- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਵੱਲੋਂ ਨਗਰ ਨਿਗਮ ਪਟਿਆਲਾ ਸ਼ਹਿਰੀ ਦੀਆਂ ਆਗਾਮੀ ਜ਼ਿਮਨੀ ਚੋਣਾਂ 2026 ਲਈ 30 ਵਾਰਡਾਂ ਦੇ ਉਮੀਦਵਾਰਾਂ ਦੀ ਅਧਿਕਾਰਤ ਸੂਚੀ ਜਾਰੀ ਕਰ ਦਿੱਤੀ ਗਈ ਹੈ। ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਜਾਰੀ ਕੀਤੇ ਗਏ ਪੱਤਰ ਰਾਹੀਂ ਇਨ੍ਹਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।

ਨਵਦੀਪ ਢੀਂਗਰਾ,ਪਟਿਆਲਾ : ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਵੱਲੋਂ ਨਗਰ ਨਿਗਮ ਪਟਿਆਲਾ ਸ਼ਹਿਰੀ ਦੀਆਂ ਆਗਾਮੀ ਜ਼ਿਮਨੀ ਚੋਣਾਂ 2026 ਲਈ 30 ਵਾਰਡਾਂ ਦੇ ਉਮੀਦਵਾਰਾਂ ਦੀ ਅਧਿਕਾਰਤ ਸੂਚੀ ਜਾਰੀ ਕਰ ਦਿੱਤੀ ਗਈ ਹੈ। ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਜਾਰੀ ਕੀਤੇ ਗਏ ਪੱਤਰ ਰਾਹੀਂ ਇਨ੍ਹਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।
ਸੂਬਾ ਪ੍ਰਧਾਨ ਵੱਲੋਂ ਜਾਰੀ ਸੂਚੀ ਅਨੁਸਾਰ ਵਾਰਡ ਨੰਬਰ 1 (ਐੱਸ.ਸੀ. ਮਹਿਲਾ) ਤੋਂ ਆਂਚਲ , ਵਾਰਡ ਨੰਬਰ 4 (ਜਨਰਲ) ਤੋਂ ਐਡਵੋਕੇਟ ਹਰਪ੍ਰੀਤ ਸਿੰਘ ਭਮਰਾ, ਵਾਰਡ ਨੰਬਰ 6 (ਜਨਰਲ) ਤੋਂ ਨੀਰਜ ਸ਼ਰਮਾ, ਵਾਰਡ ਨੰਬਰ 12 (ਜਨਰਲ) ਤੋਂ ਸ਼ਮਸ਼ੇਰ ਸਿੰਘ, ਵਾਰਡ ਨੰਬਰ 14 (ਜਨਰਲ) ਤੋਂ ਗਗਨਦੀਪ ਸਿੰਘ ਅਤੇ ਵਾਰਡ ਨੰਬਰ 15 (ਮਹਿਲਾ) ਤੋਂ ਤੇਜਿੰਦਰ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਇਸੇ ਤਰ੍ਹਾਂ ਵਾਰਡ ਨੰਬਰ 16 (ਜਨਰਲ) ਤੋਂ ਅਨਿਲ ਕੁਮਾਰ, ਵਾਰਡ ਨੰਬਰ 22 (ਮਹਿਲਾ) ਤੋਂ ਯਸ਼ਪਾਲ ਕੌਰ, ਵਾਰਡ ਨੰਬਰ 26 (ਐੱਸ.