ਕੱਲ੍ਹ ਦੇ ਪੰਜਾਬ ਬੰਦ ਨੂੰ ਮੁਸਲਿਮ ਭਾਈਚਾਰੇ ਤੇ ਅਕਾਲੀ ਦਲ (ਅ) ਵੱਲੋਂ ਸਮਰਥਨ 21 ਅਗਸਤ ਦੇ ਪੰਜਾਬ ਬੰਦ ਨੂੰ ਮੁਸਲਿਮ ਭਾਈਚਾਰੇ ਤੇ ਅਕਾਲੀ ਦਲ (ਅ) ਵੱਲੋਂ ਸਮਰਥਨ
Publish Date: Wed, 19 Aug 2026 06:57 PM (IST)
Updated Date: Thu, 20 Aug 2026 04:03 AM (IST)
* ਕਿਸਾਨਾਂ ਨੂੰ ਸਬਜ਼ੀ ਮੰਡੀ ਵਿੱਚ ਫ਼ਸਲ ਨਾ ਲਿਆਉਣ ਅਤੇ ਵਪਾਰੀਆਂ ਨੂੰ ਕਾਰੋਬਾਰ ਬੰਦ ਰੱਖਣ ਦੀ ਅਪੀਲ ਫੋਟੋ–32 ਕੈਪਸ਼ਨ–ਮਾਲੇਰਕੋਟਲਾ ਜਾਣਕਾਰੀ ਦਿੰਦੇ ਹੋਏ ਆਗੂ। ਸੱਤਪਾਲ ਸਿੰਘ ਕਾਲਾਬੂਲਾ /ਰਹਿਮਾਨ, ਪੰਜਾਬੀ ਜਾਗਰਣ ਮਾਲੇਰਕੋਟਲਾ : ਬੰਦੀ ਸਿੰਘਾਂ ਦੀ ਰਿਹਾਈ, ਸ਼ਾਂਤਮਈ ਸੰਘਰਸ਼ਾਂ ਦੌਰਾਨ ਦਰਜ ਕੀਤੇ ਕੇਸਾਂ ਦੇ ਵਿਰੋਧ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ 21 ਅਗਸਤ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਮਾਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਆਗੂਆਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਮਨੁੱਖੀ ਅਤੇ ਜਮਹੂਰੀ ਹੱਕਾਂ ਨਾਲ ਜੁੜਿਆ ਹੋਇਆ ਹੈ। ਆਗੂਆਂ ਨੇ ਕਿਹਾ ਕਿ 21 ਅਗਸਤ ਦੇ ਬੰਦ ਦੌਰਾਨ ਮਾਲੇਰਕੋਟਲਾ ਵਿੱਚ ਸ਼ਾਂਤਮਈ ਢੰਗ ਨਾਲ ਸਹਿਯੋਗ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਉਸ ਦਿਨ ਮਾਲੇਰਕੋਟਲਾ ਦੀ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਅਤੇ ਹੋਰ ਫ਼ਸਲੀ ਉਤਪਾਦ ਲੈ ਕੇ ਨਾ ਆਉਣ। ਇਸੇ ਤਰ੍ਹਾਂ ਦੁਕਾਨਦਾਰਾਂ, ਵਪਾਰੀਆਂ, ਆੜ੍ਹਤੀਆਂ ਅਤੇ ਹੋਰ ਕਾਰੋਬਾਰੀ ਵਰਗ ਨੂੰ ਆਪਣੇ ਕਾਰੋਬਾਰ ਬੰਦ ਰੱਖ ਕੇ ਬੰਦ ਦੇ ਸੱਦੇ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਆਪਸੀ ਭਾਈਚਾਰਕ ਸਾਂਝ ਅਤੇ ਇਨਸਾਫ਼ ਲਈ ਆਵਾਜ਼ ਉਠਾਉਣ ਦੀ ਰਵਾਇਤ ਲਈ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੀ ਮੁਹਿੰਮ ਵਿੱਚ ਉਹ ਆਪਣਾ ਸਮਰਥਨ ਜਾਰੀ ਰੱਖਣਗੇ। ਇਸ ਮੌਕੇ ਸਿਮਰਨਜੀਤ ਸਿੰਘ ਮਾਨ, ਇਮਾਨ ਸਿੰਘ ਮਾਨ ਅਤੇ ਹੋਰ ਆਗੂਆਂ ਤੇ ਕਾਰਕੁਨਾਂ ਵਿਰੁੱਧ ਦਰਜ ਕੀਤੇ ਕੇਸਾਂ ਦੀ ਨਿਖੇਧੀ ਕਰਦਿਆਂ ਆਗੂਆਂ ਨੇ ਕਿਹਾ ਕਿ ਸ਼ਾਂਤਮਈ ਅਤੇ ਜਮਹੂਰੀ ਢੰਗ ਨਾਲ ਆਪਣੀਆਂ ਮੰਗਾਂ ਸਰਕਾਰ ਸਾਹਮਣੇ ਰੱਖਣਾ ਲੋਕਾਂ ਦਾ ਅਧਿਕਾਰ ਹੈ। ਉਨ੍ਹਾਂ ਸੰਘਰਸ਼ ਨਾਲ ਸਬੰਧਤ ਦਰਜ ਕੇਸ ਵਾਪਸ ਲੈਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਠੋਸ ਫ਼ੈਸਲਾ ਕਰਨ ਦੀ ਮੰਗ ਕੀਤੀ। ਇਸ ਮੌਕੇ ਹਰਦੇਵ ਸਿੰਘ ਪੱਪੂ ਮੈਂਬਰ ਪੀਏਸੀ, ਕਰਨੈਲ ਸਿੰਘ ਨਾਰੀਕੇ ਜਨਰਲ ਸਕੱਤਰ, ਬਲਜਿੰਦਰ ਸਿੰਘ ਸੰਗਾਲੀ, ਬਿਕਰ ਸਿੰਘ ਧਨੋ, ਕਮਲਜੀਤ ਸਿੰਘ, ਹਰਦੀਪ ਸਿੰਘ ਨਾਰੀਕੇ ਮੀਤ ਪ੍ਰਧਾਨ ਯੂਥ ਵਿੰਗ, ਸੁਖਵਿੰਦਰ ਸਿੰਘ, ਪ੍ਰੀਤਪਾਲ ਸਿੰਘ ਬਾਪਲਾ ਪ੍ਰਧਾਨ ਯੂਥ ਵਿੰਗ ਮਾਲੇਰਕੋਟਲਾ, ਗੁਰਜੀਤ ਸਿੰਘ ਨਾਰੀਕੇ, ਕੁਲਵਿੰਦਰ ਸਿੰਘ ਨਾਰੀਕੇ, ਮੁਹੰਮਦ ਰਜਾਕ, ਪ੍ਰਧਾਨ ਨਸੀਮ ਮੁਹੰਮਦ, ਸ਼ਾਹਿਦ, ਅਬਦੁਲ ਸੁਮੀਦ, ਮਕਸੂਦ ਉਲ ਹੱਕ (ਮੁਸਲਿਮ ਲੀਗ), ਮੁਹੰਮਦ ਸ਼ਕੀਲ, ਨੂਰਦੀਨ, ਅਬਦੁਲ ਰਸ਼ੀਦ ਅਤੇ ਜਮੀਲ ਹਾਜ਼ਰ ਸਨ।