ਰਾਸ਼ਟਰੀ ਖੇਡ ਦਿਵਸ ਮਨਾਇਆ
ਰਾਸ਼ਟਰੀ ਖੇਡ ਦਿਵਸ ਮਨਾਇਆ
Publish Date: Sun, 30 Aug 2026 05:02 PM (IST)
Updated Date: Sun, 30 Aug 2026 05:04 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਹਾਕੀ ਦੇ ਜਾਦੂਗਰ ਭਾਰਤ ਮੇਜਰ ਧਿਆਨ ਚੰਦ ਦੇ ਸਨਮਾਨ ਵਿਚ ਐਨਆਈਐਸ ਪਟਿਆਲਾ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਸੀਨੀਅਰ ਕਾਰਜਕਾਰੀ ਨਿਰਦੇਸ਼ਕ ਵਿਨੀਤ ਕੁਮਾਰ ਨੇ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਉਨ੍ਹਾਂ ਦੇ ਜੀਵਨ, ਪ੍ਰਾਪਤੀਆਂ ਅਤੇ ਭਾਰਤੀ ਖੇਡਾਂ ਵਿਚ ਅਨਮੋਲ ਯੋਗਦਾਨ ਨੂੰ ਉਜਾਗਰ ਕਰਦੇ ਹੋਏ ਇਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ। ਇਹ ਵੀ ਮਾਣ ਨਾਲ ਯਾਦ ਕੀਤਾ ਗਿਆ ਕਿ ਉਨ੍ਹਾਂ ਦੇ ਸ਼ਾਨਦਾਰ ਖੇਡ ਕਰੀਅਰ ਤੋਂ ਬਾਅਦ, ਮੇਜਰ ਧਿਆਨ ਚੰਦ ਨੇ ਰਾਸ਼ਟਰੀ ਖੇਡ ਸੰਸਥਾ, ਪਟਿਆਲਾ ਵਿੱਚ ਕੋਚ ਵਜੋਂ ਸੇਵਾ ਨਿਭਾਈ ਸੀ। ਗਤੀਵਿਧੀਆਂ ਵਿਚ ਇਕ ਚਮਚਾ ਦੌੜ, ਵਾਲੀਬਾਲ, ਕ੍ਰਿਕਟ ਮੈਚ, ਰੱਸਾਕਸ਼ੀ ਅਤੇ ਇੱਕ ਹਾਕੀ ਮੈਚ ਸ਼ਾਮਲ ਸੀ। ਸਾਰੇ ਸਟਾਫ ਮੈਂਬਰਾਂ ਤੇ ਡਿਪਲੋਮਾ ਸਿਖਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ, ਸ਼ਾਨਦਾਰ ਉਤਸ਼ਾਹ, ਟੀਮ ਭਾਵਨਾ ਤੇ ਖੇਡਾਂ ਪ੍ਰਤੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ। ਜੇਤੂਆਂ ਨੂੰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ। ਸੀਨੀਅਰ ਕਾਰਜਕਾਰੀ ਨਿਰਦੇਸ਼ਕ ਵਿਨੀਤ ਕੁਮਾਰ ਨੇ 29 ਅਗਸਤ, 2026 ਨੂੰ 29 ਕਿਲੋਮੀਟਰ ਸਾਈਕਲਿੰਗ ਚੁਣੌਤੀ ਸਫਲਤਾਪੂਰਵਕ ਪੂਰੀ ਕੀਤੀ। ਐੱਨਐੱਸਐੱਨਆਈਐੱਸ ਪਟਿਆਲਾ ਵਿਖੇ ਫਿੱਟ ਇੰਡੀਆ ਮੂਵਮੈਂਟ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਸਟਾਫ ਹਰ ਐਤਵਾਰ ਸਾਈਕਲਿੰਗ ਕਰਦਾ ਹੈ।