ਨਗਰ ਪੰਚਾਇਤ ਦੇਵੀਗਡ਼੍ਹ ਵਿਖੇ ਮਨਾਇਆ ਗਣਤੰਤਰ ਦਿਵਸ
ਨਗਰ ਪੰਚਾਇਤ ਦੇਵੀਗਡ਼੍ਹ ਵਿਖੇ ਮਨਾਇਆ ਗਣਤੰਤਰ ਦਿਵਸ
Publish Date: Tue, 27 Jan 2026 05:38 PM (IST)
Updated Date: Tue, 27 Jan 2026 05:40 PM (IST)
ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਨਗਰ ਪੰਚਾਇਤ ਦੇਵੀਗਡ਼੍ਹ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਗਰ ਪੰਚਾਇਤ ਦੀ ਪ੍ਰਧਾਨ ਸਵਿੰਦਰ ਕੌਰ ਧੰਜੂ ਨੇ ਨਿਭਾਈ। ਇਸ ਮੌਕੇ ਉਨ੍ਹਾਂ ਨੇ ਨਗਰ ਪੰਚਾਇਤ ਦੇਵੀਗਡ਼੍ਹ ਅਧੀਨ ਆਉਂਦੀਆਂ ਵਾਰਡਾਂ ਦੇ ਵਸਨੀਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਨਗਰ ਪੰਚਾਇਤ ਦੇਵੀਗਡ਼੍ਹ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਕਪੂਰੀ, ਦਾਨੂੰ ਲਾਂਬਾ, ਪ੍ਰੇਮ ਖਨੇਜਾ, ਬਲਦੇਵ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਦੁੱਧਨਸਾਧਾਂ, ਕਰਮਜੀਤ ਸਿੰਘ ਰੁਡ਼ਕੀ, ਗੁਰਮੀਤ ਸਿੰਘ ਭੰਬੂਆਂ, ਬੂਟਾ ਸਿੰਘ ਛੰਨਾਂ, ਹੈਪੀ ਜੁਲਕਾਂ, ਬਲਿਹਾਰ ਸਿੰਘ, ਡਾ. ਰਾਜਪਾਲ ਸਿੰਘ, ਸੁਖਵਿੰਦਰ ਸਿੰਘ, ਰਾਜਾ ਧੰਜੂ, ਗੁਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।