ਮੁ਼ੱਛਲ ਝੋਨੇ ਨਾਲ ਮਾਲਾਮਾਲ ਹੋਏ ਕਿਸਾਨ, 5 ਹਜ਼ਾਰ ਰੁਪਏ ਕੁਇੰਟਲ ਵਿਕਿਆ ਮੁ਼ੱਛਲ ਝੋਨਾ 5000 ਤੋਂ ਪਾਰ,ਬਾਸਮਤੀ ਦੀ ਆਮਦ ਵੀ ਬਰਕਰਾਰ
Publish Date: Wed, 18 Nov 2026 05:21 PM (IST)
Updated Date: Wed, 18 Nov 2026 05:21 PM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ ਸ਼ਹਿਰ ਦੀ ਸਥਾਨਕ ਅਨਾਜ ਮੰਡੀ ਬਾਸਮਤੀ ਝੋਨੇ ਦੀ ਆਮਦ ਪੱਖੋਂ ਪਿਛਲੇ ਸਾਲ ਤੋਂ ਮੋਹਰੀ ਰੋਲ ਅਦਾ ਕਰ ਰਹੀ ਹੈ, ਜਿਸਦੇ ਚਲਦਿਆਂ ਬੇਸ਼ਕ ਇਸ ਵਾਰ ਬਾਸਮਤੀ ਜੀਰੀ ਥੱਲੇ ਰਕਬਾ ਘੱਟ ਹੈ ਪ੍ਰੰਤੂ ਫਿਰ ਵੀ ਆਮਦ ਉਸੇ ਤਰ੍ਹਾਂ ਬਰਕਰਾਰ ਹੈ। ਸਥਾਨਕ ਅਨਾਜ ਮੰਡੀ ਵਿੱਚ ਬਾਸਮਤੀ ਮੁੱਛਲ ਕਿਸਮ ਦਾ ਝੋਨਾ 5000 ਰੁਪਏ ਪ੍ਰਤੀ ਕੁਇੰਟਲ ਤੋਂ ਉੱਪਰ ਵਿਕਿਆ, ਜਦੋਂ ਕਿ 17-18,1121 ਝੋਨਾ 10 ਰੁਪਏ ਘੱਟ 5000 ਰੁਪਏ ਕੁਇੰਟਲ ਦੇ ਹਿਸਾਬ ਨਾਲ ਸੇਲਾ ਪਲਾਂਟ ਮਾਲਕਾਂ ਨੇ ਖਰੀਦਿਆ। ਮੈਸ: ਸ਼ੰਭੂ ਗੋਇਲ ਐਂਡ ਸੰਜ ਅਤੇ ਰਾਮ ਲਾਲ ਕਮਿਸ਼ਨ ਏਜੰਟ ਦੀ ਦੁਕਾਨ ਤੇ ਸਭ ਤੋਂ ਵੱਧ ਬੋਲੀ ਦੇ ਕੇ ਆਰ ਐਸ ਮਿਲ ਲਹਿਰਾਗਾਗਾ ਅਤੇ ਅਗਰਵਾਲ ਫੂਡ ਮਿਲ ਪਾਤੜਾਂ ਵੱਲੋਂ ਖਰੀਦਿਆ ਗਿਆ। ਇਸ ਸਬੰਧੀ ਆਰਐੱਸ ਮਿਲ ਲਹਿਰਾਗਾਗਾ ਦੇ ਮਾਲਕ ਵਿਜੇ ਕੁਮਾਰ ਮਿੱਤਲ, ਸਾਹਿਲ ਮਿੱਤਲ,ਅਗਰਵਾਲ ਫੂਡ ਮਿੱਲ ਪਾਤੜਾਂ ਦੇ ਰਣਬੀਰ ਸਿੰਘ, ਪਰਮਜੀਤ ਮੱਟੂ ਅਤੇ ਚੇਤਿੰਦਰ ਸਿੰਘ, ਰਮਨ ਬਿਹਾਰੀ ਲਹਿਰਾ ਗਾਗਾ ਦੇ ਲੱਖਾ ਸਿੰਘ, ਅਮਿਤ ਕੁਮਾਰ ਜੋਨੀ, ਵਿੱਕੀ ਨੇ ਦੱਸਿਆ, ਕਿ ਬਾਹਰਲੇ ਦੇਸ਼ਾਂ ਵਿੱਚ ਬਾਸਮਤੀ ਚਾਵਲਾਂ ਦੀ ਮੰਗ ਬਰਕਰਾਰ ਹੈ ਜਿਸਦੇ ਚਲਦਿਆਂ ਬਸਮਤੀ ਝੋਨੇ ਵਿੱਚ ਪਹਿਲੇ ਦਿਨ ਤੋਂ ਹੀ ਤੇਜੀ ਲਗਾਤਾਰਤਾ ਨਾਲ ਬਣੀ ਹੋਈ ਹੈ। ਉਨਾਂ ਦੱਸਿਆ ਕਿ ਦੋ ਸਾਲ ਪਹਿਲਾਂ ਸੇਲਾ ਪਲਾਂਟ ਮਾਲਕਾਂ ਨੂੰ ਚਾਵਲਾਂ ਦੇ ਰੇਟ ਨਾ ਵਧਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ, ਪਰੰਤੂ ਪਿਛਲੇ ਸਾਲ ਕੁਝ ਰਾਹਤ ਮਿਲੀ ਹੈ ਅਤੇ ਜੇਕਰ ਇਹ ਭਾਅ ਸਥਿਰ ਰਹੇ ਤਾਂ ਇਸ ਵਾਰ ਵੀ ਅਸੀਂ ਮੁਨਾਫੇ ਤੇ ਆਸ ਲਾਈ ਬੈਠੇ ਹਾਂ। ਉਨ੍ਹਾਂ ਕਿਹਾ ਕਿ ਤੇਜੀ ਕਾਰਨ ਸਾਡੀ ਲਾਗਤ ਵੀ ਕਰੋੜਾਂ ਰੁਪਏ ਹੋਰ ਵਧ ਗਈ ਹੈ। ਇਸ ਤੋਂ ਇਲਾਵਾ ਸਾਨੂੰ ਸਾਲ ਭਰ ਲੇਬਰ, ਮਨੀਮਾ, ਤੇਲ ਮੈਨਾ ਅਤੇ ਲੱਖਾਂ ਰੁਪਏ ਦੇ ਖਰਚੇ ਪੈਂਦੇ ਹਨ ਜੋ ਪਿਛਲੀ ਸਾਲਾਂ ਨਾਲੋਂ ਵੱਧ ਚੁੱਕੇ ਹਨ। ਇਸ ਸਬੰਧੀ ਕਿਸਾਨ ਹਰਜਿੰਦਰ ਸਿੰਘ ਸਰਪੰਚ ਜਵਾਹਰਵਾਲਾ, ਕੁਲਵੀਰ ਸਿੰਘ ਲਹਿਲ ਕਲਾਂ, ਦਰਸ਼ਨ ਸਿੰਘ ਲਹਿਲ ਕਲਾਂ, ਨੇ ਦੱਸਿਆ ਕਿ ਝੋਨੇ ਦੀ ਭਾਅ ਨੂੰ ਲੈ ਕੇ ਜਮੀਨ ਮਾਲਕਾਂ ਨੇ ਠੇਕੇ ਵੀ ਵਧਾ ਦਿੱਤੇ ਹਨ, ਜਿਸ ਕਾਰਨ ਜ਼ਮੀਨ ਠੇਕੇ ਤੇ ਲੈਣ ਵਾਲੇ ਕਾਸ਼ਤਕਾਰਾਂ ਨੂੰ ਕੋਈ ਜਿਆਦਾ ਮੁਨਾਫਾ ਨਹੀਂ ਹੁੰਦਾ ਦਿਖ ਰਿਹਾ। ਕਿਉਂਕਿ ਜਿੰਨੇ ਕਿ ਕਿੱਲੇ ਵਿੱਚੋਂ ਜਿੰਨੀ ਕੁ ਵੱਧ ਫਸਲ ਨਿਕਲੀ ਹੈ, ਉਨ੍ਹਾਂ ਹੀ ਜ਼ਮੀਨ ਮਾਲਕ ਠੇਕਾ ਵੱਧ ਮੰਗਣ ਲੱਗ ਪਏ ਹਨ। ਹੁਣ ਦੇਖਣਾ ਇਹ ਹੈ ਕਿ ਬਾਸਮਤੀ ਝੋਨੇ ਦੇ ਕਦੋਂ ਤੱਕ ਸਥਿਰ ਰਹਿੰਦੇ ਹਨ। ਜੇਕਰ ਨਵੰਬਰ ਦੇ ਪੂਰੇ ਮਹੀਨੇ ਵਿੱਚ ਇਹੀ ਭਾਅ ਬਣੇ ਰਹਿੰਦੇ ਹਨ ਤਾਂ ਕਿਸਾਨਾਂ ਦਾ ਸਾਰਾ ਝੋਨਾ ਇਸ ਮਹੀਨੇ ਵਿਕ ਜਾਣ ਦੀ ਪੂਰੀ ਸੰਭਾਵਨਾ ਹੈ, ਅਤੇ ਉਨਾਂ ਦੀ ਆਰਥਿਕ ਸਥਿਤੀ ਵੀ ਮਜਬੂਤ ਬਣੀ ਰਹਿਣ ਵੀ ਪੂਰੀ ਉਮੀਦ ਜਤਾਈ ਜਾ ਰਹੀ ਹੈ।