- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੀਲਮ ਹਸਪਤਾਲ ਵੱਲੋਂ 85 ਸਾਲਾ ਮਰੀਜ਼ ਦੀ ਇੰਪੈਲਾ ਦੀ ਮਦਦ ਨਾਲ ਹਾਈ-ਰਿਸਕ ਐਂਜੀਓਪਲਾਸਟੀ ਸਫਲ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਨੀਲਮ ਹਸਪਤਾਲ, ਰਾਜਪੁਰਾ ਨੇ ਦਿਲ ਦੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਵਿਚ ਅਹਿਮ ਪ੍ਰਾਪਤੀ ਹਾਸਲ ਕਰਦਿਆਂ 85 ਸਾਲਾ ਮਰੀਜ਼ ਦੀ ਇੰਪੈਲਾ ਦੀ ਸਹਾਇਤਾ ਨਾਲ ਹਾਈ-ਰਿਸਕ ਐਂਜੀਓਪਲਾਸਟੀ ਸਫਲਤਾਪੂਰਵਕ ਕੀਤੀ ਹੈ। ਡਾਕਟਰਾਂ ਅਨੁਸਾਰ, ਇਹ ਪਟਿਆਲਾ ਜ਼ਿਲ੍ਹੇ ਵਿਚ ਇੰਪੈਲਾ ਦੀ ਸਹਾਇਤਾ ਨਾਲ ਕੀਤੀ ਗਈ ਐਂਜੀਓਪਲਾਸਟੀ ਦਾ ਪਹਿਲਾ ਰਿਪੋਰਟ ਕੀਤਾ ਗਿਆ ਮਾਮਲਾ ਹੈ। ਇਹ ਗੁੰਝਲਦਾਰ ਪ੍ਰਕਿਰਿਆ ਡਾ. ਹਿਮਾਂਸ਼ੂ ਗੁਪਤਾ ਤੇ ਡਾ. ਨਵਰੀਤ ਸਿੰਘ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਦੀ ਟੀਮ ਨੇ ਪੂਰੀ ਕੀਤੀ। ਮਰੀਜ਼ ਦੀਆਂ ਕੋਰੋਨਰੀ ਧਮਨੀਆਂ ਵਿਚ ਕੈਲਸ਼ੀਅਮ ਜਮ੍ਹਾਂ ਹੋਣ ਕਾਰਨ ਗੰਭੀਰ ਬਲਾਕੇਜ ਸਨ। ਖੱਬੀ ਮੁੱਖ ਕੋਰੋਨਰੀ ਧਮਨੀ ਦੇ ਅਹਿਮ ਹਿੱਸੇ ਵਿਚ ਬਲਾਕੇਜ ਤੋਂ ਇਲਾਵਾ ਖੱਬੀ ਐਂਟੀਰੀਅਰ ਡਿਸੈਂਡਿੰਗ ਧਮਨੀ ਪੂਰੀ ਤਰ੍ਹਾਂ ਬੰਦ ਸੀ। ਮਰੀਜ਼ ਦੀ ਉਮਰ ਅਤੇ ਇਲਾਜ ਦੇ ਜੋਖਮ ਨੂੰ ਦੇਖਦਿਆਂ ਡਾਕਟਰਾਂ ਨੇ ਰੋਟਾਬਲੇਸ਼ਨ, ਇੰਟਰਾਵੈਸਕੁਲਰ ਲਿਥੋਟ੍ਰਿਪਸੀ, ਕਟਿੰਗ ਬੈਲੂਨ ਐਂਜੀਓਪਲਾਸਟੀ ਅਤੇ ਇੰਟਰਾਵੈਸਕੁਲਰ ਅਲਟਰਾਸਾਊਂਡ ਵਰਗੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ। ਲਗਭਗ ਪੰਜ ਘੰਟੇ ਚੱਲੀ ਇਸ ਪ੍ਰਕਿਰਿਆ ਦੌਰਾਨ ਤਿੰਨ ਸਟੈਂਟ ਲਗਾਏ ਗਏ। ਇੰਪੈਲਾ ਡਿਵਾਈਸ ਨੇ ਇਲਾਜ ਦੌਰਾਨ ਦਿਲ ਦੀ ਖੂਨ ਪੰਪ ਕਰਨ ਦੀ ਸਮਰੱਥਾ ਨੂੰ ਸਹਾਰਾ ਦਿੱਤਾ ਅਤੇ ਖੂਨ ਦਾ ਸੰਚਾਰ ਬਣਾਈ ਰੱਖਣ ਵਿਚ ਮਦਦ ਕੀਤੀ। ਇਸ ਨਾਲ ਡਾਕਟਰਾਂ ਦੀ ਟੀਮ ਇੱਕੋ ਸੈਸ਼ਨ ਵਿਚ ਇਲਾਜ ਪੂਰਾ ਕਰਨ ਵਿੱਚ ਸਫਲ ਰਹੀ। ਹਸਪਤਾਲ ਅਨੁਸਾਰ, ਪ੍ਰਕਿਰਿਆ ਤੋਂ ਬਾਅਦ ਮਰੀਜ਼ ਦੀ ਸਿਹਤ ਵਿੱਚ ਚੰਗਾ ਸੁਧਾਰ ਹੋਇਆ ਹੈ।