ਨਰਿੰਦਰ ਸਿੰਘ ਦੇ ਮੋਢਿਆਂ ’ਤੇ ਲੱਗੇ ਸਬ ਇੰਸਪੈਕਟਰ ਦੇ ਸਟਾਰ
ਨਰਿੰਦਰ ਸਿੰਘ ਦੇ ਮੋਢਿਆਂ ਉੱਤੇ ਲੱਗੇ ਸਬ ਇੰਸਪੈਕਟਰ ਦੇ ਸਟਾਰ
Publish Date: Sat, 14 Feb 2026 04:20 PM (IST)
Updated Date: Sat, 14 Feb 2026 04:24 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਥਾਣਾ ਸਿਟੀ ਰਾਜਪੁਰਾ ਵਿਖੇ ਤਾਇਨਾਤ ਏਐੱਸਆਈ ਨਰਿੰਦਰ ਸਿੰਘ ਗਿੱਲ ਨੂੰ ਪੰਜਾਬ ਪੁਲਿਸ ਵਿਭਾਗ ਵੱਲੋਂ ਤਰੱਕੀ ਦੇ ਕੇ ਰੈਗੂਲਰ ਸਬ ਇੰਸਪੈਕਟਰ ਬਣਾਇਆ ਗਿਆ ਹੈ। ਇਸ ਮੌਕੇ ਸਬ ਇੰਸਪੈਕਟਰ ਨਰਿੰਦਰ ਸਿੰਘ ਗਿੱਲ ਨੇ ਵਿਭਾਗ ਵੱਲੋਂ ਦਿੱਤੀ ਗਈ ਤਰੱਕੀ ਬਦਲੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਪੁਲਿਸ ਵਿਭਾਗ ਦੇ ਵਿੱਚ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਕੰਮ ਕਰਦੇ ਰਹਿਣਗੇ। ਇਸ ਸਬੰਧੀ ਰਾਜਪੁਰਾ ਦੇ ਡੀਐੱਸਪੀ ਮਨਜੀਤ ਸਿੰਘ ਥਾਣਾ ਸਿਟੀ ਦੇ ਐੱਸਐੱਚਓ ਗੁਰਸੇਵਕ ਸਿੰਘ ਤੇ ਡੀਐੱਸਪੀ ਘਨੌਰ ਹਰਮਨਪ੍ਰੀਤ ਸਿੰਘ ਚੀਮਾ ਨੇ ਕਿਹਾ ਕਿ ਨਰਿੰਦਰ ਸਿੰਘ ਗਿੱਲ ਪਿਛਲੇ ਕਈ ਸਾਲਾਂ ਤੋਂ ਆਪਣੀ ਡਿਊਟੀ ਬਹੁਤ ਹੀ ਇਮਾਨਦਾਰੀ ਦੇ ਤਨਦੇਹੀ ਨਾਲ ਨਿਭਾ ਰਹੇ ਤੇ ਉਸ ਨੂੰ ਤਰੱਕੀ ਮਿਲਣ ’ਤੇ ਵਧਾਈ ਦਿੰਦੇ ਹਨ।