- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਲਟੀਪਰਪਜ਼ ਸਕੂਲ ਦੀ ਟੀਮ ਬਣੀ ਪੰਜਾਬ ਚੈਂਪੀਅਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੀਐਮ ਸ਼੍ਰੀ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਟਿਆਲਾ ਦੀ ਬਾਸਕਿਟਬਾਲ ਟੀਮ ਨੇ ਇਕ ਵਾਰ ਫਿਰ ਤੋਂ ਰਾਜ ਪੱਧਰੀ ਖੇਡਾਂ ਵਿਚ ਜਿੱਤ ਦੇ ਝੰਡੇ ਗੱਡੇ ਹਨ। ਲੁਧਿਆਣਾ ਵਿਖੇ 70ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਬਾਸਕਿਟਬਾਲ ਅੰਡਰ-19 ਦੇ ਮੁਕਾਬਲੇ ਵਿਚ ਸਪੋਰਟਸ ਵਿੰਗ ਮਲਟੀਪਰਪਜ਼ ਸਕੂਲ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਹੈ। ਖੇਡੇ ਗਏ ਮੈਚਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਸਕਿਟਬਾਲ ਦੇ ਅੰਤਰਰਾਸ਼ਟਰੀ ਰੈਫਰੀ ਤੇ ਕੋਚ ਅਮਰਜੋਤ ਸਿੰਘ ਮਾਵੀ ਨੇ ਦੱਸਿਆ ਕਿ ਪਹਿਲੇ ਲੀਗ ਮੈਚਾਂ ਵਿਚ ਕ੍ਰਮਵਾਰ ਐਸਏਐਸ ਨਗਰ ਨੂੰ 25-11, ਮਾਨਸਾ ਨੂੰ 46-22, ਪ੍ਰੀ-ਕੁਆਰਟਰ ਮੈਚ ਵਿਚ ਸੰਗਰੂਰ ਨੂੰ 53-18, ਕੁਆਟਰ ਫਾਈਨਲ ਮੈਚ ਵਿਚ ਹੁਸ਼ਿਆਰਪੁਰ ਨੂੰ, ਸੈਮੀ ਫਾਈਨਲ ਵਿਚ ਲੁਧਿਆਣਾ ਨੂੰ 71-41 ਅੰਕਾਂ ਨਾਲ ਆਪਣੀ ਜਿੱਤ ਦੀ ਲੜੀ ਲਗਾਤਾਰ ਜਾਰੀ ਰੱਖਦੇ ਹੋਏ ਫਾਈਨਲ ਮੈਚ ਵਿਚ ਜਲੰਧਰ ਨੂੰ 79-67 ਅੰਕਾਂ ਦੇ ਵੱਡੇ ਫਰਕ ਨਾਲ ਹਰਾਅ ਕੇ ਮਲਟੀਪਰਪਜ਼ ਸਕੂਲ ਦੀ ਬਾਸਕਿਟਬਾਲ ਟੀਮ ਪੰਜਾਬ ਚੈਂਪੀਅਨ ਬਣੀ ਹੈ। ਉਕਤ ਜੇਤੂ ਖਿਡਾਰੀਆਂ ਤੇ ਕੋਚ ਸਾਹਿਬਾਨ ਦਾ ਸਕੂਲ ਪਹੁੰਚਣ