ਪਿੰਡ ਅਤਾਲਾਂ 'ਚ ਛਾਇਆ ਮਾਤਮ, ਜੱਦੀ ਪਿੰਡ ਵਿਖੇ ਕੀਤਾ ਗਿਆ ਨਮ ਅੱਖਾਂ ਨਾਲ ਅੰਤਿਮ ਸਸਕਾਰ; ਨਕੋਦਰ ਡੇਰੇ ਮੱਥਾ ਟੇਕਣ ਗਿਆ ਸੀ ਸੰਦੀਪ ਸਬ ਡਵੀਜ਼ਨ ਪਾਤੜਾਂ ਦੇ ਪਿੰਡ ਅਤਾਲਾਂ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੰਦੀਪ ਸਿੰਘ ਦੀ ਰਾਏਕੋਟ ਨੇੜੇ ਕਾਰ ਹਾਦਸੇ ਵਿੱਚ ਆਪਣੇ 2 ਸਾਥੀਆਂ ਸਮੇਤ ਮੌਤ ਹੋ ਗਈ ਹੈ। ਜਿਸ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਪਰਿਵਾਰ ਦੇ ਹਵਾਲੇ ਕੀਤੇ ਜਾਣ ਮਗਰੋਂ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਅਤਾਲਾਂ ਦੇ ਸ਼ਮਸ਼ਾਨਘਾਟ ਵਿੱਚ ਦੇਰ ਸ਼ਾਮ ਕੀਤਾ ਗਿਆ। ਇਸ ਹਾਦਸੇ ਹੀ ਵਿੱਚ ਜ਼ਖਮੀ ਹੋਏ ਪਾਤੜਾਂ ਸ਼ਹਿਰ ਅਤੇ ਪਿੰਡ ਬੂਰੜ੍ਹ ਦੇ ਰਹਿਣ ਵਾਲੇ ਨੌਜਵਾਨਾਂ ਨੂੰ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ਹਿਰ ਦੇ ਇੱਕ ਚੈਰੀਟੇਬਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ
Publish Date: Fri, 14 Aug 2026 12:32 PM (IST)
Updated Date: Fri, 14 Aug 2026 12:35 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸਬ ਡਵੀਜ਼ਨ ਪਾਤੜਾਂ ਦੇ ਪਿੰਡ ਅਤਾਲਾਂ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੰਦੀਪ ਸਿੰਘ ਦੀ ਰਾਏਕੋਟ ਨੇੜੇ ਕਾਰ ਹਾਦਸੇ ਵਿੱਚ ਆਪਣੇ 2 ਸਾਥੀਆਂ ਸਮੇਤ ਮੌਤ ਹੋ ਗਈ ਹੈ। ਜਿਸ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਪਰਿਵਾਰ ਦੇ ਹਵਾਲੇ ਕੀਤੇ ਜਾਣ ਮਗਰੋਂ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਅਤਾਲਾਂ ਦੇ ਸ਼ਮਸ਼ਾਨਘਾਟ ਵਿੱਚ ਦੇਰ ਸ਼ਾਮ ਕੀਤਾ ਗਿਆ। ਇਸ ਹਾਦਸੇ ਹੀ ਵਿੱਚ ਜ਼ਖਮੀ ਹੋਏ ਪਾਤੜਾਂ ਸ਼ਹਿਰ ਅਤੇ ਪਿੰਡ ਬੂਰੜ੍ਹ ਦੇ ਰਹਿਣ ਵਾਲੇ ਨੌਜਵਾਨਾਂ ਨੂੰ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ਹਿਰ ਦੇ ਇੱਕ ਚੈਰੀਟੇਬਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਹਾਦਸੇ ਦਾ ਪਤਾ ਲੱਗਦੇ ਹੀ ਪਿੰਡ ਅਤਾਲਾਂ ਵਿੱਚ ਮਾਤਮ ਛਾਇਆ ਹੋਇਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸੰਦੀਪ ਸਿੰਘ ਉਰਫ ਸਨੀ ਵਿਰਕ ਪਿੰਡ ਅਤਾਲਾਂ ਵਾਸੀ ਜਸਵੰਤ ਸਿੰਘ ਦਾ ਲੜਕਾ ਸੀ ਅਤੇ ਉਹ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਜਿਲਾ ਪਟਿਆਲਾ ਦਾ ਮੀਤ ਪ੍ਰਧਾਨ ਦੇ ਤੌਰ ਪਾਰਟੀ ਵਿੱਚ ਸਰਗਰਮ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਆਪਣੇ ਦੋ ਸਾਥੀਆਂ ਅਤੇ ਦਿੜਬਾ ਦੇ ਰਹਿਣ ਵਾਲੇ 2 ਹੋਰ ਦੋਸਤਾਂ ਨਾਲ ਨਕੋਦਰ ਨੇੜੇ ਸਥਿਤ ਬਾਬਾ ਲਾਡੀ ਸ਼ਾਹ ਦੇ ਦਰਬਾਰ ਵਿੱਚ ਮੱਥਾ ਟੇਕਣ ਗਏ ਸਨ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਰਾਏਕੋਟ ਨੇੜੇ ਸੜਕ ਦੇ ਇੱਕ ਮੋੜ ਤੋਂ ਅਚਾਨਕ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾਉਣ ਮਗਰੋਂ ਛੱਪੜ ਵਿੱਚ ਜਾ ਡਿੱਗੀ ਅਤੇ ਇਸ ਹਾਦਸੇ ਵਿੱਚ ਸੰਦੀਪ ਸਿੰਘ ਅਤੇ ਉਨ੍ਹਾਂ ਦੇ ਦਿੜਬਾ ਦੇ ਰਹਿਣ ਵਾਲੇ 2 ਸਾਥੀਆਂ ਦੀ ਮੌਤ ਹੋ ਗਈ।
ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ, ਸੀਨੀਅਰ ਆਪ ਆਗੂ ਕਰਨ ਸਿੰਘ ਡੀਟੀਓ ਅਤੇ ਸਾਬਕਾ ਵਿਧਾਇਕਾ ਬੀਬੀ ਵਨੀੰਦਰ ਕੌਰ ਲੂੰਬਾ ਨੇ ਕਿਹਾ ਕਿ ਸੰਦੀਪ ਸਿੰਘ ਦੀ ਹੋਈ ਬੇਵਕਤੀ ਮੌਤ ਨਾਲ ਜਿੱਥੇ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਸਦਮਾ ਪੁੱਜਾ ਹੈ, ਉੱਥੇ ਹੀ ਹਲਕਾ ਸ਼ੁਤਰਾਣਾ ’ਚ ਆਮ ਆਦਮੀ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਹਾਦਸੇ ’ਤੇ ਮਹਿੰਗਾ ਬਰਾੜ ਚੇਅਰਮੈਨ ਮਾਰਕੀਟ ਕਮੇਟੀ ਪਾਤੜਾਂ, ਕੁਲਦੀਪ ਸਿੰਘ ਥਿੰਦ, ਰਾਜੇਸ਼ ਕੁਮਾਰ ਸੋਨੀ ਜਲੂਰ, ਰਾਜਪਾਲ ਸਿੰਘ ਅਤਾਲਾਂ ਸਮੇਤ ਹੋਰ ਬਹੁਤ ਸਾਰੇ ਆਗੂਆਂ ਨੇ ਵਿਰਕ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।