ਪ੍ਰਕਾਸ਼ ਪੁਰਬ ਮੌਕੇ ਸਜਾਇਆ ਨਗਰ ਕੀਰਤਨ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਨਗਰ ਕੀਰਤਨ
Publish Date: Mon, 23 Nov 2026 05:11 PM (IST)
Updated Date: Mon, 23 Nov 2026 05:13 PM (IST)
ਫੋਟੋ 23ਪੀਟੀਐਲ: 13: ਗੁਰਦੀਪ ਟਿਵਾਣਾ, ਪੰਜਾਬੀ ਜਾਗਰਣ, ਭਾਦਸੋਂ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 557 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਭਾਦਸੋਂ ਵੱਲੋਂ ਇਕ ਮਹਾਨ ਨਗਰ ਕੀਰਤਨ ਸਜਾਇਆ ਗਿਆ, ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ’ਚ ਫੁੱਲਾਂ ਨਾਲ ਸੱਜੀ ਪਾਲਕੀ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨਾਲ ਆਰੰਭ ਹੋਇਆ। ਇਸ ਨਗਰ ਕੀਰਤਨ ਦੀ ਆਰੰਭਤਾ ਹੈੱਡ ਗ੍ਰੰਥੀ ਭਾਈ ਨਾਜਰ ਸਿੰਘ ਵੱਲੋਂ ਅਰਦਾਸ ਕਰਕੇ ਪੰਜ ਪਿਆਰਿਆਂ ਨੂੰ ਸਿਰਪਾਓ ਭੇਟ ਕਰਕੇ ਤੇ ਅਕਾਲੀ ਦਲ ਅੰਮ੍ਰਿਤਸਰ ਦੇ ਅਮਲੋਹ ਤੋਂ ਹਲਕਾ ਇੰਚਾਰਜ ਭੁਪਿੰਦਰ ਸਿੰਘ ਫਤਿਹਪੁਰ ਵੱਲੋਂ ਵੀ ਪੰਜ ਪਿਆਰਿਆਂ ਨੂੰ ਸਿਰਪਾਓ ਭੇਟ ਕਰਕੇ ਨਗਰ ਕੀਰਤਨ ਦੀ ਆਰੰਭਤਾ ਹੋਈ ਇਹ ਨਗਰ ਕੀਰਤਨ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ,ਗਲੀਆਂ ਮੁਹੱਲਿਆਂ, ਕਲੋਨੀਆਂ ਵਿੱਚੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਿੰਘ ਸਭਾ ਵਿਖੇ ਨਗਰ ਕੀਰਤਨ ਦੀ ਸਮਾਪਤੀ ਹੋਈ। ਨਗਰ ਕੀਰਤਨ ’ਚ ਵੱਖ-ਵੱਖ ਜਥਿਆਂ ਵੱਲੋਂ ਜਿਵੇਂ ਕਿ ਸੁਖਮਨੀ ਸਾਹਿਬ ਬੀਬੀਆਂ ਦਾ ਜਥਾ ਤੇ ਭਾਈ ਨਾਜਰ ਸਿੰਘ ਹੈਡ ਗ੍ਰੰਥੀ ਭਾਦਸੋਂ ਦਾ ਜਥਾ ਅਤੇ ਭਾਦਸੋਂ ਦਾ ਮਸ਼ਹੂਰ ਜੱਥਾ ਭਰਪੂਰ ਸਿੰਘ ਮੱਟਰਾਂ ਤੇ ਬੀਬਾ ਕੌਰ ਹਰਸ਼ ਲੁਧਿਆਣਾ ਵਾਲੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਨਗਰ ਕੀਰਤਨ ਵਿਚ ਸਕੂਲੀ ਬੱਚੇ ਅਤੇ ਬੈਂਡ ਵਾਜੇ ਤੇ ਗੱਤਕਾ ਪਾਰਟੀਆਂ ਆਪੋ ਆਪਣੇ ਜੌਹਰ ਦਿਖਾਉਣਦੀਆ ਰਹੀਆਂ। ਇਸ ਨਗਰ ਕੀਰਤਨ ਦਾ ਥਾਂ ਥਾਂ ਤੇ ਭਰਮਾ ਸਵਾਗਤ ਕੀਤਾ ਕੀਤਾ ਗਿਆ ਇਸ ਨਗਰ ਕੀਰਤਨ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਮਰਜੀਤ ਸਿੰਘ ਟਿਵਾਣਾ, ਜਥੇਦਾਰ ਰਣਧੀਰ ਸਿੰਘ ਢੀਡਸਾ, ਐਮਡੀ ਕਰਤਾਰ ਕੰਬਾਇਨ ਮਨਪ੍ਰੀਤ ਸਿੰਘ ਲੋਟੇ ਵੱਲੋਂ ਪੰਜ ਪਿਆਰਿਆਂ ਦਾ ਸਨਮਾਨ ਕੀਤਾ ਗਿਆ ਮੈਨੇਜਰ ਰਾਮ ਸਰੂਪ ਸਿੰਘ, ਮਾਸਟਰ ਮੋਹਰ ਸਿੰਘ, ਐਮਸੀ ਸਤਿਨਾਮ ਸਿੰਘ ਸੰਧੂ, ਐਮਸੀ ਸਤਿਨਾਮ ਸਿੰਘ ਧੀਮਾਨ, ਨਗਰ ਪੰਚਾਇਤ ਦੇ ਪ੍ਰਧਾਨ ਸੈਕੀ ਸਿੰਗਲਾ, ਸੋਨੂ ਸੂਦ, ਯਾਦਵਿੰਦਰ ਸਿੰਘ ਲਾਡੀ ਖਟੜਾ, ਧੰਨਾ ਸਿੰਘ ਚਹਿਲ, ਪਾਲਾ ਸਿੰਘ ਜਥੇਦਾਰ, ਦਰਸ਼ਨ ਸਿੰਘ ਧਾਰਨੀ, ਪ੍ਰਕਾਸ਼ ਸਿੰਘ ਸਾਉਂਡ ਵਾਲਾ, ਕੁਲਦੀਪ ਸਿੰਘ ਅਤੇ ਸਮੂਹ ਸੰਗਤ ਸ਼ਹਿਰ ਵਾਸੀ ਆਦਿ ਹਾਜ਼ਰ ਸਨ। ਗੁਰੂ ਜੀ ਕਾ ਲੰਗਰ ਅਤੁਟ ਵਰਤਾਇਆ ਗਿਆ।