਾ, ਧਰਮਿੰਦਰ ਸਿੰਘ,ਰਾਜ ਕੁਮਾਰ,ਰਾਜਾ,ਹਰਬੰਸ ਪੂਰੀ, ਰਾਮ ਗਿਰ, ਅਮਰਿੰਦਰ ਮਿਰੀ, ਅਮਨ ਸੈਣੀ ਆਦਿ ਮੌਜੂਦ ਸਨ।