- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੌਜਵਾਨ ਭਾਰਤ ਸਭਾ ਨੇ ਵਿਧਾਇਕ ਨੂੰ ਮੰਗ ਪੱਤਰ ਸੌਂਪਿਆ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨਾਲ ਮੁਲਾਕਾਤ ਕਰਕੇ ਘੱਗਾ ਤੇ ਖਾਨੇਵਾਲ ਦੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਸੌਂਪਿਆ। ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਦਵਿੰਦਰ ਛਬੀਲਪੁਰ, ਧਰਮਪਾਲ ਖਾਨੇਵਾਲ ਨੇ ਕਿਹਾ ਕਿ ਘੱਗਾ ਨਗਰ ਪੰਚਾਇਤ ਵੱਲੋਂ ਝੁੱਗੀਆਂ ਵਿੱਚ ਰਹਿੰਦੇ ਮਜ਼ਦੂਰ ਪਰਿਵਾਰਾਂ ਨੂੰ 5-5 ਮਰਲੇ ਦੇ ਰਿਹਾਇਸ਼ੀ ਪਲਾਟ ਦੇਣ ਦੇ ਮਤੇ ਨੂੰ ਅੱਗੇ ਭੇਜ ਕੇ ਲੋੜੀਂਦੀ ਕਾਰਵਾਈ ਕਰਵਾਈ ਜਾਵੇ। ਪਿੰਡ ਖਾਨੇਵਾਲ ਦੀਆਂ ਮੰਗਾਂ ਵਿੱਚ ਬੰਦ ਪਈ ਡਿਸਪੈਂਸਰੀ ਨੂੰ ਮੁੜ ਚਾਲੂ ਕਰਵਾਉਣ, ਡਾਕਟਰ, ਸਟਾਫ਼ ਅਤੇ ਦਵਾਈਆਂ ਅਤੇ ਬੱਸ ਸਟੈਂਡ ਨੂੰ ਸਰਕਾਰੀ ਰਿਕਾਰਡ ਵਿੱਚ ਦਰਜ ਕਰਵਾਕੇ, ਪਿੰਡ ਵਿੱਚ ਬੱਸਾਂ ਦੇ ਰੁਕਣ, ਪਿੰਡ ਤੱਕ ਟਿਕਟ ਕੱਟਣ ਅਤੇ ਖੇਡ ਗਰਾਊਂਡ ਮੁਹੱਈਆ ਕਰਵਾਉਣ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਇਆ ਜਾਵੇ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਮੰਗਾਂ ਸਬੰਧੀ ਕਾਰਵਾਈ ਲਈ ਸੋਮਵਾਰ ਤੱਕ ਦਾ ਸਮਾਂ ਮੰਗਦਿਆਂ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਦਿੱਤਾ। ਨੌਜਵਾਨ ਆਗੂ ਗੁਰਦੀਪ ਆਜ਼ਾਦ ਤੇ ਰਵੀ ਖਾਨੇਵਾਲ ਨੇ ਕਿਹਾ ਕਿ ਜੇ ਮੰਗਾਂ ਦਾ ਹੱਲ ਹੋਇਆ ਤਾਂ ਆਉਣ ਵਾਲੇ ਦਿਨਾ ਵਿਚ ਸੰਘਰਸ਼ ਅਰੰਭਿਆ ਜਾਵੇਗਾ। ਇਸ ਮੌਕੇ ਗੁਰਪ੍ਰੀਤ ਰਾਮ, ਰਾਹੁਲ ਘੱਗਾ, ਜਸਵੀਰ ਘੱਗਾ, ਖਿੜਕੀ ਪ੍ਰਧਾਨ ਸ਼ਾਮਲ ਹੋਏ।