ਸੀ.) ਤੋਂ ਵਿਨੋਦ ਬਾਲੀ, ਵਾਰਡ ਨੰਬਰ 28 (ਜਨਰਲ) ਤੋਂ ਇੰਦਰ ਨਾਰੰਗ, ਵਾਰਡ ਨੰਬਰ 32 (ਜਨਰਲ) ਤੋਂ ਸੀਮਾ ਸ਼ਰਮਾ, ਵਾਰਡ ਨੰਬਰ 33 (ਮਹਿਲਾ) ਤੋਂ ਸੋਨੀਆ ਕਪੂਰ, ਵਾਰਡ ਨੰਬਰ 34 (ਜਨਰਲ) ਤੋਂ ਸੁਸ਼ੀਲ ਨਈਅਰ, ਵਾਰਡ ਨੰਬਰ 36 (ਜਨਰਲ) ਤੋਂ ਹਰੀਸ਼ ਨਾਗਪਾਲ ਅਤੇ ਵਾਰਡ ਨੰਬਰ 37 (ਮਹਿਲਾ ਰਾਖਵਾਂ) ਤੋਂ ਕਿਰਨ ਰਾਣੀ ਪਤਨੀ ਸਿਕੰਦਰ ਚੌਹਾਨ ਐੱਮ.ਪੀ. ਪਾਰਟੀ ਦੇ ਉਮੀਦਵਾਰ ਹੋਣਗੇ।
ਅਗਲੇ ਵਾਰਡਾਂ ਦੀ ਸੂਚੀ ਵਿੱਚ ਵਾਰਡ ਨੰਬਰ 38 (ਜਨਰਲ) ਤੋਂ ਰੁਤਾਕਸ਼ਾ ਬਾਂਸਲ, ਵਾਰਡ ਨੰਬਰ 40 (ਜਨਰਲ) ਤੋਂ ਮੋਰਚਾ ਸੂਬਾ ਪ੍ਰਧਾਨ ਅਨੁਜ ਖੋਸਲਾ ਯੁਵਾ, ਵਾਰਡ ਨੰਬਰ 41 (ਮਹਿਲਾ ਰਾਖਵਾਂ) ਤੋਂ ਸ਼ਿੰਦਰ ਕੌਰ, ਵਾਰਡ ਨੰਬਰ 43 (ਮਹਿਲਾ ਰਾਖਵਾਂ) ਤੋਂ ਅੰਮ੍ਰਿਤ ਕੌਰ, ਵਾਰਡ ਨੰਬਰ 44 (ਜਨਰਲ) ਤੋਂ ਰਾਜੀਵ ਖੰਨਾ, ਵਾਰਡ ਨੰਬਰ 45 (ਮਹਿਲਾ ਰਾਖਵਾਂ ਐੱਸ.ਸੀ.) ਤੋਂ ਮੰਜੂ ਦੇਵੀ, ਵਾਰਡ ਨੰਬਰ 46 (ਜਨਰਲ) ਤੋਂ ਵਰੁਣ ਜਿੰਦਲ ਅਤੇ ਵਾਰਡ ਨੰਬਰ 48 (ਜਨਰਲ) ਤੋਂ ਨਿਖਿਲ ਕੁਮਾਰ ਕਾਕਾ ਨੂੰ ਟਿਕਟ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਵਾਰਡ ਨੰਬਰ 50 (ਜਨਰਲ) ਤੋਂ ਜਿਲ੍ਹਾ ਪ੍ਰਧਾਨ ਵਿਜੇ ਕੁਮਾਰ ਗਰਗ ਕੂਕਾ, ਵਾਰਡ ਨੰਬਰ 51 (ਮਹਿਲਾ ਰਾਖਵਾਂ) ਤੋਂ ਰਿਤੂ ਜੈਨ, ਵਾਰਡ ਨੰਬਰ 52 (ਐੱਸ.ਸੀ.) ਤੋਂ ਜੀਵਨ ਪਰਵੇਸ਼ ਹੈਪੀ ਲੋਹਟ, ਵਾਰਡ ਨੰਬਰ 53 (ਮਹਿਲਾ ਰਾਖਵਾਂ) ਤੋਂ ਵੰਦਨਾ ਜੋਸ਼ੀ, ਵਾਰਡ ਨੰਬਰ 55 (ਮਹਿਲਾ ਰਾਖਵਾਂ) ਤੋਂ ਗੁਰਿੰਦਰ ਕਾਲਿਕਾ, ਵਾਰਡ ਨੰਬਰ 57 (ਮਹਿਲਾ ਰਾਖਵਾਂ) ਤੋਂ ਰਜਨੀ ਸ਼ਰਮਾ ਅਤੇ ਵਾਰਡ ਨੰਬਰ 58 (ਜਨਰਲ) ਤੋਂ ਦਿਨੇਸ਼ ਕੁਮਾਰ ਗਰਗ ਭਾਜਪਾ ਵੱਲੋਂ ਚੋਣ ਲੜਨਗੇ।
ਪੜ੍ਹੋ ਪੂਰੀ ਸੂਚੀ
