ਨੈਸ਼ਨਲ ਹਾਈਵੇਅ ਅਥਾਰਟੀ ਨੇ ਰਾਹਗੀਰਾਂ ਨੂੰ ਦਿੱਤਾ ਝਟਕਾ, ਟੋਲ ਕੀਮਤਾਂ ’ਚ ਹੋਇਆ ਵਾਧਾ
ਨੈਸ਼ਨਲ ਹਾਈਵੇਅ ਅਥਾਰਟੀ ਨੇ ਰਾਹਗਿਰਾਂ ਨੂੰ ਦਿੱਤਾ ਝਟਕਾ, ਟੋਲ ਕੀਮਤਾਂ ਵਿਚ ਹੋਇਆ ਵਾਧਾ
Publish Date: Tue, 31 Mar 2026 05:44 PM (IST)
Updated Date: Tue, 31 Mar 2026 05:46 PM (IST)

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਨੈਸ਼ਨਲ ਹਾਈਵੇ ਤੇ ਸਫਰ ਕਰਨਾ 31 ਮਾਰਚ ਰਾਤ 12 ਵਜੇ ਤੋਂ ਜਿਥੇ ਮਹਿੰਗਾ ਹੋ ਜਾਵੇਗਾ ਉਥੇ ਹੀ ਹੁਣ ਤੁਹਾਨੂੰ ਨਵੇਂ ਨਿਯਮਾਂ ਅਨੁਸਾਰ ਭੁਗਤਾਨ ਕਰਨਾ ਪਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆਂ ਨੇ ਆਪਣੇ ਟੋਲ ਰੇਟਾਂ ਵਿਚ 2.5 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਇਸ ਵਾਧੇ ਦਾ ਅਸਰ ਕਾਰ, ਜੀਪ, ਮਿੰਨੀ ਬੱਸ ਚਾਲਕਾਂ ਨੂੰ ਛੱਡ ਕੇ ਨੈਸ਼ਨਲ ਹਾਈਵੇਅ ਉੱਤੇ ਸਫਰ ਕਰਨ ਵਾਲੇ ਵੱਡੇ ਵਾਹਨਾ ਚਾਲਕਾਂ ਤੇ ਪਵੇਗਾ। ਨੈਸ਼ਨਲ ਹਾਈਵੇਅ ਨੰਬਰ 7 ਤੇ ਸਥਿਤ ਅਜ਼ੀਜਪੁਰ ਟੋਲ ਪਲਾਜ਼ਾ ਚਲਾ ਰਹੀ ਆਰਕੇ ਜੈਨ ਪ੍ਰਾਈਵੇਟ ਲਿਮਿਟਡ ਨਾਮੀ ਕੰਪਨੀ ਨੇ ਆਪਣੇ ਵਧਾਏ ਗਏ ਟੋਲ ਰੇਟਾਂ ਦੇ ਬੋਰਡ ਲਾਉਂਣ ਦਾ ਕੰਮ ਆਰੰਭ ਦਿੱਤਾ ਹੈ। ਟੋਲ ਪਲਾਜ਼ਾ ਚਲਾਉਣ ਵਾਲੀ ਕੰਪਨੀ ਵੱਲੋਂ ਟੋਲ ਦੇ ਨੇੜੇ ਰਹਿੰਦੇ ਪਿੰਡਾਂ ਦੇ ਲੋਕਾਂ ਨੂੰ ਰਾਹਤ ਦੇਣ ਲਈ ਬਣਾਏ ਜਾਂਦੇ ਮਾਸਿਕ ਪਾਸ ਦੇ ਰੇਟ ਵਿਚ ਵੀ ਵਾਧਾ ਕੀਤਾ ਗਿਆ ਹੈ। ਇਸ ਵਾਧੇ ਨਾਲ ਟੋਲ ਦੀਆਂ ਨਵੀਆਂ ਦਰਾਂ ਕਾਰ, ਜੀਪ ਤੇ ਪਹਿਲਾ ਵਾਲੀ ਦਰ 45, ਮਿੰਨੀ ਬੱਸ 70 ਰੁਪਏ ਹੀ ਰਹੇਗਾ। ਜਦੋਂ ਕਿ ਬੱਸ-ਟਰੱਕ 155, ਥ੍ਰੀ ਏਕਸਲ 170, ਐਮਐਕਸਲ 240 ਰੁਪਏ ਕੀਤਾ ਗਿਆ ਹੈ। ਇਸ ਤੋਂ ਇਲਾਵਾ ਓਵਰ ਸਾਇਜ ਵਾਹਨ ਵਾਲਿਆਂ ਤੋਂ 285 ਰੁਪਏ ਟੋਲ ਵਸੂਲ ਕੀਤਾ ਜਾਵੇਗਾ। ਟੋਲ ਪਲਾਜ਼ਾ ਦੇ ਮੈਨੇਜਰ ਮਨੋਜ ਰਾਣਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਟੋਲ ਦੀਆਂ ਵਧਾਈਆਂ ਗਈਆਂ ਦਰਾਂ 31 ਮਾਰਚ ਦੀ ਰਾਤ 12 ਵਜੇ ਤੋਂ ਲਾਗੂ ਹੋ ਜਾਣਗੀਆਂ। ਟੋਲ ਪਲਾਜ਼ਾ ਦੇ ਮੈਨੇਂਜਰ ਧਰਮਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1 ਅਪ੍ਰੈਲ ਤੋਂ ਹਾਈਵੇਅ ਦੇ ਨਵੇਂ ਨਿਯਮ ਲਾਗੂ ਹੋ ਜਾਣਗੇ। ਜਿਸ ਵਿਚ ਸਫਰ ਨੂੰ ਹੋਰ ਸੁਖਾਲਾ ਬਣਾਉਣ ਲਈ ਨਗਦ ਭੁਗਤਾਨ ਬੰਦ ਕਰ ਦਿੱਤਾ ਗਿਆ ਹੈ। ਹੁਣ ਤੁਹਾਨੂੰ ਫਾਸਟ ਟੈਗ ਜਾ ਫਿਰ ਯੂਪੀਆਈ ਰਾਹੀ ਟੋਲ ਦਾ ਭੁਗਤਾਨ ਕਰਨਾ ਪਵੇਗਾ। ਉੱਨਾਂ ਕਿਹਾ ਕਿ ਇਸ ਨਿਯਮ ਦੇ ਲਾਗੂ ਹੋਣ ਨਾਲ ਜਿੱਥੇ ਵਾਹਨ ਚਾਲਕਾਂ ਨੂੰ ਫਾਇਦਾ ਹੋਵੇਗਾ ਉੱਥੇ ਹੀ ਟੋਲ ਮੁਲਾਜ਼ਮ ਦੀ ਖੱਜਲ ਖੁਆਰੀ ਬਚੇਗੀ।